jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਆਸਟਰੇਲੀਆਈ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨੂੰ ਕੰਮ ਵੇਲੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ ਦਾ ਭਰੋਸਾ

www.sabblok.blogspot.com


ਮੈਲਬੌਰਨ, 23 ਮਈ (ਏਜੰਸੀ)-ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਅੱਜ ਭਰੋਸਾ ਦਿੱਤਾ ਹੈ ਕਿ ਉਹ ਕੰਮ ਵਾਲੇ ਸਥਾਨਾਂ ਜਿਵੇਂ ਸਰਕਾਰੀ ਦਫ਼ਤਰਾਂ ਅਤੇ ਮੋਟਰ ਸਾਈਕਲ ਚਲਾਉਣ ਵੇਲੇ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ 'ਤੇ ਵਿਚਾਰ ਕਰਨਗੇ | ਜੂਲੀਆ ਨੇ ਸਿਡਨੀ ਦੇ ਉਪ-ਨਗਰੀ ਇਲਾਕੇ ਗਲੇਨਵੁਡ ਸਥਿਤ ਇਕ ਗੁਰਦੁਆਰੇ ਵਿਚ ਹੋਈ ਇਕੱਤਰਤਾ ਵਿਚ ਆਸਟਰੇਲੀਆਈ ਸਿੱਖ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ, 'ਅਸੀਂ ਤੁਹਾਡੇ ਭਾਈਚਾਰੇ ਨਾਲ ਸੰਸਕ੍ਰਿਤਕ ਤੇ ਧਾਰਮਿਕ ਆਧਾਰ 'ਤੇ ਲੋੜੀਂਦੀਆਂ ਤਬਦੀਲੀਆਂ ਦੀ ਦਿਸ਼ਾ ਵਿਚ ਕੰਮ ਕਰਾਂਗੇ |' ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸਿੱਖ ਭਾਈਚਾਰੇ ਨੂੰ ਸਰਕਾਰੀ ਦਫ਼ਤਰਾਂ ਵਿਚ 6 ਇੰਚ ਦੀ ਕ੍ਰਿਪਾਨ ਰੱਖਣ ਦੀ ਇਜਾਜ਼ਤ ਦੇਣ 'ਤੇ ਵੀ ਵਿਚਾਰ ਕਰਨ ਅਤੇ ਸਕੂਲਾਂ ਵਿਚ ਸਿੱਖ ਬੱਚਿਆਂ ਵਿਚ ਹੋਰ ਧਰਮਾਂ ਦੇ ਬੱਚਿਆਂ ਨਾਲੋਂ ਫਰਕ ਰੱਖਣ ਵਾਲੀ ਨੀਤੀ ਨੂੰ ਵੀ ਅਮਲ ਵਿਚ ਲਿਆਂਦਾ ਜਾਵੇ | ਗੁਰਦੁਆਰਾ ਸਾਹਿਬ ਦੇ ਟਰੱਸਟੀ ਬੁਲਾਰੇ ਸ. ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਬਰਤਾਨੀਆ ਤੇ ਕੈਨੇਡਾ ਵਰਗੇ ਮੁਲਕਾਂ ਨੇ ਪਹਿਲਾਂ ਹੀ ਸਿੱਖ ਸਿਵਲ ਇੰਜੀਨੀਅਰਾਂ ਤੇ ਹੋਰ ਵਰਕਰਾਂ ਨੂੰ ਕੰਮ ਵਾਲੇ ਸਥਾਨਾਂ ਅਤ ਮੋਟਰ ਸਾਈਕਲ ਚਲਾਉਣ ਵੇਲੇ ਟੋਪੀ ਦੀ ਥਾਂ ਦਸਤਾਰ ਸਜਾਉਣ ਦੀ ਆਗਿਆ ਦਿੱਤੀ ਹੋਈ ਹੈ | 'ਬਲੈਕਟਾਊਨ ਡੇਲੀ' ਅਖ਼ਬਾਰ ਅਨੁਸਾਰ ਬਲਵਿੰਦਰ ਸਿੰਘ ਚਾਹਲ ਨੇ ਹਾਲ ਹੀ ਵਿਚ ਹੋਈ ਜਨਗਣਨਾ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬੀ ਭਾਸ਼ਾ ਤੇ ਸਿੱਖ ਧਰਮ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੀ ਭਾਸ਼ਾ ਤੇ ਧਰਮ ਹੈ | ਇਸ ਵਿਚ ਸਾਲ 2006 ਤੋਂ ਲੈ ਕੇ 2011 ਦੇ ਦਰਮਿਆਨ 205 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਹੈ | ਉਨ੍ਹਾਂ ਸਕੂਲਾਂ ਦੇ ਰਾਸ਼ਟਰੀ ਪਾਠਕ੍ਰਮ, ਵਿਸ਼ੇਸ਼ ਤੌਰ 'ਤੇ ਪੱਛਮੀ ਸਿਡਨੀ ਵਿਚ ਪੰਜਾਬੀ ਭਾਸ਼ਾ ਤੇ ਇਤਿਹਾਸ ਨੂੰ ਸ਼ਾਮਿਲ ਕਰਨ ਦੀ ਮੰਗ ਵੀ ਕੀਤੀ |
ਗ੍ਰੀਨਵੇਅ ਦੇ ਸੰਸਦ ਮੈਂਬਰ ਮਿਸ਼ੇਲ ਰਾਊਲੈਡ ਅਨੁਸਾਰ ਇਹ ਆਸਟਰੇਲੀਆ ਦੇ ਕਿਸੇ ਪ੍ਰਧਾਨ ਮੰਤਰੀ ਦੀ ਕਿਸੇ ਗੁਰਦੁਆਰੇ ਵਿਚ ਇਹ ਪਹਿਲੀ ਯਾਤਰਾ ਹੈ |
ਗੁਰਦੁਆਰੇ ਦੇ ਟਰੱਸਟੀਆਂ ਨੇ ਜੂਲੀਆ ਗਿਲਾਰਡ ਨੂੰ ਸ ੍ਰੀ ਦਰਬਾਰ ਸਾਹਿਬ ਦੀ ਇਕ ਤਸਵੀਰ ਅਤੇ ਵੇਸਟਮੀਡ ਹਸਪਤਾਲ ਲਈ 10 ਹਜ਼ਾਰ ਡਾਲਰ ਦਾ ਇਕ ਚੈੱਕ ਵੀ ਭੇਂਟ ਕੀਤਾ |

No comments: