jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਰੈਗੂਲੇਸ਼ਨ : ਕੀ ਨਿਵਾਸ ਆਗਿਆ ਦਾ ਇੰਤਜਾਰ ਕਰਨ ਵਾਲੇ ਆਪਣੇ ਦੇਸ਼ ਜਾ ਸਕਦੇ ਹਨ?

www.sabblok.blogspot.com

altਇਟਾਲੀਅਨ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਬਿਨਾਂ ਪੇਪਰਾਂ ਦੇ ਇਟਲੀ ਵਿਚ ਰਹਿੰਦੇ ਵਿਦੇਸ਼ੀ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਹੌਂਦ ਵਿਚ ਲਿਆਂਦਾ ਕਾਨੂੰਨ ਰੈਗੂਲੇਸ਼ਨ 2012, ਸਤੰਬਰ 2012 ਤਹਿਤ ਤਕਰੀਬਨ 134000 ਗੈਰ ਯੂਰਪੀ ਵਿਦੇਸ਼ੀ ਕਰਮਚਾਰੀਆਂ ਨੇ ਪੱਕੇ ਹੋਣ ਲਈ ਦਰਖ਼ਾਸਤ ਦਿੱਤੀ, ਜਿਸ ਵਿਚੋਂ ਫਿਲਹਾਲ 100000 ਦੇ ਕਰੀਬ ਦਾਰਖ਼ਾਸਤਾਂ ਹੀ ਵਿਚਾਰੀਆਂ ਜਾ ਸਕੀਆਂ ਹਨ। ਜਿਹੜੇ ਵਿਦੇਸ਼ੀ ਕਰਮਚਾਰੀਆਂ ਵੱਲੋਂ ਦਰਖ਼ਾਸਤ ਦਿੱਤੀ ਗਈ ਸੀ, ਉਨਾਂ ਵਿਚੋਂ ਸਿਰਫ ਅਜੇ 34000 ਦੇ ਕਰੀਬ ਨਿਵਾਸ ਆਗਿਆ ਦਿੱਤੀਆਂ ਜਾਰੀ ਕੀਤੀਆਂ ਜਾ ਸਕੀਆਂ ਹਨ। ਵੱਡੀ ਗਿਣਤੀ ਵਿਚ ਵਿਦੇਸ਼ੀ ਬਿਨਾਂ ਪੇਪਰਾਂ ਦੇ ਹੋਣ ਕਾਰਨ ਆਪਣੇ ਦੇਸ਼ ਆਪਣੇ ਪਰਿਵਾਰ ਨੂੰ ਬੀਤੇ ਕਈ ਸਾਲਾਂ ਤੋਂ ਮਿਲ ਨਹੀਂ ਸਕੇ ਹਨ, ਪਰ ਇਨ੍ਹਾਂ ਦੀ ਹੁਣ ਇਹ ਤਮੰਨਾ ਪੂਰੀ ਹੋ ਸਕੇਗੀ। ਨਵੀਂ ਲਾਗੂ ਕੀਤੀ ਗਈ ਨੀਤੀ ਅਨੁਸਾਰ ਜਿਨ੍ਹਾਂ ਦੇ ਮਾਲਕ ਵੱਲੋਂ ਰੈਗੂਲੇਸ਼ਨ ਤਹਿਤ ਪੱਕੇ ਪੇਪਰਾਂ ਲਈ ਦਰਖ਼ਾਸਤ ਭਰੀ ਗਈ ਸੀ ਅਤੇ ਉਨ੍ਹਾਂ ਨੂੰ ਸਪੋਰਤੈਲੋ ਇਮੀਗ੍ਰੇਸ਼ਨ ਵੱਲੋਂ ਮਾਲਕ ਨਾਲ ਪਹੁੰਚਣ ਦੇ ਸੰਮਣ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਉਪਰੰਤ ਉਨ੍ਹਾਂ ਵੱਲੋਂ ਸਪੋਰਤੈਲੋ ਇਮੀਗ੍ਰਾਸੀਉਨੇ ਪਹੁੰਚ ਕੇ ਨਿਵਾਸ ਆਗਿਆ ਦੇ ਕੰਟਰੈਕਟ 'ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਕਿੱਟ, ਮੋਦੂਲੋ 209, ਮਾਲਕ ਦੇ ਦਸਤਾਵੇਜ, ਪਾਸਪੋਰਟ ਦੇ ਸਾਰੇ ਸਫਿਆਂ ਦੀਆਂ ਫੋਟੋ ਕਾਪੀਆਂ, ਘਰ ਦਾ ਕੰਟਰੈਕਟ ਜਾਂ ਓਲੋਜਾਤੀਵਾ, ਚੈਸੀਉਨੇ ਫੇਬਰੀਕਾਤੋ, ਕੰਤਰਾਤੋ ਦੀ ਸਜੋਰਨੋ ਦੇ ਕੰਟਰੈਕਟ ਦੀ ਫੋਟੋਕਾਪੀ, ਜਾਰੀ ਕੀਤਾ ਕੋਦੀਚੇ ਫਿਸਕਾਲੇ, ਇਨ੍ਹਾਂ ਸਾਰਿਆਂ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਰੱਖ ਲਈਆਂ ਜਾਣ। ਇਸ ਤੋਂ ਇਲਾਵਾ ਡਾਕਖਾਨੇ ਵਿਚ ਦਸਤਾਵੇਜ ਜਮਾਂ ਕਰਵਾਉਣ ਉਪਰੰਤ ਪ੍ਰਾਪਤ ਹੋਈ ਡਾਕਖਾਨੇ ਦੀ ਭੁਗਤਾਨ ਰਸੀਦ ਅਤੇ ਉਂਗਲਾਂ ਦੇ ਨਿਸ਼ਾਨ ਦਰਜ ਕੀਤੇ ਜਾਣ ਦੀ ਅਪਾਇੰਟਮੈਂਟ ਅਤੇ ਮਣਿਆਦਸ਼ੁਦਾ ਪਾਸਪੋਰਟ ਹੋਣ 'ਤੇ ਵਿਦੇਸ਼ੀ ਆਪਣੇ ਦੇਸ਼ ਬਿਨਾਂ ਨਿਵਾਸ ਆਗਿਆ ਦੇ ਆਵਾਜਾਈ ਕਰ ਸਕਦਾ ਹੈ। ਇਸ ਵਿਚ ਕੋਈ ਖਤਰਾ ਨਹੀਂ। ਧਿਆਨਦੇਣਯੋਗ ਹੈ ਕਿ ਵਿਦੇਸ਼ੀ ਆਵਾਜਾਈ ਦੌਰਾਨ ਕਿਸੇ ਯੂਰਪੀ ਦੇਸ਼ ਰਾਹੀਂ ਜਾਣ ਦੀ ਗਲਤੀ ਨਾ ਕਰੇ। ਰੈਗੂਲੇਸ਼ਨ ਤਹਿਤ ਦਰਖ਼ਾਸਤ ਜਮਾਂ ਕਰਵਾਉਣ ਵਾਲੇ ਤੋਂ ਬਿਨਾਂ ਸਵੈ ਰੁਜਗਾਰ, ਪਰਿਵਾਰਕ ਨਿਵਾਸ ਆਗਿਆ ਦਾ ਇੰਤਜਾਰ ਕਰਨ ਵਾਲੇ ਵੀ ਬਿਨਾਂ ਨਿਵਾਸ ਆਗਿਆ ਪ੍ਰਾਪਤ ਕੀਤੇ ਆਪਣੇ ਦੇਸ਼ ਆਵਾਜਾਈ ਕਰ ਸਕਦੇ ਹਨ, ਇਨ੍ਹਾਂ ਨੂੰ ਮੁੜ ਦਾਖਲੇ ਵੇਲੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਵੇਗੀ, ਬਸ਼ਰਤੇ ਕਿ ਉਪਰੋਕਤ ਦਰਸਾਏ ਸਾਰੇ ਦਸਤਾਵੇਜ ਇਨ੍ਹਾਂ ਕੋਲ ਲਾਜਮੀ ਹੋਣ, ਜਿਸ ਨਾਲ ਇਹ ਆਪਣੀ ਮੌਜੂਦਗੀ ਅਤੇ ਨਿਵਾਸ ਆਗਿਆ ਦੇ ਇੰਤਜਾਰ ਦੀ ਸਚਾਈ ਦਸਤਾਵੇਜਾਂ ਰਾਹੀਂ ਬਾਡਰ ਪੁਲਿਸ ਨੂੰ ਦਰਸਾ ਸਕਣ। ਬਿਨਾਂ ਨਿਵਾਸ ਆਗਿਆ ਦੇ ਇਟਲੀ ਤੋਂ ਇਲਾਵਾ ਹੋਰ ਸ਼ੈਨੇਗਨ ਸਟੇਟ ਵਿਚ ਜਾਣ 'ਤੇ ਮਨਾਹੀ ਹੈ। ਧਿਆਨਦੇਣਯੋਗ ਹੈ ਕਿ ਜਿਨ੍ਹਾਂ ਨੂੰ ਅਜੇ ਸਪੋਰਤੈਲੋ ਇਮੀਗ੍ਰਾਸਿਉਨੇ ਵੱਲੋਂ ਨਿਵਾਸ ਆਗਿਆ ਦਾ ਕੰਟਰੈਕਟ ਕਰਨ ਲਈ ਸੰਮਣ ਪ੍ਰਾਪਤ ਨਹੀਂ ਹੋਏ ਅਤੇ ਨਿਵਾਸ ਆਗਿਆ ਦਾ ਕੰਟਰੈਕਟ ਕਰਨ ਦਾ ਇੰਤਜਾਰ ਕਰ ਰਹੇ ਹਨ, ਉਹ ਦੇਸ਼ ਛੱਡ ਕੇ ਨਾ ਜਾਣ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਮੁੜ ਦੇਸ਼ ਵਿਚ ਦਾਖਲੇ ਦੀ ਇਜਾਜਤ ਨਹੀਂ ਹੋਵੇਗੀ।
ਡਾ: ਮਾਰੀਆ ਏਲੇਨਾ ਅਰਗੁਏਲੋ
ਤਰਜੁਮਾਨੀ - ਵਰਿੰਦਰ ਕੌਰ ਧਾਲੀਵਾਲ

No comments: