jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਬਲਾਤਕਾਰਾਂ ਦੀ ਰਾਜਧਾਨੀ :: ਸ਼ਰਾਬੀ ਪੋਤੇ ਵੱਲੋਂ 80 ਸਾਲ ਦੀ ਦਾਦੀ ਨਾਲ ਬਲਾਤਕਾਰ

www.sabblok.blogspot.com


  ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਰਹਿਣ ਵਾਲੇ 35 ਸਾਲ ਦੇ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ 80 ਸਾਲ ਦੀ ਦਾਦੀ ਨਾਲ ਬਲਾਤਕਾਰ ਕਰ ਦਿੱਤਾ ਹੈ।   ਦੂਜੇ ਪਾਸੇ ਸੈਂਟਰਲ ਦਿੱਲੀ  ਦੇ ਨਵੀਂ ਕਰੀਮ   ਇਲਾਕੇ ਵਿੱਚ  ਇੱਕ ਵਿਅਕਤੀ ਨੇ 8 ਮਹੀਨਿਆਂ ਦੀ ਲੜਕੀ ਨੂੰ ਹਵਸ ਦਾ ਸਿ਼ਕਾਰ ਬਣਾਇਆ ਹੈ। ਨਰੇਲਾ ਅਤੇ ਸੀਮਾਪੁਰੀ  ਇਲਾਕੇ ਵਿੱਚ ਰਹਿਣ ਵਾਲੀਆਂ ਦੋ ਨਾਬਾਲਿਗ ਲੜਕੀਆਂ ਨੂੰ ਹਵਸ ਦਾ ਸਿ਼ਕਾਰ ਬਣਾਇਆ ਹੈ।
 24 ਮਈ ਦੀ ਘਟਨਾ ਹੈ ਜਦੋਂ ਇੱਕ ਸ਼ਰਾਬੀ ਪੋਤੇ ਨੇ ਆਪਣੀ ਦਾਦੀ ਨਾਲ ਕੁਕਰਮ ਕਰ ਦਿੱਤਾ । ਪੀੜਤ ਔਰਤ ਸੀਲਮਪੁਰ ਇਲਾਕੇ ਵਿੱਚ ਵੱਖਰੀ ਰਹਿੰਦੀ ਹੈ , ਉਸਦੇ ਬੱਚੇ ਆਪਣੇ ਪਰਿਵਾਰ ਨਾਲ  ਘਰ ਤੋਂ ਥੋੜੀ ਦੂਰੀ ਤੇ ਰਹਿੰਦੇ ਹਨ।
ਵਾਰਦਾਤ ਵਾਲੀ ਰਾਤ ਪੋਤਾ ਸ਼ਰਾਬ ਦੇ ਨਸੇ਼ ਵਿੱਚ ਧੁੱਤ ਹੋਇਆ  ਦਾਦੀ ਦੇ ਘਰ ਪਹੁੰਚਿਆਂ  , ਉੱਥੇ ਜਾ ਕੇ ਉਸਨੇ ਹੋਰ ਦਾਰੂ ਪੀਤੀ । ਫਿਰ ਆਪਣੀ ਦਾਦੀ ਨਾਲ ਬਲਾਤਕਾਰ ਕੀਤਾ।  ਜਦੋਂ ਦਾਦੀ ਨੇ ਇਸਦਾ ਵਿਰੋਧ ਕੀਤਾ ਤਾਂ ਉਸਦੀ ਮਾਰਕੁੱਟ ਵੀ ਕਰਕੇ ਫਰਾਰ ਹੋ ਗਿਆ ।
ਮੈਡੀਕਲ ਜਾਂਚ ਮਗਰੋਂ  ਪੁਲੀਸ ਨੇ  ਬਲਾਤਕਾਰ ਦੀ ਪੁਸ਼ਟੀ ਹੋ ਜਾਣ ਮਗਰੋਂ  ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ ਹੈ।
 ਬਲਾਤਕਾਰ ਹੀ ਇੱਕ ਹੋਰ ਘਟਨਾ ਈਸਟ ਦਿੱਲੀ ਦੇ ਸੀਮਾਪੁਰੀ ਇਲਾਕੇ ਦੀ ਹੈ।  ਪੀੜਤ ਪਰਿਵਾਰ ਆਪਣੇ ਦੋ ਬੱਚਿਆਂ ਨਾਲ ਰਹਿੰਦਾ ਹੈ।   ਸੋਮਵਾਰ ਸਵੇਰੇ ਲੜਕੀ ਦੀ ਮਾਂ ਕਿਸੇ ਕੰਮ ਲਈ  ਘਰ ਤੋਂ ਬਾਹਰ ਗਈ ਅਤੇ ਉਸਦੇ ਪਤੀ ਵੀ ਘਰ ਵਿੱਚ ਨਹੀਂ ਸੀ । ਸਵੇਰ ਦੇ ਸਮੇਂ 8 ਸਾਲ ਦੀ ਲੜਕੀ ਆਪਣੇ 10 ਸਾਲ ਦੇ ਭਰਾ ਨਾਲ ਇਕੱਲੀ ਘਰ ਵਿੱਚ ਸੀ । ਉਦੋਂ ਉਹਨਾਂ ਦਾ ਗੁਆਂਢੀ   ਆਲਮ(21) ਘਰ ਆਇਆ ਤੇ  ਉਸਦੇ ਮੂੰਹ ਵਿੱਚ ਕੱਪੜਾ ਦੇ ਕੇ ਬਲਾਤਕਾਰ ਕਰਨ ਲੱਗਾ ਤੇ ਫਿਰ ਲੜਕੀ ਦੇ ਭਰਾ ਨੂੰ ਦੇਖ ਕੇ ਫਰਾਰ ਹੋ ਗਿਆ ।
ਲੜਕੀ ਦੇ ਭਰਾ ਨੇ  ਆਪਣੇ ਇੱਕ ਗੁਆਂਢੀ ਨੂੰ ਦੱਸਿਆ ਤੇ ਉਸਨੇ ਉਸਦੇ ਮੂੰਹ ਵਿੱਚ ਕੱਪੜਾ ਕੱਢਿਆ ।  ਲੋਕਾਂ ਨੇ  ਪਾਰਕ ਵਿੱਚ ਬੈਠੇ ਬਲਾਤਕਾਰੀ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ।
 ਦਿੱਲੀ ਦੇ ਨਰੇਲਾ ਇਲਾਕੇ ਵਿੱਚ  19 ਸਾਲ ਦੇ ਰਾਮ ਨੇ ਆਪਣੀ  ਗੁਆਂਢ ਵਿੱਚ ਰਹਿੰਦੀ 13 ਸਾਲ ਦੀ ਲੜਕੀ ਨਾਲ  ਬਲਾਤਕਾਰੀ ਕੀਤਾ ਹੈ। ਇਹ ਲੜਕੀ ਵੀ ਘਰ ਵਿੱਚ ਇਕੱਲੀ ਸੀ ।   ਪੁਲੀਸ ਵੱਲੋਂ ਇਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

No comments: