jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਰੰਗਰਲੀਆਂ ਮਨਾਉਣ ਦੇ ਸ਼ੱਕ 'ਚ ਹੰਗਾਮਾ

www.sabblok.blogspot.com 

ਬਠਿੰਡਾ,ਬੀਤੀ ਦੇਰ ਰਾਤ ਗੁਰੂ ਕੀ ਨਗਰੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੁਹੱਲਾ ਵਾਸੀਆਂ ਨੇ ਇਕ ਪੁਲਸ ਕਰਮਚਾਰੀ ਦੇ ਘਰ 'ਚ ਇਕ ਨਵੇਂ ਰੰਗਰੂਟ ਨੂੰ ਇਕ ਲੜਕੀ ਨਾਲ ਅੰਦਰ ਜਾਂਦੇ ਦੇਖਣ ਤੋਂ ਬਾਅਦ ਬਾਹਰੋਂ ਕੁੰਡੀ ਲਗਾ ਦਿੱਤੀ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਮੁਹੱਲਾ ਵਾਸੀਆਂ ਨੂੰ ਸ਼ੱਕ ਸੀ ਕਿ ਉਕਤ ਘਰ ਵਿਚ ਕੋਈ ਗਲਤ ਕੰਮ ਹੁੰਦਾ ਹੈ। ਲੋਕਾਂ ਨੇ ਉਥੇ ਜਮ ਕੇ ਹੰਗਾਮਾ ਕੀਤਾ। ਪੁਲਸ ਨੇ ਦੋਸ਼ ਲਗਾਇਆ ਕਿ ਅਕਸਰ ਉਕਤ ਘਰ 'ਚ ਲੜਕੀਆਂ ਨੂੰ ਲਿਆਇਆ ਜਾਂਦਾ ਹੈ। ਹੰਗਾਮਾ ਹੁੰਦਾ ਦੇਖ ਥਾਣਾ ਕੋਤਵਾਲੀ ਪੁਲਸ ਇੰਚਾਰਜ ਜਸਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲਸ ਨੂੰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਗਲੀ 'ਚ ਕਈ ਨਵੇਂ ਰੰਗਰੂਟ ਰਹਿੰਦੇ ਹਨ, ਜਿਨ੍ਹਾਂ ਕੋਲ ਅਕਸਰ ਲੜਕੀਆਂ ਆਉਂਦੀਆਂ ਰਹਿੰਦੀਆਂ ਹਨ। ਰਾਤੀ ਇਕ ਲੜਕੀ ਨੂੰ ਉਕਤ ਘਰ 'ਚ ਆਉਂਦਾ ਦੇਖਿਆ ਤਾਂ ਲੋਕਾਂ ਨੇ ਘਰ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ। ਪੁਲਸ ਮੌਕੇ 'ਤੇ ਪਹੁੰਚ ਕੇ ਉਕਤ ਰੰਗਰੂਟ ਤੇ ਲੜਕੀ ਨੂੰ ਆਪਣੇ ਨਾਲ ਲੈ ਗਈ। ਬਾਅਦ ਵਿਚ ਥਾਣਾ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਸਾਹਮਣੇ ਨਹੀਂ ਆਇਆ ਤੇ ਲੋਕਾਂ ਨੂੰ ਗਲਤ-ਫਹਿਮੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਕਰਮਚਾਰੀ ਦੀ ਤਬੀਅਤ ਠੀਕ ਨਹੀਂ ਸੀ ਤੇ ਮਹਿਲਾ ਪੁਲਸ ਕਰਮਚਾਰੀ ਉਸ ਨੂੰ ਖਾਣਾ ਦੇਣ ਲਈ ਗਈ ਸੀ। ਇਸ ਗੱਲ ਨੂੰ ਲੋਕਾਂ ਨੇ ਗਲਤ ਸਮਝ ਲਿਆ।

No comments: