ਪ੍ਰਾਣ ਨੂੰ ਘਰ ਜਾ ਕੇ ਦਿੱਤਾ ਗਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ
www.sabblok.blogspot.com
ਮੰੁਬਈ,
10 ਮਈ (ਏਜੰਸੀ)-ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਬਾਲੀਵੁੱਡ
ਅਭਿਨੇਤਾ ਪ੍ਰਾਣ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ
ਪ੍ਰਦਾਨ ਕੀਤਾ | ਭਾਰਤੀ ਸਿਨੇਮਾ ਦਾ ਇਹ ਸਰਵਉੱਚ ਸਨਮਾਨ ਹੈ | 93 ਸਾਲ ਦੇ ਪ੍ਰਾਣ ਪਿਛਲੇ
ਹਫ਼ਤੇ ਦਿੱਲੀ 'ਚ ਹੋਏ 60 ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਮੌਕੇ 'ਤੇ ਸਿਹਤ
ਠੀਕ ਨਾ ਹੋਣ ਕਰਕੇ ਹਿੱਸਾ ਨਹੀਂ ਲੈ ਸਕੇ ਸਨ | ਪ੍ਰਾਣ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣ
ਦਾ ਪ੍ਰੋਗਰਾਮ ਟੈਲੀਵਿਯਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ | ਕੇਂਦਰੀ ਮੰਤਰੀ ਨੇ
ਪ੍ਰਾਣ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਾਣ ਸਾਹਿਬ ਨੂੰ ਸਨਮਾਨਿਤ
ਕਰਨਾ ਗੌਰਵ ਦੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿਨੇਮਾ ਨੂੰ ਉਨ੍ਹਾਂ ਨੇ ਬਹੁਤ
ਵੱਡਾ ਯੋਗਦਾਨ ਦਿੱਤਾ ਹੈ ਅਤੇ ਪ੍ਰਾਣ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ
ਕਰਨ ਨਾਲ ਇਸ ਅਵਾਰਡ ਦੀ ਮਹੱਤਤਾ ਹੋਰ ਵੱਧ ਗਈ ਹੈ | ਪ੍ਰਾਣ ਨੇ ਆਪਣੇ ਕੈਰੀਅਰ 'ਚ 400
ਤੋਂ ਜ਼ਿਆਦਾ ਫ਼ਿਲਮਾਂ ਪੇਸ਼ ਕੀਤੀਆਂ ਹਨ ਅਤੇ ਖਲਨਾਇਕ ਅਤੇ ਨਾਇਕ ਦੇ ਨਾਲ-ਨਾਲ ਚੰਗੇ
ਅਭਿਨੇਤਾ ਦਾ ਕਿਰਦਾਰ ਵੀ ਖੂਬਸੂਰਤੀ ਨਾਲ ਨਿਭਾਇਆ ਹੈ | ਨਾਇਕ ਦੇ ਰੂਪ 'ਚ ਕੈਰੀਅਰ ਦੀ
ਸ਼ੁਰੂਆਤ ਕਰਨ ਵਾਲੇ ਪ੍ਰਾਣ ਨੂੰ ਫ਼ਿਲਮ 'ਮਧੂਮਿਤਾ', 'ਜ਼ਿਦੀ' ਅਤੇ 'ਰਾਮ ਔਰ ਸ਼ਾਮ' 'ਚ
ਖਲਨਾਇਕ ਦੇ ਕਿਰਦਾਰ ਤੋਂ ਪਹਿਚਾਣ ਮਿਲੀ ਸੀ | ਇਸ ਮੌਕੇ 'ਤੇ ਉਨ੍ਹਾਂ ਦੇ ਪਰਿਵਾਰ ਦੇ
ਇਲਾਵਾ ਫ਼ਿਲਮਕਾਰ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਅਤੇ ਫ਼ਿਲਮ ਕਲਾਕਾਰ ਵਿਸ਼ਾਲ ਮਲੋਹਤਰਾ
ਸ਼ਾਮਿਲ ਸਨ |
No comments:
Post a Comment