jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਹਾਰਡ ਕੌਰ ਕਿ ਕੁੜੀ? - ਪ੍ਰਭਦੀਪ ਸਿੰਘ (ਟਾਈਗਰ ਜਥਾ) ,

www.sabblok.blogspot.com

ਪ੍ਰਭਦੀਪ ਸਿੰਘ (ਟਾਈਗਰ ਜਥਾ)
ਅੱਜ  ਬੜੀ ਸ਼ਰਮਨਾਕ ਤਸਵੀਰ ਇੱਕ ਕੁੜੀ ਦੀ ਫੇਸਬੁੱਕ ਉੱਤੇ ਵੇਖਣ ਨੂੰ ਮਿਲੀ, ਜਿਸਨੂੰ ਕੁਝ ਵੀਰ ਐਂਵੇ ਕੌਰ-ਕੌਰ ਆਖੀ ਜਾ ਰਹੇ ਹਨ।

ਬੇਸ਼ੱਕ ਉਸਨੂੰ ਕੌਰ ਬਣਨ ਦਾ ਮੌਕਾ ਤਾਂ ਮਿਲਿਆ ਸੀ ਪਰ ਉਹ ਆਪਣੇ ਕਰਮਾਂ ਕਰਕੇ ਕੁੜੀ ਹੀ ਰਹੀ।ਇਸ ਲਈ ਆਪਣੇ-ਆਪ ਨੂੰ ਕੋਸਣ ਦੀ ਲੋੜ ਨਹੀ ਕਿ ਵੇਖੋ ਸਰਦਾਰ ਦੀ ਧੀ ''ਹਾਰਡ ਕੌਰ'' ਅਸ਼ਲੀਲ ਹਰਕਤਾਂ ਅਤੇ ਭੱਦੀ ਭਾਸ਼ਾ ਦੀ ਵਰਤੋਂ ਕਰ ਰਹੀ ਹੈ!

ਸਗੋਂ ਇਸਨੂੰ ਇੱਦਾ ਲਵੋ ਸਰਦਾਰਾਂ ਦੀ ਧੀ ਕਦੇ ਸੁਪਨੇ ਵਿਚ ਭੀ ਇੱਦਾਂ ਦੀਆਂ ਹਰਕਤਾਂ ਨਹੀ ਕਰ ਸਕਦੀ ਅਗਰ ਉਹ ਸਰਦਾਰਾਂ ਦੀ ਧੀ ਹੈ ਤਾਂ!


ਹੁਣ ਆਓ ਵੇਖੀਏ ਕਿ ਕੌਰ ਅਤੇ ਕੁੜੀ ਵਿੱਚ ਕੀ ਭੇਦ ਹੈ?


''ਕੁੜੀ'' ਸ਼ਬਦ ਬਿਪਰ ਦੀ ਸੋਚ ਵਿਚੋਂ ਪੈਦਾ ਹੋਇਆ, ਮਨੂੰ ਸਿਮ੍ਰਤੀਆਂ ਦੇ ਲਿਖਾਰੀ ਨੇ ਔਰਤ ਦੀ ਇੰਨੀ ਦੁਰਦਸ਼ਾ ਕੀਤੀ ਕਿ ਹਜਾਰਾਂ ਸਾਲ ਇਸਨੂੰ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜ ਕੇ ਰਖ ਦਿੱਤਾ। ਇਸਨੂੰ ਪੈਰ ਦੀ ਜੁੱਤੀ, ਮਨੋਰੰਜਨ ਦਾ ਸਾਧਨ, ਨਰਕਾਂ ਦਾ ਦੁਆਰ, ਨਸ਼ੀਲੀ ਸ਼ਰਾਬ, ਮਾਰੂ ਜਹਿਰ, ਧਰਮ ਦੇ ਰਾਹ ਤੇ ਰੁਕਾਵਟ ਪਾਉਣ ਵਾਲੀ, ਵਰਗੇ  ਦੋਸ਼ ਇਸ ਦੇ ਮੱਥੇ ਤੇ ਮੜ ਦਿੱਤੇ  ਅਤੇ ਕੁੜੀ ਸ਼ਬਦ ਭੀ ਬੜਾ ਸੋਚ ਸਮਝ ਕੇ ਘੜ ਲਿਆ ਗਿਆ ਜਿਸ ਤੋਂ ਭਾਵ ਹੈ ਕਿ ਕੂੜ ਤੋਂ ਪੈਦਾ ਹੋਣ ਵਾਲੀ। ਇਸ ਪਿਛੇ ਬੜੀ ਡੂੰਘੀ ਸਾਜਿਸ਼ ਇਹ ਸੀ ਕਿ ਔਰਤ ਕਦੇ ਭੀ ਆਪਣੇ ਸਨਮਾਨ ਦੀ ਗੱਲ ਨਾ ਕਰ ਸਕੇ ਅਤੇ ਇਸਨੂੰ ਹਮੇਸ਼ਾਂ ਯਾਦ ਰਹੇ ਕਿ ਇਹ ਇਹ ਕੂੜ ਤੋਂ ਪੈਦਾ ਹੋਣ ਵਾਲੀ ਕੁੜੀ ਹੈ ਅਤੇ ਇਸਨੇ ਜੀਵਨ ਭੀ ਕੂੜ ਵਾਲਾ ਹੀ ਗੁਜਾਰਨਾ ਹੈ।


ਪਰ ਬਿੱਪਰ ਦੀ ਇਹ ਚਾਲ ਬਹੁਤਾ ਚਿਰ ਨਾ ਚੱਲ ਸਕੀ ਅਤੇ ਇਸ ਦੁਨੀਆ ਤੇ ਗੁਰੂ ਨਾਨਕ ਪਾਤਸ਼ਾਹ ਵਰਗਾ ਰਹਿਬਰ ਪ੍ਰਗਟ ਹੋ ਗਿਆ।

ਗੁਰੂ ਸਾਹਿਬ ਨੇ ਆਪਣੇ ਇਲਾਹੀ ਗਿਆਨ ਨਾਲ ਇਹਨਾ ਕੁੜੀਆਂ ਨੂੰ ਕੂੜ ਭਰੇ ਜੀਵਨ ਵਿੱਚੋਂ ਕੱਢ ਕੇ ਨੈਤਿਕਤਾ ਦੀ ਸਿਖਰ ਤੇ ਬਿਠਾ ਦਿੱਤਾ ਅਤੇ ਇਸ ਸਿਧਾਂਤ ਨੂੰ ਸਦਾ ਲਈ ਜਿਊਂਦਾ ਰਖਣ ਲਈ ਗੁਰਬਾਣੀ ਰਾਹੀਂ ਭੀ ਗਵਾਈ ਭਰ ਦਿੱਤੀ ਕਿ:

 ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
 ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
 ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥

 ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਫਿਰ ਇਹ ਸਫਰ ਇਥੇ ਹੀ ਬਸ ਨਹੀ ਹੋਇਆ ਸਗੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਸੇ ਵਿਲੇ ਆਖੀ ਜਾਂਦੀ ਕੁੜੀ ਨੂੰ ਕੌਰ ਬਣਾ ਦਿੱਤਾ ਅਤੇ ਫਿਰ ਜੋ ਇਹਨਾ ਕੌਰਾਂ ਦਾ ਇਤਿਹਾਸ ਜੋ ਵਿਚ ਯੋਗਦਾਨ ਹੈ ਉਸਤੋਂ ਸਿਖ ਕੌਮ ਭਲੀ ਭਾਂਤ ਜਾਣੂੰ ਹੈ।


ਪਰ ਇਸਤੋਂ ਉੱਲਟ ਟਕੇ-ਟਕੇ ਤੇ ਆਪਣਾ ਇਮਾਨ ਵੇਚਣ ਵਾਲੀਆਂ ਜਾਂ ਦੇਹ ਪ੍ਰਦਰਸ਼ਨੀ ਕਰਨ ਵਾਲੀਆ ਕੌਰਾਂ ਨਹੀ ਕੁੜੀਆਂ ਹੀ ਹੋ ਸਕਦੀਆਂ ਹਨ ਜੋ ਅਜੇ ਭੀ ਬਿੱਪਰ ਦੀ ਬਣਾਈ ਹੋਈ ਰੀਤ ਅਨੁਸਾਰ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਹੀ ਆਪਣੀ ਜਿੰਦਗੀ ਬਤੀਤ ਰਹੀਆਂ ਹਨ।

No comments: