jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਐਸ.ਏ.ਐਸ ਨਗਰ ਵਿਖੇ ਵੱਖ ਵੱਖ ਥਾਂਵਾਂ ਤੋਂ 102 ਸ਼ੀਸੀਆਂ ਰੈਕਸਕਾਫ ਸਿਰਪ, 256 ਕੈਪਸੂਲ ਪਰੋਕਸੀਵੰਨ ਸਮੇਤ ਨਸ਼ੀਲੇ ਪਦਾਰਥ ਬਰਾਮਦ : ਭੁੱਲਰ

www.sabblok.blogspot.com

ਜਿਲਾ੍ਹ ਐਸ.ਏ.ਐਸ ਨਗਰ ਨੂੰ ਨਸ਼ਾ ਰਹਿਤ ਬਣਾਉਣ ਲਈ , ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਆਰੰਭੀ ਮੁਹਿੰਮ

ਐਸ.ਏ.ਐਸ ਨਗਰ : 25 ਮਈ,ਡਾ ਅਭੇਪੁਰੀਆ-
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਨੂੰ ਨਸ਼ਾ ਰਹਿਤ ਬਣਾਉਣ ਲਈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਵੱਖ ਵੱਖ ਥਾਂਵਾਂ ਤੇ ਚੈਕਿੰਗ ਦੌਰਾਨ ਜਿਲਾ੍ਹ ਪੁਲਿਸ ਨੇ 102 ਸ਼ੀਸੀਆਂ ਰੈਕਸਕਾਫ ਸਿਰਪ, 256 ਕੈਪਸੂਲ ਪਰੋਕਸੀਵੰਨ ਸਮੇਤ ਨਸ਼ੀਲੇ ਪਦਾਰਥ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਡੀ.ਐਸ.ਪੀ ਸਿਟੀ-1 ਸ੍ਰੀ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਇੰਸਪੈਕਟਰ ਸਮਰ ਵਨੀਤ ਮੁੱਖ ਅਫਸਰ ਥਾਣਾ ਫੇਜ਼-1 ਨੇ ਖੂਫੀਆ ਸੂਚਨਾ ਪ੍ਰਾਪਤ ਹੋਣ ਤੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ 24 ਮਈ ਨੂੰ ਆਨੰਦ ਮੈਡੀਕਲ ਹਾਲ, ਫੇਜ਼-5 ਵਿਖੇ ਦਵਾਈਆਂ ਦੀ ਦੁਕਾਨ ਦੀ ਚੈਕਿੰਗ ਕੀਤੀ। ਦੁਕਾਨ ਦੀ ਚੈਕਿੰਗ ਦੌਰਾਨ ਦੁਕਾਨ ਦੇ ਮਾਲਕ ਸੁਭਾਸ਼ ਚੰਦਰ ਦੇ ਕਬਜੇ ਵਿੱਚੋ ਰੈਕਸਕਾਫ ਸਿਰਪ ਦੀਆਂ 23 ਸ਼ੀਸੀਆਂ , ਪਰੋਕਸੀਵੰਨ ਦੇ 136 ਕੈਪਸੂਲ ਅਤੇ ਵੀਗੌਰਾ ਦੇ 116 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ।

ਜਿਲਾ੍ਹ ਪੁਲਿਸ ਮੁੱਖੀ ਨੇ ਦੱਸਿਆ ਕਿ ਸ:ਥ: ਕੰਵਰ ਜਸਵਿੰਦਰ ਸਿੰਘ ਥਾਣਾ ਫੇਸÎ -1, ਮੋਹਾਲੀ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਪੁਰਾਣਾ ਅਮਰਟੈਕਸ ਚੌਂਕ ਫੇਸÎ-7, ਇੰਡਸਟਰੀਲ ਏਰੀਆ ਵਿਖੇ ਇੱਕ ਕਾਰ ਨੰਬਰ ਪੀ.ਬੀ 65 - 6217 ਮਾਰਕਾ ਏ. ਸਟਾਰ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਜਿਸ ਨੇ ਆਪਣੀ ਕਾਰ ਭਜਾਉਣ ਦੀ ਕੋਸ਼ੀਸ਼ ਕੀਤੀ ਪ੍ਰੰਤੂ ਸ:ਥ: ਨੇ ਸਾਥੀ ਕਰਮਚਾਰੀਆਂ ਦੀ ਮਦੱਦ ਨਾਲ ਕਾਰ ਨੂੰ ਕਾਬੂ ਕੀਤਾ ਅਤੇ ਚੈਕਿੰਗ ਦੌਰਾਨ ਰੈਕਸਕਾਫ ਸਿਰਪ ਦੀਆਂ 68 ਬੋਤਲਾਂ ਅਤੇ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਦੋਸ਼ੀ ਹੇਮੰਤ ਆਨੰਦ ਪੁੱਤਰ ਸੁਭਾਸ ਚੰਦਰ ਆਨੰਦ, ਵਾਸੀ ਮਕਾਨ ਨੰਬਰ ਐਚ.ਐਮ -120, ਫੇਸÎ 3ਬੀÎ1, ਮੋਹਾਲੀ ਵਿਰੁੱਧ ਮੁਕੱਦਮਾ ਨੰਬਰ 124 ਮਿਤੀ 24.05.13 ਅ/ਧ 22,61,85 ਐਨ.ਡੀ.ਪੀ.ਐਸ. ਐਕਟ ਥਾਣਾ ਫੇਜ-1 ਮੋਹਾਲੀ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦ ਨਸ਼ੀਲੀਆਂ ਦਵਾਈਆਂ , ਪਾਊਡਰ ਅਤੇ ਗੱਡੀ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ।

ਸ. ਭੁੱਲਰ ਨੇ ਹੋਰ ਦੱਸਿਆ ਕਿ ਮੁੱਖ ਅਫਸਰ ਥਾਣਾ ਨਵਾਂ ਗਰਾਓ ਦੀ ਨਿਗਰਾਨੀ ਹੇਠ ਐਸ.ਆਈ ਹਰਬੰਸ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਕਰੋਰਾ ਵਿਖੇ ਨਾਕਾ ਬੰਦੀ ਕਰਕੇ ਮਿਤੀ 24ਮਈ ਨੂੰ ਖੂਫੀਆ ਇਤਲਾਹ ਦੇ ਆਧਾਰ ਤੇ ਇੱਕ ਸਵਿਫੱਟ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਜਿਸ ਵਿੱਚ ਸਵਾਰ ਯਸ਼ਪਾਲ ਪੁੱਤਰ ਸ੍ਰੀ ਲਾਲ ਚੰਦ ਵਾਸੀ ਮਕਾਨ ਨੰਬਰ 47, ਨੇੜੇ ਗੁਗਾ ਮਾੜੀ ਨਵਾਂਗਰਾਂਓ ਅਤੇ ਸੁਨੀਲ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਮਕਾਨ ਨੰਬਰ 3189, ਸੈਕਟਰ 21 ਡੀ, ਚੰਡੀਗੜ੍ਹ ਦੀ ਚੈਕਿੰਗ ਦੌਰਾਨ ਇਹਨਾਂ ਦੇ ਝੌਲੇ ਵਿੱਚੋਂ ਪਰੋਕਸੀਵੰਨ ਦੇ 15 ਪੱਤੇ 08-08 ਕੈਪਸੁਲਾਂ ਵਾਲੇ, ਮਿਕਰੋਲਿਟ ਦੇ 36 ਪੈਕਟ 100-100 ਗੋਲੀਆਂ ਵਾਲੇ ਅਤੇ ਰੈਕਸਕਫ ਦੀਆ 11 ਸ਼ੀਸੀਆਂ 100-100 ਐਮ.ਐਲ ਸਮੇਤ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 54 ਮਿਤੀ 24.05.2013 ਅ/ਧ 22,61,85 ਐਨ.ਡੀ.ਪੀ.ਐਸ.ਐਕਟ ਥਾਣਾ ਨਵਾਂਗਰਾਓਂ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਬ੍ਰਾਮਦ ਨਸ਼ੀਲੀਆਂ ਦਵਾਈਆਂ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ।

No comments: