jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

'ਏਕ ਥਾ ਗਧਾ' ਦਾ ਮੰਚਣ 2 ਜੂਨ ਨੂੰ

www.sabblok.blogspot.com

ਜਲੰਧਰ, 24 ਮਈ:     ਉੱਘੇ ਨਾਟਕਕਾਰ ਸ਼ਰਦ ਜੋਸ਼ੀ ਦਾ ਲਿਖਿਆ, ਅਜੋਕੇ ਰਾਜ-ਤੰਤਰ ਉਪਰ ਤਿੱਖਾ ਵਿਅੰਗ ਕਰਦਾ ਅਤੇ ਵਿਵਸਥਾ ਦੀ ਹਕੀਕਤ ਉਘਾੜਦਾ ਨਾਟਕ 'ਏਕ ਥਾ ਗਧਾ' ਦਾ ਮੰਚਣ 'ਯੁਵਾ ਥੀਏਟਰ' ਜਲੰਧਰ ਵੱਲੋਂ ਅੰਕੁਰ ਸ਼ਰਮਾ (ਡਾ.) ਦੀ ਨਿਰਦੇਸ਼ਨਾ 'ਚ 26 ਮਈ ਦੀ ਬਜਾਏ ਹੁਣ ਕੁਝ ਵਿਸ਼ੇਸ਼ ਕਾਰਨਾਂ ਕਰਕੇ 2 ਜੂਨ ਸ਼ਾਮ ਠੀਕ 7:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 1 ਨਵੰਬਰ 2013 ਨੂੰ ਹੋ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਤਿਆਰੀ ਮੁਹਿੰਮ ਦੀ ਕੜੀ ਵਜੋਂ ਹਰੇਕ ਮਹੀਨੇ ਚੱਲਣ ਵਾਲੀ ਨਾਟ-ਲੜੀ ਵਜੋਂ ਕਰਵਾਇਆ ਜਾ ਰਿਹਾ ਹੈ 26 ਮਈ ਨੂੰ ਇਹ ਨਾਟਕ।
ਕਮੇਟੀ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਸਮੂਹ ਰੰਗ ਕਰਮੀਆਂ, ਨਾਟ-ਪ੍ਰੇਮੀਆਂ, ਸਾਹਿਤਕ/ਸਭਿਆਚਾਰਕ ਅਤੇ ਜਮਹੂਰੀ ਹਿੱਸਿਆ ਨਾਲ ਜੁੜੇ ਪਰਿਵਾਰਾਂ ਨੂੰ ਨਾਟਕ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

No comments: