ਮੁੰਬਈ, 23 ਮਈ (ਏਜੰਸੀ)- ਮੁੰਬਈ ਦੇ ਜੁਹੂ ਇਲਾਕੇ 'ਚ ਸ਼ੋਭਨਾ ਨਾਮ ਦੀ ਇਕ 26 ਸਾਲਾ ਦੀ ਲੜਕੀ ਨੇ ਆਪਣੇ ਪਤੀ ਦੇ ਸਾਹਮਣੇ ਆਨ ਲਾਈਨ ਵੀਡੀਉ ਚੈਟ ਕਰਦੇ ਹੋਏ ਆਪਣੇ ਆਪ ਨੂੰ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਕਰ ਲਈ। ਸ਼ੋਭਨਾ ਅਤੇ ਉਸਦੇ ਪਤੀ ਦੇ ਵਿਚਕਾਰ ਦਾਜ ਨੂੰ ਲੈ ਕੇ ਤਕਰਾਰ ਹੋ ਗਈ ਸੀ ਫਿਰ ਸ਼ੋਭਨਾ ਨੇ ਅਪਣੇ ਪਤੀ ਦੇ ਸਾਹਮਣੇ ਵੇਬ ਕੈਮ ਦੇ ਅੱਗੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਉਸ ਦੇ ਪਤੀ ਨੇ ਇਸ ਘਟਨਾ ਨੂੰ ਰੋਕਣ ਲਈ ਸ਼ੋਭਨਾ ਦੀ ਭੈਣ ਨੂੰ ਫੋਨ ਵੀ ਕੀਤਾ ਪਰ ਉਸ ਵਕਤ ਤੱਕ ਕਾਫੀ ਦੇਰ ਹੋ ਚੁੱਕੀ ਸੀ। ਦੋਵੇਂ ਪਤੀ-ਪਤਨੀ ਤਨਾਅ ਕਰਕੇ ਅਲੱਗ ਰਹਿ ਰਹੇ ਸਨ। ਸ਼ੋਭਨਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਦੀ ਮਾਂ ਨੇ ਦਹੇਜ਼ ਵਿਚ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤਨਾਅ ਦੀ ਵਜ੍ਹਾ ਕਰਕੇ ਸ਼ੋਭਨਾ ਨੇ ਆਪਣੇ ਪਤੀ ਨਾਲ ਆਨ ਲਾਈਨ ਚੈਟ ਦੇ ਦੌਰਾਨ ਖੁਦਕੁਸ਼ੀ ਕਰ ਲਈ।