www.sabblok.blogspot.com
ਮਹਿਲ ਕਲਾਂ,
![]() |
| ਲੈਂਟਰ |
ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਦੀਵਾਨ ਹਾਲ ਦਾ ਲੈਂਟਰ
ਪਾਇਆ ਗਿਆ। ਇਸ ਕਾਰਸੇਵਾ ਦੌਰਾਨ ਵੱਡੀ ਗਿਣਤੀ ਵਿਚ ਬੀਬੀਆਂ ਤੋਂ ਇਲਾਵਾ ਸਮੂਹ ਨਗਰ
ਨਿਵਾਸੀਆਂ ਨੇ ਸੇਵਾ ਭਾਵਨਾ ਨਾਲ ਸੇਵਾ ਕੀਤੀ। ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ
ਸ਼ੇਰ ਸਿੰਘ ਨੇ ਦੱਸਿਆ ਦੀਵਾਨ ਹਾਲ ਦੀ ਉਸਾਰੀ ਵਿਚ ਪ੍ਰਵਾਸੀ ਭਾਰਤੀਆਂ, ਦਾਨੀ ਸੱਜਣਾਂ
ਸਮੇਤ ਸਮੂਹ ਨਗਰ ਨਿਵਾਸੀਆਂ ਨੇ ਅਹਿਮ ਸਹਿਯੋਗ ਦਿੱਤਾ ਹੈ। ਉਨ੍ਹਾਂ ਸਮੂਹ ਸਹਿਯੋਗੀਆਂ ਦਾ
ਉਚੇਚੇ ਤੌਰ ਧੰਨਵਾਦ ਕਰਦਿਆਂ ਇਸ ਕਾਰ ਸੇਵਾ ਨੂੰ ਮੁਕੰਮਲ ਕਰਨ ਲਈ ਵਧੇਰੇ ਖੁੱਲ੍ਹ ਦਿਲੀ
ਨਾਲ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਗਿਆਨੀ ਕਰਮ ਸਿੰਘ, ਮਹਿੰਦਰ ਸਿੰਘ ਭੱਠਲ,
ਜਰਨੈਲ ਸਿੰਘ ਭੋਲਾ, ਮਹਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਚੀਮਾ, ਜਗਰਾਜ ਸਿੰਘ, ਮਿ.
ਗੁਰਜੰਟ ਸਿੰਘ ਕਾਲਾ, ਠੇਕੇਦਾਰ ਹਰਪ੍ਰੀਤ ਸਿੰਘ ਰਾਜੂ, ਏਵਨਪ੍ਰੀਤ ਸਿੰਘ ਚੀਮਾ, ਗੇਜਾ
ਸਿੰਘ, ਸੇਵਦਾਰ ਬਹਾਦਰ ਸਿੰਘ, ਮਨਿੰਦਰਪ੍ਰੀਤ ਸਿੰਘ ਟੀਟੂ, ਗੁਰਮੇਲ ਸਿੰਘ ਗੇਲੂ ਆਦਿ
ਹਾਜ਼ਰ ਸਨ।





No comments:
Post a Comment