jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਸਿੱਖਿਆ ਵਿਭਾਗ ਦੇ ਸਾਹਮਣੇ ਆਏ ਘਪਲਿਆਂ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ , ਲਾਇਬ੍ਰੇਰੀ ਕਿੱਟ ਘੁਟਾਲੇ ਵਿੱਚ ਤਿੰਨ ਅਧਿਕਾਰੀ ਮੁਅੱਤਲ

www.sabblok.blogspot.com
    ਪੰਜਾਬ ਸਰਕਾਰ ਨੇ ਸਿਰਦਰਦੀ ਬਣੇ ਸਿੱਖਿਆ ਵਿਭਾਗ ਦੇ ਘਪਲੇ  ਲਗਾਤਾਰ ਵੱਧ ਰਹੇ ਹਨ ਜਿਸ ਕਾਰਨ  ਮੁੱਖ ਮੰਤਰੀ ਨੇ  ਹਾਈਕੋਰਟ ਦੇ ਸੇਵਾ ਮੁਕਤ ਜੱਜ ਏ ਐਨ ਜਿੰਦਲ ਨੂੰ ਇਸਦੀ ਜਾਂਚ ਸੌਂਪੀ ਹੈ। ਪਰ ਸਪੱਸ਼ਟ ਨਹੀਂ ਕਿ ਜਾਂਚ ਕਿੰਨੇ ਸਮੇਂ ਪੂਰੀ ਹੋਵੇਗੀ ।
ਜਿ਼ਕਰਯੋਗ ਹੈ ਕਿ ਸਕੂਲਾਂ ਦੀ  ਲਾਇਬ੍ਰੇਰੀਆ ਲਈ ਖਰੀਦੀਆਂ ਗਈਆਂ ਕਿਤਾਬਾਂ, ਸਾਇੰਸ ਕਿੱਟ ਅਤੇ ਮੈਪ ਮਾਸਟਰ ਦੀ ਮਾਮਲਿਆ ਦੀ  ਘੋਖ ਕੀਤੀ   ਜਾਵੇਗੀ ਅਤੇ ‘ ਸਕੈਡਲ ਦਾ ਸਿੰਕਦਰ ’ ਦੱਸੇ ਜਾ ਰਹੇ  ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ  ਦੇ ਖਿਲਾਫ਼  ਲੱਗੇ ਦੋਸ਼ਾਂ ਨੂੰ ਵੀ ਵਾਚਿਆ ਜਾਵੇਗਾ।

  ਪੰਜਾਬ ਕਾਂਗਰਸ ਦੇ ਬੁਲਾਰੇ  ਸੁਖਪਾਲ ਸਿੰਘ ਖਹਿਰਾ ਨੇ  ਰਾਜ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ   ਜੱਜ  ਏ ਐਨ ਜਿੰਦਲ ਨੇ  ਅਕਾਲੀ ਦਲ ਦਾ ਪਰਿਵਾਰ ਰਿਸ਼ਤਾ ਅਤੇ  ਉਹ  ਬਹੁਤ ਵਾਰ ਸਮਾਗਮ ਵਿੱਚ ਮੁੱਖ ਮੰਤਰੀ ਦੇ ਨਾਲ ਦੇਖੇ ਗਏ ਹਨ ਇਸ ਕਰਕੇ ਨਿਰਪੱਖ ਜਾਂਚ ਦੀ ਉਮੀਦ  ਨਹੀਂ । 
ਖਹਿਰਾ ਨੇ ਇਹ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ।
 ਸਰਕਾਰੀ ਸਕੂਲਾਂ ਵਿੱਚ ਸਪਲਾਈ ਹੋਈਆਂ ਲਾਇਬ੍ਰੇਰੀ ਕਿੱਟਾਂ ਦੀ ਖਰੀਦ ਦੇ ਮਾਮਲੇ  ਵਿੱਚ  ਪੰਜਾਬ ਸਰਕਾਰ ਨੇ ਡੀ ਪੀ ਆਈ ( ਐਲੀਮੈਂਟਰੀ ) ਪ੍ਰਿਤਪਾਲ ਕੌਰ ਸਿੱਧੂ, ਅਜੀਤਗੜ੍ਹ ਦੇ ਜਿਲ੍ਹਾ ਸਿੱਖਿਆ ਅਫਸਰ  ਡਾ : ਵਿਨੋਦ ਕੁਮਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤ ਅਤੇ ਵਿਕਾਸ ਅਧਿਕਾਰੀ  ਗੁਰਤੇਜ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
 ਦ
ਜਾਣਕਾਰੀ ਅਨੁਸਾਰ ਇਹ ਤਿੰਨੇ ਅਧਿਕਾਰੀ ਲਾਇਬ੍ਰੇਰੀ ਕਿੱਟਾਂ ਦੀ ਖਰੀਦ/ਟੈਂਡਰ ਕਮੇਟੀ ਵਿਚ ਸ਼ਾਮਿਲ ਸਨ ਅਤੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਸ। ਕਾਹਨ ਸਿੰਘ ਪੰਨੂੰ ਵੱਲੋਂ ਅਸ਼ਲੀਲ ਸਮੱਗਰੀ ਵਾਲੀਆਂ ਲਾਇਬ੍ਰੇਰੀ ਕਿਤਾਬਾਂ ਦੀ ਸਰਕਾਰੀ ਸਕੂਲਾਂ ਵਿਚ ਸਪਲਾਈ ਬਾਰੇ ਸਰਕਾਰ ਨੂੰ ਸੌਂਪੀ ਗਈ ਜਾਂਚ ਰਿਪੋਰਟ ਦੇ ਅਧਾਰ 'ਤੇ ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਸ। ਪੰਨੂੰ ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਲਾਇਬ੍ਰੇਰੀ ਪੁਸਤਕਾਂ ਦੀ ਖਰੀਦ ਅਤੇ ਚੋਣ ਪ੍ਰਕਿਰਿਆ ਨੂੰ ਗਲਤ ਕਰਾਰ ਦਿੱਤਾ ਗਿਆ ਸੀ।
 ਸਿੱਖਿਆ ਮੰਤਰੀ ਸ। ਸਿਕੰਦਰ ਸਿੰਘ ਮਲੂਕਾ ਵੱਲੋਂ ਗਠਿਤ ਕੀਤੀ ਗਈ ਲਾਇਬ੍ਰੇਰੀ ਕਿਤਾਬਾਂ ਦੀ ਖਰੀਦ/ਟੈਂਡਰ ਕਮੇਟੀ ਦੀ ਚੇਅਰਪਰਸਨ ਡੀ। ਪੀ। ਆਈ। ਐਲੀਮੈਂਟਰੀ ਪ੍ਰਿਤਪਾਲ ਕੌਰ ਸਿੱਧੂ ਸੀ ਜਦਕਿ ਅਜੀਤਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਫਸਰ ਡਾ। ਵਿਨੋਦ ਕੁਮਾਰ ਨੇ ਇਨ੍ਹਾਂ ਕਿੱਟਾਂ ਨੂੰ ਪਹਿਲਾਂ ਅਜੀਤਗੜ੍ਹ ਅਤੇ ਉਸ ਤੋਂ ਬਾਅਦ ਰੂਪਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸਪਲਾਈ ਦੀ ਅਹਿਮ ਭੂਮਿਕਾ ਨਿਭਾਈ ਸੀ। ਡੀ। ਜੀ। ਐਸ। ਈ। ਦੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਸਰਕਾਰ ਨੇ ਕੁਝ ਦਿਨ ਪਹਿਲਾਂ ਲਾਇਬ੍ਰੇਰੀ ਕਿਤਾਬਾਂ ਦੀ ਖਰੀਦ/ਟੈਂਡਰ ਕਮੇਟੀ ਦੇ ਉਪਰੋਕਤ ਤਿੰਨਾਂ ਮੈਂਬਰਾਂ, ਚਾਰ ਮੈਂਬਰੀ ਕਿਤਾਬ ਚੋਣ ਕਮੇਟੀ ਅਤੇ ਕਿਤਾਬਾਂ ਸਪਲਾਈ ਕਰਨ ਵਾਲੀ ਫਰਮ 'ਫਰੈਂਡਜ਼ ਇੰਟਰਪ੍ਰਾਈਜਜ' ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।

No comments: