www.sabblok.blogspot.com
ਟੋਰਾਂਟੋ,
22 ਮਈ (ਬਿਊਰੋ) : ਆਸਟਰੇਲੀਆ ਦੇ ਬਰਫੀਲੇ ਪਹਾੜੀ ਇਲਾਕੇ ਵਿੱਚ ਲਾਪਤਾ ਹੋਏ ਕੈਨੇਡੀਅਨ
ਦੀ ਭਾਲ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਇਹ ਵੀ ਪਤਾ ਚੱਲਿਆ ਹੈ ਕਿ ਉਸ
ਇਲਾਕੇ ਵਿੱਚ ਅਵਾਜ਼ਾਂ ਸੁਣਾਈ ਦਿੱਤੀਆਂ ਸਨ ਜਿੱਥੇ ਇਹ ਕੈਨੇਡੀਅਨ ਲਾਪਤਾ ਹੋਇਆ ਸੀ।।
ਕੈਨਬਰਾ ਟਾਈਮਜ਼ ਵਿੱਚ ਛਪੀ ਰਿਪੋਰਟ ਮੁਤਾਬਕ ਲਾਪਤਾ ਕੈਨੇਡੀਅਨ ਪ੍ਰਭਦੀਪ ਸਰਾਂ ਦੀ ਭਾਲ
ਸਿਡਨੀ ਤੋਂ 350 ਕਿਲੋਮੀਟਰ ਦੱਖਣ ਪੱਛਮ ਵੱਲ ਕੋਸਿਊਸਜ਼ਕੋ ਨੈਸ਼ਨਲ ਪਾਰਕ ਦੀ ਖਾਸ ਥਾਂ
ਉੱਤੇ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅਵਾਜ਼ ਦਾ ਸਰੋਤ ਪਤਾ ਲਾਉਣ ਲਈ
ਹੈਲੀਕਾਪਟਰ ਰਾਹੀਂ ਕੀਤੀ ਜਾ ਰਹੀ ਭਾਲ ਵਿੱਚ ਥਰਮਲ ਕੈਮਰੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਬਰੈਂਪਟਨ, ਓਨਟਾਰੀਓ ਦੇ 25 ਸਾਲਾ ਪ੍ਰਭਦੀਪ ਵੱਲੋਂ 13 ਮਈ ਨੂੰ ਆਪਣੀ ਕਿਰਾਏ ਉੱਤੇ ਲਈ
ਕਾਰ ਚਾਰਲੌਟੇ ਪਾਸ ਦੇ ਇੱਕ ਪਿੰਡ ਵਿੱਚ ਪਾਰਕ ਕੀਤੀ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ
ਤੱਕ ਉਸ ਦੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਉਸ ਦੀ ਭਾਲ ਵਿੱਚ ਮਦਦ ਕਰਨ ਲਈ ਉਸ ਦੇ
ਘਰਵਾਲੇ ਵੀ ਆਸਟਰੇਲੀਆ ਪਹੁੰਚ ਚੁੱਕੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੁਸ਼ਕਲ ਪੈਣ ਉੱਤੇ
ਪ੍ਰਭਦੀਪ ਕੋਲ ਆਪਣੇ ਬਚਾਅ ਲਈ ਆਮ ਆਦਮੀ ਜਾਂ ਹਾਈਕਰ ਨਾਲੋਂ ਜਿ਼ਆਦਾ ਬਿਹਤਰ ਟਰੇਨਿੰਗ
ਹੈ ਕਿਉਂਕਿ ਉਸ ਨੇ ਕੈਨੇਡੀਅਨ ਤੇ ਆਸਟਰੇਲੀਅਨ ਫੌਜ ਵਿੱਚ ਔਖੀ ਘੜੀ ਵਿੱਚ ਜਿਊਂਦੇ ਰਹਿਣ
ਲਈ ਖਾਸ ਟਰੇਨਿੰਗ ਲੈ ਰੱਖੀ ਹੈ। ਪ੍ਰਭਦੀਪ ਨੂੰ ਲੱਭਣ ਦਾ ਕੰਮ ਆਸਟਰੇਲੀਅਨ ਨੈਸ਼ਨਲ ਪਾਰਕ
ਐਂਡ ਵਾਈਲਡਲਾਈਫ ਸਰਵਿਸ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਤੇ ਸਟੇਟ ਐਮਰਜੰਸੀ ਸਰਵਿਸ
ਵਾਲੰਟੀਅਰਾਂ ਵੱਲੋਂ ਕੀਤਾ ਜਾ ਰਿਹਾ ਹੈ। ਹਾਈਕਿੰਗ ਲਈ ਪ੍ਰਭਦੀਪ ਨੇ ਜਿਹੜਾ ਰਾਹ ਚੁਣਿਆ
ਸੀ ਉਸ ਨੂੰ ਚੰਗੇ ਮੌਸਮ ਵਿੱਚ ਕਾਫੀ ਅਸਾਨ ਮੰਨਿਆ ਜਾਂਦਾ ਹੈ ਪਰ ਖਰਾਬ ਮੌਸਮ ਵਿੱਚ ਇਹੋ
ਰਾਹ ਕਾਫੀ ਖਤਰਨਾਕ ਬਣ ਜਾਂਦਾ ਹੈ।
No comments:
Post a Comment