jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਅਧਿਆਪਕਾ ਨਾਲ ਬਦਸਲੂਕੀ ਕਰਨ ਵਾਲੇ ਵਿਰੁੱਧ ਕਾਰਵਾਈ ਮੰਗੀ

www.sabblok.blogspot.com
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਮਈ
ਸਰਕਾਰੀ ਪ੍ਰਾਇਮਰੀ ਸਕੂਲ ਭਾਰਗੋ ਕੈਂਪ (ਲੜਕੇ) ’ਚ ਦਾਖਲ ਹੋ ਕੇ ਅਧਿਆਪਕਾ ਨਾਲ ਬਦਸਲੂਕੀ ਕਰਨ ਅਤੇ ਹੱਥ ਚੁੱਕਣ ਦੇ ਮਾਮਲੇ ’ਚ ਅੱਜ ਵੱਖ-ਵੱਖ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਦਾ ਵਫ਼ਦ ਪੁਲੀਸ ਕਮਿਸ਼ਨਰ ਗੌਰਵ ਯਾਦਵ ਨੂੰ ਮਿਲਿਆ ਅਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਅਧਿਆਪਕਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਦੂਜੇ ਪਾਸੇ ਵੱਖਰੇ ਤੌਰ ’ਤੇ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੂੰ ਮਿਲੇ ਅਤੇ ਇਸ ਮਾਮਲੇ ’ਚ ਦਖਲਅੰਦਾਜ਼ੀ ਕਰਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਭਾਰਗੋ ਕੈਂਪ (ਲੜਕੇ) ’ਚ ਪਿਛਲੇ ਕੁਝ ਦਿਨਾਂ ਤੋਂ ਅਖੌਤੀ ਆਗੂ ਰਮੇਸ਼ ਕਰਮਵੀਰ ਵੱਲੋਂ ਅਧਿਆਪਕਾ ਉਪਮਾ ਨਾਲ ਕਲਾਸ ’ਚ ਵੜ ਕੇ ਬਦਸਲੂਕੀ ਕੀਤੀ ਜਾ ਰਹੀ ਸੀ। ਇਸ ਦੀ ਸ਼ਿਕਾਇਤ ਬਲਾਕ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕੀਤੀ ਗਈ। 20 ਮਈ ਨੂੰ ਫਿਰ ਇਸ ਵਿਅਕਤੀ ਨੇ ਅਧਿਆਪਕਾ ਨਾਲ ਬਦਸਲੂਕੀ ਕੀਤੀ। ਜਿਸ ’ਤੇ ਅਧਿਆਪਕਾ ਵੱਲੋਂ ਸਕੂਲ ਕੰਪਲੈਕਸ ’ਚ ਪੁਲੀਸ ਬੁਲਾ ਲਈ ਤੇ ਕਾਫੀ ਹੰਗਾਮਾ ਹੋਇਆ। ਮੌਕੇ ’ਤੇ ਪਹੁੰਚੇ ਬਲਾਕ ਸਿੱਖਿਆ ਅਧਿਕਾਰੀ ਨੇ ਇਸ ਵਿਅਕਤੀ ਦੇ ਸਕੂਲ ਕੰਪਲੈਕਸ ’ਚ ਵੜਨ ’ਤੇ ਪਾਬੰਦੀ ਲਾ ਦਿੱਤੀ ਸੀ। 20 ਮਈ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲੀਸ ਨੇ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਅਧਿਆਪਕਾ ਦੇ ਸਮਰਥਨ ’ਚ ਆ ਗਈਆਂ ਹਨ। 

ਇਕ ਵੱਖਰੇ ਬਿਆਨ ’ਚ ਲੋਕ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਮਰੇਡ ਹਰਮੇਸ਼ ਮਾਲੜੀ ਅਤੇ ਜਨਤਕ ਆਗੂ ਕਾਮਰੇਡ ਬਲਵਿੰਦਰ ਮੰਗੂਵਾਲ ਨੇ ਵੀ ਅਧਿਆਪਕਾ ਨਾਲ ਬਦਸਲੂਕੀ ਦੀ ਘਟਨਾ ਦੀ ਨਿਖੇਧੀ ਕੀਤੀ ਹੈ।

No comments: