jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਸਰਕਲ ਮਲੌਦ ਸੰਮਤੀ ਚੋਣਾਂ 'ਚ ਅਕਾਲੀਆਂ ਤੇ ਕਾਂਗਰਸੀ ਉਮੀਦਵਾਰ ਪਏ ਭਾਰੂ

www.sabblok.blogspot.com


ਮਲੌਦ, 23  ਮਈ (ਬਲਜਿੰਦਰ ਪਾਲ ਸਿੰਘ) : ਬਲਾਕ ਸੰਮਤੀ ਡੇਹਲੋਂ ਸਰਕਲ ਮਲੌਦ ਅਧੀਨ ਪੈਂਦੇ 9 ਸੰਮਤੀ ਜ਼ੋਨਾਂ ਦੀਆਂ ਚੋਣਾਂ ਦੇ  ਨਤੀਜਿਆਂ ਨੇ ਹਲਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਅਤੇ ਉਨ•ਾਂ ਦੇ ਸਪੁੱਤਰ ਇੰਦਰ ਇਕਬਾਲ ਸਿੰਘ ਰਿੰਕੂ ਅਟਵਾਲ ਦੇ ਸਿਆਸੀ ਭਵਿੱਖ ਤੇ ਪ੍ਰਸ਼ਨ ਚਿੰਨ• ਲਾ ਦਿੱਤਾ ਹੈ? ਸਿਆੜ, ਧੌਲ ਕਲਾਂ ਅਤੇ ਸਹਾਰਨ ਮਾਜਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਅਤੇ ਰੱਬੋ ਉਚੀ ਤੋਂ ਸ਼੍ਰੋਮਣੀ ਅਕਾਲੀ ਦਲ ਗਰੇਵਾਲ ਗਰੁੱਪ ਦੇ ਸਮਝੇ ਜਾਂਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਬਰਪੁਰ ਦੀ ਜਿੱਤ ਨੂੰ ਛੱਡ ਕੇ ਬਾਕੀ ਜ਼ੋਨਾਂ 'ਚ ਕਾਂਗਰਸ ਨੇ ਅਕਾਲੀਆਂ ਨੂੰ ਧੂੜ ਚਟਾ ਦਿੱਤੀ ਹੈ ਇਸ ਤੋਂ ਇਲਾਵਾ ਜਿਲ•ਾ ਪ੍ਰੀਸ਼ਦ ਰਾਮਗੜ ਸਰਦਾਰਾਂ ਤੇ ਕੱਦੋਂ ਤੋਂ ਵੀ ਅਕਾਲੀ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਤੋਂ ਮਾਤ ਖਾ ਗਏ ਹਨ। ਇਸ ਤਰ•ਾਂ ਹਲਕਾ ਪਾਇਲ ਦੇ ਬਦਲੇ ਸਮੀਕਰਣ ਆਉਂਦੀਆਂ ਲੋਕ ਸਭਾ ਚੋਣਾਂ 'ਚ ਵੀ ਆਪਣੇ ਰੰਗ ਦਿਖਾਉਂਣਗੇ।  ਇਸ ਨਮੋਸ਼ੀ ਭਰੀ ਹਾਰ ਦੀ ਖੁੰਢ ਚਰਚਾ ਕਾਫ਼ੀ ਜ਼ੋਰਾਂ ਤੇ ਚਲ ਰਹੀ ਹੈ ਕਿ ਪੰਜਾਬ ਦੇ ਬਾਕੀ ਨਤੀਜਿਆਂ ਜਿਥੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਹਨੇਰੀ ਝੂਲੀ ਦੂਜੇ ਪਾਸੇ ਕਿਹੜੇ ਅਜਿਹੇ  ਕਾਰਣ ਬਣੇ ਕਿ ਨੀਮ ਬੋਹੋਸ਼ੀ ਦੀ ਹਾਲਤ 'ਚ ਪਈ ਕਾਂਗਰਸ 'ਚ ਨਵੀਂ ਰੂਹ ਕਿਵੇਂ ਭਰ ਗਈ। ਬੇਰ ਕਲਾਂ ਜ਼ੋਨ ਤੋਂ ਕਾਂਗਰਸ ਦੇ ਜਗਦੇਵ ਸਿੰਘ ਚੋਮੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਵਿੰਦਰ ਸਿੰਘ ਕਾਲਾ ਜੋ ਹਲਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਦੇ ਖਾਸ਼ਮ ਖ਼ਾਸ਼ ਸਨ ਨੂੰ 103 ਵੋਟਾਂ ਨਾਲ ਪਟਕਨੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲਹਿਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚਰਨਜੀਤ ਕੌਰ ਕਾਂਗਰਸ ਦੀ ਉਮੀਦਵਾਰ ਸੁਖਰਾਜ ਕੌਰ ਨੂੰ ਤੋਂ ਹਾਰ ਗਏ ਹਨ।  ਰਾਮਗੜ• ਸਰਦਾਰਾ ਜ਼ੋਨ ਤੋਂ ਕਾਂਗਰਸ ਦੇ ਬਲਵੰਤ ਰਾਮ ਪੱਪੂ ਨੇ ਅਕਾਲੀ ਦਲ ਦੇ ਉਮੀਦਵਾਰ ਨਛੱਤਰ ਸਿੰਘ ਨੂੰ  ਹਰਾ ਕੇ ਵਾਅਦੇ ਮੁਤਾਬਕ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਸੋਹੀਆਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨ ਦੇਵ ਸਾਬਕਾ ਸਰਪੰਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 385 ਵੋਟਾਂ ਨਾਲ ਹਰਾਇਆ। ਸੀਹਾਂ ਦੌਦ ਤੋਂ ਕਾਂਗਰਸ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਪਤਨੀ ਬਚਿੱਤਰ ਸਿੰਘ ਸਾਬਕਾ ਸਰਪੰਚ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 511 ਵੋਟਾਂ ਨਾਲ ਮਾਤ ਦੇ ਕੇ ਸੀਟ ਜਿੱਤੀ। ਇਹਨਾਂ ਨਤੀਜਿਆਂ ਦੀ ਪੜਚੋਲ ਕਰਦਿਆਂ ਦੋ ਕਾਰਨ ਸਾਹਮਣੇ ਆਉਂਦੇ ਹਨ ਇਕ ਤਾਂ ਵੋਟਰਾਂ ਵਲੋਂ ਹਲਕੇ ਦੇ ਰੁਕੇ ਪਏ ਵਿਕਾਸ ਕੰਮਾਂ ਵਿਰੁੱਧ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਦੂਜਾ ਚਰਨਜੀਤ ਸਿੰਘ ਅਟਵਾਲ ਵਲੋਂ ਨਗਰ ਪੰਚਾਇਤ ਮਲੌਦ ਦੀਆਂ ਚੋਣਾਂ ਦੌਰਾਨ ਮੀਤ ਪ੍ਰਧਾਨਗੀ ਵੇਲੇ ਕਾਂਗਰਸੀਆਂ ਨਾਲ ਹੱਥ ਮਿਲਾਉਣਾ ਤੇ ਕੁੱਝ ਅਕਾਲੀ ਭਾਜਪਾ ਆਗੂਆਂ ਨੂੰ ਖੁੱਡੇ ਲਾਉਣਾ ਭਾਰੀ ਪੈ ਗਿਆ ਜਾਪਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਨਾਰਾਜ਼ ਅਕਾਲੀ ਆਗੂਆਂ ਨੇ ਕਿਹਾ ਕਿ ਜੇ ਕਰ ਹਲਕਾ ਪਾਇਲ ਦੀ ਵਾਗਡੋਰ ਸ. ਮਹੇਸ ਇੰਦਰ ਸਿੰਘ ਗਰੇਵਾਲ ਦੇ ਹੱਥ ਹੁੰਦੀ ਤਾਂ ਅੱਜ ਨਤੀਜੇ ਹੋਰ ਹੀ ਹੋਣੇ ਸਨ।

No comments: