jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਜੰਮੂ :: ਪਾਕਿਸਤਾਨੀ ਕੈਦੀ ਉਪਰ ਹਮਲਾ , ਹਾਲਤ ਗੰਭੀਰ

www.sabblok.blogspot.com

(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
  ਭਾਰਤੀ  ਨਾਗਰਿਕ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੁਆਰਾ ਕੁੱਟਮਾਰ ਕੀਤੇ ਜਾਣ ਨਾਲ ਮੌਤ ਹੋ ਗਈ ਹੈ।
ਜਿਸਦੇ ਕਾਰਨ  ਭਾਰਤ ਸਥਿਤ  ਜੰਮੂ- ਕਸ਼ਮੀਰ   ਦੀ  ਕੋਟ ਭਲਵਾਲ ਜੇਲ੍ਹ ਵਿੱਚ ਮਾਮੂਲੀ ਕਸ਼ਮਕਸ਼  ਤੋਂ ਬਾਅਦ ਇੱਕ   ਕੈਦੀ ਨੇ  ਇੱਥੇ ਬੰਦ ਇੱਕ ਪਾਕਿਸਤਾਨੀ ਨਾਗਰਿਕ ਉਪਰ ਘਾਹ ਕੱਟਣ ਵਾਲੇ ਔਜ਼ਾਰ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ , ਉਸਦੇ ਸਿਰ ਵਿੱਚ ਗੰਭੀਰ ਸੱਟਾ ਲੱਗੀਆਂ ਹਨ।
 ਪੁਲੀਸ ਅਧਿਕਾਰੀਆਂ ਦੇ ਮੁਤਾਬਿਕ ਇਸ ਕੈਦੀ ਉਪਰ ਸ਼ੁੱਕਰਵਾਰ ਸਵੇਰੇ ਉਦੋਂ ਹਮਲਾ ਹੋਇਆ ਜਦੋਂ ਉਹ ਘਾਹ ਕੱਟ ਰਿਹਾ ਸੀ ।
  ਜ਼ਖ਼ਮੀ ਕੈਦੀ ਦੀ ਪਛਾਣ  ਸਨਾਉੱਲਾ ਹੱਕ ਦੇ ਰੂਪ ਵਿੱਚ ਹੋਈ ਹੈ। ਉਹ ਪਾਕਿਸਤਾਨ ਦੇ ਸਿਆਲਕੋਟ  ਦਾ ਨਿਵਾਸੀ ਹੈ।  ਉਸਨੂੰ 17 ਸਾਲ ਪਹਿਲਾਂ  ਕੱਟੜਪੰਥੀ ਕਾਰਵਾਈ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।
 ਉਸ ਉਪਰ ਇੱਕ ਸਾਬਕਾ ਸੈਨਿਕ ਹਮਲਾ ਕੀਤਾ । ਹਮਲਾਵਰ ਫੌਜੀ   ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਕੱਟ ਰਿਹਾ ਹੈ।
 ਸਲਾਉੱਲਾ ਹੱਕ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ  ਹਸਪਤਾਲ ਦੇ ਆਈਸੀਯੂ ਵਿੱਚ ਦਾਖਿਲ  ਕਰਾਇਆ ਗਿਆ ਹੈ।
 ਉਸਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਸੱਟ ਲੱਗੀ ਅਤੇ ਹਾਲੇ  ਕੋਮਾ ਵਿੱਚ ਹੈ। ਜੇਕਰ ਜਰੂਰਤ ਪਈ ਤਾਂ ਉਸਨੂੰ ਚੰਡੀਗੜ੍ਹ ਪੀਜੀਆਈ  ਵਿੱਚ ਭੇਜਿਆ ਜਾ ਸਕਦਾ ।
 ਜੰਮੂ ਦੀ ਜੇਲ੍ਹ ਵਿੱਚ ਇਹ ਘਟਨਾ ਸਰਬਜੀਤ ਦੀ ਮੌਤ ਤੋਂ ਬਾਅਦ ਹੋਈ ਹੈ।

No comments: