jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 May 2013

ਤਾਂਤਰਿਕ ਨੇ ਲੁੱਟੀ ਕੁੜੀ ਦੀ ਆਬਰੂ

www.sabblok.blogspot.com

ਬਠਿੰਡਾ.26 ਮਈ. – ਬਠਿੰਡਾ ਦੇ ਤਲਵੰਡੀ ਸਾਬੋ ‘ਚ ਇਕ ਤਾਂਤਰਿਕ ਵਲੋਂ ਲੜਕੀ ਦੀ ਆਬਰੂ ਲੁੱਟਣ ਦਾ  
ਮਾਮਲਾ ਸਾਹਮਣੇ ਆਇਆ ਹੈ। ਤਾਂਤਰਿਕ ਇਲਾਜ ਕਰਨ ਲਈ ਲੜਕੀ ਦੇ ਘਰ ਗਿਆ ਸੀ ਜਿਥੇ ਲੜਕੀ ਨੂੰ ਇਕੱਲੀ ਵੇਖ ਤਾਂਤਰਿਕ ਨੇ ਉਸ ਦੀ ਆਬਰੂ ਲੁੱਟ ਲਈ। ਪੁਲਸ ਨੇ ਦੋਸ਼ੀ ਤਾਂਤਰਿਕ ਨੂੰ ਹਿਰਾਸਤ ‘ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ‘ਚ ਤਾਂਤਰਿਕ ਨੇ ਲੜਕੀ ਦੇ ਇਲਾਜ ਦੇ ਬਹਾਨੇ ਉਸ ਨਾਲ ਜਬਰ ਜਨਾਹ ਕਰ ਦਿੱਤਾ। ਇਸ ਬਾਰੇ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤਾਂਤਰਿਕ ਬਾਬਾ ਗੁਰਦਿਆਲ ਸਿੰਘ ਉਸ ਦੀ ਮਾਂ ਅਤੇ ਉਸ ਦਾ ਇਲਾਜ ਕਰਨ ਆਇਆ ਸੀ ਜਦੋਂ ਉਹ ਘਰ ‘ਚ ਇਕੱਲੀ ਸੀ ਤਾਂ ਉਸ ਨੇ ਉਸ ਨੂੰ ਜਬਰਦਸਤੀ ਫੜ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ ਉਸ ਸਮੇਂ ਘਰ ‘ਚ ਕੋਈ ਨਹੀਂ ਸੀ। ਉਸ ਦੇ ਪਿਤਾ ਨੂੰ ਬਾਬਾ ਨੇ ਬੇਹੋਸ਼ ਕਰ ਦਿੱਤਾ ਸੀ ਜਦੋਂਕਿ ਲੜੀਕ ਦੀ ਮਾਂ ਨੇ ਦੱਸਿਆ ਕਿ ਇਸ ਤਾਂਤਰਿਕ ਨੇ ਉਸ ਨਾਲ ਵੀ ਪਹਿਲਾਂ ਜਬਰ ਜਨਾਹ ਕਰਨਾ ਚਾਹਿਆ ਪਰ ਉਹ ਉਸ ਦੇ ਝਾਂਸੇ ‘ਚ ਨਹੀਂ ਆਈ ਪਰ ਉਨ੍ਹਾਂ ਦੀ ਲੜਕੀ ਨੂੰ ਉਸ ਨੇ ਜ਼ਬਰਦਸਤੀ ਘਰ ‘ਚ ਇਕੱਲੀ ਵੇਖ ਜਬਰ ਜਨਾਹ ਕੀਤਾ ਹੁਣ ਉਹ ਚਾਹੁੰਦੇ ਹਨ ਕਿ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਓਧਰ ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਤਾਂਤਰਿਕ ਬਾਬਾ ਨੇ ਇਸ ਲੜਕੀ ਦਾ ਇਲਾਜ ਕੀਤਾ ਸੀ ਜਦੋਂ ਲੜਕੀ ਠੀਕ ਹੋ ਗਈ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਾਬੇ ਨੂੰ ਘਰ ਪੂਜਾ ਲਈ ਬੁਲਾਇਆ ਇਸ ਦੌਰਾਨ ਤਾਂਤਰਿਕ ਨੇ ਲੜਕੀ ਦੇ ਪਿਤਾ ਨੂੰ ਘਰ ਤੋਂ ਬਾਹਰ ਭੇਜ ਦਿੱਤਾ ਅਤੇ ਉਸ ਦੀਮਾਂ ਨੂੰ ਵੀ ਘਰੋਂ ਬਾਹਰ ਭੇਜ ਦਿੱਤਾ ਲੜਕੀ ਘਰ ‘ਚ ਇਕੱਲੀ ਰਹਿ ਗਈ ਤਾਂ ਬਾਬੇ ਨੇ ਉਸ ਨਾਲ ਜਬਰ ਜਨਾਹ ਕੀਤਾ। ਉਨ੍ਹਾਂ ਨੇ ਇਸ ਮਾਮਲੇ ‘ਚ ਤਾਂਤਰਿਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਤਾਂਤਰਿਕ ਆਪਣਾ ਗਲਤੀ ਮੰਨ ਰਿਹਾ ਹੈ।

No comments: