www.sabblok.blogspot.com

ਸਿਆਲਕੋਟ—ਭਾਰਤ
'ਚ ਜੰਮੂ ਦੀ ਕੋਟ ਭਲਵਾਲ ਜੇਲ 'ਚ ਕੈਦੀਆਂ ਦੇ ਹਮਲੇ 'ਚ ਮਾਰੇ ਗਏ ਪਾਕਿਸਤਾਨੀ ਕੈਦੀ
ਸਨਾਉੱਲਾ ਨੂੰ ਵੀਰਵਾਰ ਨੂੰ ਇੱਥੇ ਉਸ ਦੇ ਜੱਦੀ ਪਿੰਡ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ
ਦਫਨਾਇਆ ਗਿਆ। ਉਰਾ ਪਿੰਡ 'ਚ ਸਨਾਉੱਲਾ ਦੀ ਇਸ ਆਖਰੀ ਯਾਤਰਾ 'ਚ ਸ਼ਾਮਲ ਹੋਣ ਲਈ ਸਿਆਲਕੋਟ
ਤੋਂ ਇਲਾਵਾ ਨੇੜੇ ਦੇ ਇਲਾਕਿਆਂ 'ਤੋਂ ਹਜ਼ਾਰਾਂ ਲੋਕ ਆਏ। ਸਨਾਉੱਲਾ ਦੀ ਲਾਸ਼ ਨੂੰ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ ਸੀ।
ਜਿਵੇਂ ਹੀ ਉਸ ਦੀ ਲਾਸ਼ ਸਿਆਲਕੋਟ ਹਵਾਈ ਅੱਡੇ 'ਤੇ ਪਹੁੰਚੀ ਤਾਂ ਪੂਰੇ ਸ਼ਹਿਰ 'ਚ ਸੋਗ
ਫੈਲ ਗਿਆ। ਇਸ ਤੋਂ ਬਾਅਦ ਸਨਾਉੱਲਾ ਦੀ ਲਾਸ਼ ਨੂੰ ਇਕਬਾਲ ਮੈਮੋਰੀਅਲ ਸਰਕਾਰੀ ਹਸਪਤਾਲ
ਲਿਜਾਇਆ ਗਿਆ, ਜਿੱਥੇ ਉਸ ਦਾ ਪੋਸਟ ਮਾਰਟਮ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਲਾਹੌਰ ਦੀ ਕੋਟ ਲਖਪਤ ਜੇਲ 'ਚ ਕੈਦੀਆਂ ਦੇ ਹਮਲੇ ਦੌਰਾਨ ਹੋਈ ਮੌਤ ਤੋਂ ਬਾਅਦ ਜੰਮੂ ਜੇਲ 'ਚ ਬੰਦ ਕੈਦੀਆਂ ਨੇ ਸਨਾਉੱਲਾ 'ਤੇ ਘਾਤਕ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ।

No comments:
Post a Comment