jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਭਾਰਤੀ ਜਾਸੂਸ ਜੋ ਪਾਕਿਸਤਾਨ ਫੌਜ ਦੀਆਂ ਪੌੜੀਆਂ ਚੜ੍ਹਦਾ ਗਿਆ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )

ਰੇਹਾਨ ਫ਼ਜਲ  ਬੀਬੀਸੀ ਪ੍ਰਤੀਨਿਧ / ਦਿੱਲੀ
  ਪਾਕਿਸਤਾਨ ਵਿੱਚ ਜਿੰਦਗੀ ਦੀ ਜੰਗ ਹਾਰਨ ਵਾਲੇ  ਸਰਬਜੀਤ ਸਿੰਘ ਨੂੰ ਲੈ ਕੇ ਇਹ ਵਿਵਾਦ ਸੀ ਕਿ ਉਹ ਭਾਰਤ ਦਾ ਜਾਸੂਸ ਸੀ ਜਾਂ ਨਹੀਂ । ਪਰ ਇਹ ਮਾਮਲਾ ਜਾਸੂਸੀ ਦੀ ਰਹੱਸਮਈ ਦੁਨੀਆਂ ਵੱਲ ਧਿਆਨ ਖਿੱਚਦਾ ਹੈ ।
 ਜੋ ਜਾਸੂਸ ਸਰਕਾਰਾਂ ਦੇ ਲਈ ਬੇਹੱਦ ਅਹਿਮ ਜਾਣਕਾਰੀ ਦਾ ਜਰੀਆ ਹੁੰਦੇ ਹਨ, ਉਹਨਾ ਨੂੰ ਹੀ ਉਹ ਅਕਸਰ ਸਵੀਕਾਰ ਨਹੀਂ ਕਰਦੀ । ਹਾਲਾਂਕਿ  ਰਵਿੰਦਰ ਕੌਸਿ਼ਕ ਵਰਗੇ  ਜਾਸੂਸ ਫਿਰ ਵੀ ਆਪਣੀ  ਜਾਨ ਉਪਰ ਖੇਡ ਕੇ ਇਸ ਕੰਮ ਨੂੰ ਅੰਜ਼ਾਮ ਦਿੰਦੇ ਹਨ।
 ਕੌਸਿ਼ਕ ਦੀ ਮੌਤ ਵੀ ਪਾਕਿਸਤਾਨ ਦੀ ਇੱਕ ਜੇਲ੍ਹ ਵਿੱਚ ਹੀ ਹੋਈ ਸੀ ।
 ਪਰ ਮੌਤ  ਤੋਂ ਪਹਿਲਾਂ ਉਸਦੇ ਕਾਰਨਾਮੇ ਕਿਸੇ ਫਿਲਮ  ਤੋਂ ਕਿਤੇ ਜਿ਼ਆਦਾ  ਰੋਮਾਂਚਕ ਕਹੇ ਜਾ ਸਕਦੇ ਹਨ ।
 ਉਹ ਨਾ ਸਿਰਫ਼ ਭਾਰਤ ਦੇ ਲਈ ਜਾਸੂਸੀ ਕਰਨ ਲਈ ਪਾਕਿਸਤਾਨ ਗਏ ਬਲਕਿ  ਉਹਨਾਂ ਪਾਕਿਸਤਾਨੀ ਫੌਜ ਵਿੱਚ ਮੇਜਰ ਤੱਕ ਦਾ ਅਹੁਦਾ ਹਾਸਲ ਕਰ ਲਿਆ । ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ  ਫੌਜ ਵਿੱਚ ਰਹਿੰਦੇ ਹੋਏ ਉਸਨੇ  ਭਾਰਤ ਨੂੰ  ਬਹੁਤ ਅਹਿਮ ਜਾਣਕਾਰੀਆਂ ਦਿੱਤੀਆਂ ਸਨ ।
 ਰਾਅ  ਦੇ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਤੀਨਿਧ ਕੋਲ ਆਪਣਾ ਨਾਂਮ ਨਾ ਦੱਸਣ ਦੀ ਸ਼ਰਤ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ।
ਮੰਨਿਆ ਜਾਂਦਾ ਹੈ ਸਲਮਾਨ ਖਾਨ ਦੀ ਫਿਲਮ ‘ ਇੱਕ ਥਾ ਟਾਈਗਰ ’ ਦੀ ਜਿੰਦਗੀ ਤੋਂ ਪ੍ਰੇਰਿਤ ਸੀ ।
ਇਹ ਵੀ ਕਿਹਾ ਜਾਂਦਾ ਹੈ ਕਿ ਤਤਕਾਲੀ ਗ੍ਰਹਿ ਮੰਤਰੀ ਐਸਬੀ ਚਵਾਨ ਨੇ ਉਸਨੂੰ ‘ਬਲੈਕ ਟਾਈਗਰ ’ ਨਾਂਮ ਦਿੱਤਾ ਸੀ।
ਰਾਜਸਥਾਨ ਦੇ ਸ੍ਰੀਗੰਗਾਨਗਰ ਜਿ਼ਲ੍ਹੇ ਦੇ ਰਹਿਣ ਵਾਲੇ ਕੌਸਿ਼ਕ ਨੇ 23 ਉਮਰ ਵਿੱਚ  ਬੀਏ ਦੀ ਪੜਾਈ ਕਰਨ ਤੋਂ ਬਾਅਦ ਹੀ  ਭਾਰਤੀ ਖੂਫੀਆ ਏਜੰਸੀ ਰਾਅ ਵਿੱਚ ਨੌਕਰੀ ਸੁਰੂ ਕੀਤੀ ਸੀ ।
 ਸਾਲ  1975 ਵਿੱਚ ਕੌਸਿ਼ਕ ਨੂੰ ਭਾਰਤੀ ਜਾਸੂਸ ਦੇ ਤੌਰ ਤੇ ਪਾਕਿਸਤਾਨ ਭੇਜਿਆ ਗਿਆ ਸੀ  ਅਤੇ ਉਸਨੂੰ ਨਬੀ ਅਹਿਮਦ ਸ਼ੇਖ ਦਾ ਨਾਂਮ ਦਿੱਤਾ ਗਿਆ,  ਪਾਕਿਸਤਾਨ  ਪਹੁੰਚ ਕੇ ਕੌਸਿ਼ਕ ਨੇ ਕਰਾਚੀ ਦੇ ਲਾਅ ਕਾਲਜ ਵਿੱਚ ਦਾਖਿਲਾ ਲਿਆ ਅਤੇ  ਕਾਨੂੰਨ ਦੀ  ਬੈਚਲਰ ਡਿਗਰੀ ਹਾਸਲ ਕੀਤੀ ।
ਜਾਣ ਤੋਂ ਪਹਿਲਾਂ ਉਸਦਾ ਖਤਨਾ ਵੀ ਕਰਾਇਆ।
 ਬਾਅਦ ਵਿੱਚ ਉਹ ਪਾਕਿਸਤਾਨੀ ਫੌਜ ਵਿੱਚ ਸ਼ਾਮਿਲ ਹੋ ਗਈ ਅਤੇ ਮੇਜਰ ਦੇ ਰੈਂਕ ਤੱਕ ਪਹੁੰਚ ਗਏ । ਪਰ ਪਾਕਿਸਤਾਨੀ ਫੌਜ ਨੂੰ ਕਦੇ ਅਹਿਸਾਸ ਵੀ ਨਹੀਂ ਹੋਇਆ ਕਿ ਉਹਨਾਂ ਦੇ ਵਿੱਚ ਇੱਕ ਭਾਰਤੀ ਜਾਸੂਸ  ਕੰਮ ਕਰ ਰਿਹਾ ਹੈ।
ਇਸ ਮਗਰੋਂ  ਉਸਨੂੰ ਪਾਕਿਸਤਾਨੀ ਲੜਕੀ ਅਮਾਨਤ ਨਾਲ ਪਿਆਰ ਹੋ ਗਿਆ ਅਤੇ  ਦੋਵਾਂ ਨੇ ਸ਼ਾਦੀ ਕਰ ਲਈ ਅਤੇ ਉਸਦੀ ਇੱਕ ਬੇਟੀ ਵੀ ਹੋਈ ।
 ਕੌਸਿ਼ਕ ਨੇ ਆਪਣੀ ਜਿੰਦਗੀ ਦੇ 30 ਸਾਲ ਆਪਣੇ ਘਰ ਅਤੇ ਦੇਸ਼ ਤੋਂ  ਬਾਹਰ ਗੁਜਾਰੇ।  ਇਸ ਦੌਰਾਨ  ਪਾਕਿਸਤਾਨ ਦੇ ਹਰੇਕ ਕਦਮ ਤੇ ਭਾਰਤ ਭਾਰੀ ਪੈਂਦਾ ਸੀ ਕਿਉਂਕਿ  ਉਸਦੀ ਸਾਰੀ ਯੋਜਨਾਵਾਂ ਦੀ  ਜਾਣਕਾਰੀ ਕੌਸਿ਼ਕ  ਵੱਲੋਂ ਭਾਰਤੀ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਸੀ ।
 ਕਿਵੇਂ ਖੁੱਲ੍ਹਾ ਰਾਜ
 ਪਰ 1983 ਵਿੱਚ ਕੌਸਿ਼ਕ ਦਾ ਰਾਜ ਖੁੱਲ੍ਹ ਗਿਆ ।  ਦਰਅਸਲ ਰਾਅ ਨੇ ਇਹ ਹੋਰ ਜਾਸੂਸ ਨੂੰ ਕੌਸਿ਼ਕ ਕੋਲ ਮਿਲਣ ਪਾਕਿਸਤਾਨ ਭੇਜਿਆ  ਜਿਸਨੂੰ ਪਾਕਿਸਤਾਨੀ  ਖੂਫੀਆ ਏਜੰਸੀ ਨੇ ਫੜ ਲਿਆ ।
 ਪੁੱਛਗਿੱਛ ਦੌਰਾਨ ਇਸ ਜਾਸੂਸ ਨੇ ਆਪਣੇ ਇਰਾਦੇ ਬਾਰੇ ਸਾਫ਼- ਸਾਫ਼ ਦਿੱਤਾ ਅਤੇ ਨਾਲ ਹੀ ਕੌਸਿ਼ਕ  ਦੀ ਪਹਿਚਾਣ ਵੀ ਉਜਾਗਰ ਕਰ ਦਿੱਤੀ ।
 ਹਾਲਾਂਕਿ ਕੌਸਿ਼ਕ ਉੱਥੇ ਭੱਜ ਨਿਕਲੇ ਅਤੇ ਉਸਨੇ ਭਾਰਤ ਤੋਂ ਮੱਦਦ ਮੰਗੀ , ਪਰ ਭਾਰਤ ਸਰਕਾਰ ਉਪਰ  ਦੋਸ਼ ਲੱਗਦੇ ਹਨ ਕਿ ਉਸਨੇ ਕੌਸਿ਼ਕ ਨੂੰ ਭਾਰਤ ਲਿਆਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ।
 ਆਖਿਰਕਾਰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਕੌਸਿ਼ਕ ਨੂੰ ਫੜ ਗਿਆ ਅਤੇ ਸਿਆਲਕੋਟ ਦੀ ਜੇਲ੍ਹ ਵਿੱਚ ਸੁੱਟ ਦਿੱਤਾ , ਉੱਥੇ ਨਾ ਸਿਰਫ ਉਸਦਾ ਸੋ਼ਸ਼ਣ ਕੀਤਾ ਗਿਆ ਬਲਕਿ ਉਸ ਖਿਲਾਫ਼ ਕਈ  ਦੋਸ਼ਾਂ ਤਹਿਤ ਮੁਕੱਦਮਾ ਵੀ ਚੱਲਿਆ ।
 ਦੱਸਦੇ ਹਨ ਕਿ  ਰਵਿੰਦਰ ਕੌਸਿ਼ਕ ਨੰ ਲਾਲਚ ਦਿੱਤਾ ਗਿਆ ਕਿ ਜੇ ਉਹ ਭਾਰਤੀ ਸਰਕਾਰ ਨਾਲ ਜੁੜੀ ਗੁਪਤ ਜਾਣਕਾਰੀ ਦੇ ਦੇ ਦੇਵੇ ਤਾਂ ਛੱਡ ਦਿੱਤਾ  ਜਾਵੇਗਾ ਪਰ  ਕੌਸਿ਼ਕ ਨੇ ਮੂੰਹ ਨਹੀਂ ਖੋਲ੍ਹਿਆ।
ਪਾਕਿਸਤਾਨ ਨੇ  1985 ਵਿੱਚ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਜਿਸਨੂੰ ਬਾਅਦ ਵਿੱਚ ਉਮਰਕੈਦ ‘ਚ ਤਬਦੀਲ ਕਰ ਦਿੱਤਾ ਗਿਆ।
ਫਿਰ ਉਸਨੂੰ ਮੀਆਂਵਾਲੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਅਤੇ 2001 ਵਿੱਚ ਟੀਬੀ ਅਤੇ ਦਿਲ ਦਾ ਦੌਰਾ ਪੈਣਾ ਕਾਰਨ ਉਸਦੀ ਮੌਤ ਹੋ ਗਈ ।

 

No comments: