jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 6 May 2013

ਜਦੋਂ ਟ੍ਰੈਫਿਕ ਪੁਲਸ ਹੈਡ ਕਾਂਸਟੇਬਲ ਨੂੰ ਪਈਆਂ ਭਾਜੜਾਂ

www.sabblok.blogspot.com
ਜਦੋਂ ਟ੍ਰੈਫਿਕ ਪੁਲਸ ਹੈਡ ਕਾਂਸਟੇਬਲ ਨੂੰ ਪਈਆਂ ਭਾਜੜਾਂ
ਰੂਪਨਗਰ (ਵਿਜੇ ਸ਼ਰਮਾ)- ਟ੍ਰੈਫਿਕ ਪੁਲਸ ਰੂਪਨਗਰ ਇਕ ਹੈਡ ਕਾਂਸਟੇਬਲ ਨੂੰ ਸ਼ਰਾਬ ਪੀ ਕੇ ਡਿਊਟੀ ਕਰਨਾ ਮਹਿੰਗਾ ਪੈ ਗਿਆ। ਰੇਤੇ ਨਾਲ ਭਰੇ ਟਰੱਕ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਸਥਾਨਕ ਸਤਲੁਜ ਦਰਿਆ ਕੰਢੇ ਸ਼ਰਾਬ ਦੇ ਨਸ਼ੇ ’ਚ ਧੁੱਤ ਟ੍ਰੈਫਿਕ ਪੁਲਸ ਦਾ ਹੈਡ ਕਾਂਸਟੇਬਲ ਪਵਨਜੀਤ ਪੇਟੀ ਨੰ. 1571 ਨੇ ਰੇਤੇ ਨਾਲ ਭਰੇ ਟਰੱਕ ਨੂੰ ਰੋਕਿਆ। ਟਰੱਕ ਚਾਲਕ ਨੇ ਹੈਡ ਕਾਂਸਟੇਬਲ ਨਾਲ ਕਾਫੀ ਤੂੰ-ਤੂੰ, ਮੈਂ-ਮੈਂ ਕੀਤੀ ਅਤੇ ਦੋਵਾਂ ’ਚ ਝਗੜਾ ਵੀ ਹੋ ਗਿਆ। ਟਰੱਕ ਚਾਲਕ ਟਰੱਕ ਸਮੇਤ ਉਥੋਂ ਨਿਕਲ ਗਿਆ ਤੇ ਹੈਡ ਕਾਂਸਟੇਬਲ ਨੇ ਆਪਣਾ ਮੋਟਰਸਾਈਕਲ ਟਰੱਕ ਦੇ ਪਿੱਛੇ ਲਗਾ ਲਿਆ ਅਤੇ ਪੁਰਾਣੇ ਬੱਸ ਸਟੈਂਡ ਨੇੜੇ ਰਾਤ ਨੂੰ ਫਿਰ ਘੇਰ ਲਿਆ। ਇਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਪਵਨਜੀਤ ਨੂੰ ਕਾਫੀ ਸਮਝਾਇਆ ਪਰ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਟਰੱਕ ਚਾਲਕ ਤੇ ਪਵਨਜੀਤ ਦਰਮਿਆਨ ਕਾਫੀ ਝਗੜਾ ਵੀ ਹੋਇਆ ਅਤੇ ਲੋਕਾਂ ਨੇ ਉਸ ਨੂੰ ਬਹੁਤ ਸਮਝਾਇਆ। ਇੰਨੇ ’ਚ ਟਰੱਕ ਚਾਲਕ ਆਪਣਾ ਟਰੱਕ ਕਿਸੇ ਤਰ੍ਹਾਂ ਕੱਢ ਕੇ ਲੈ ਗਿਆ ਅਤੇ ਉਸ ਨੇ ਪਵਨਜੀਤ ਨੂੰ ਸਾਈਡ ਵੀ ਮਾਰੀ। ਪਵਨਜੀਤ ਦੇ ਮੂੰਹ ਅਤੇ ਕੂਹਣੀ ਤੋਂ ਖੂਨ ਵੀ ਨਿਕਲ ਆਇਆ। ਮੌਕੇ ’ਤੇ ਟ੍ਰੈਫਿਕ ਪੁਲਸ ਰੂਪਨਗਰ ਦੇ ਇੰਚਾਰਜ ਰੌਸ਼ਨ ਲਾਲ ਪਹੁੰਚੇ ਅਤੇ ਕਾਂਸਟੇਬਲ ਨੂੰ ਗੱਡੀ ’ਚ ਬੈਠਣ ਨੂੰ ਕਿਹਾ ਅਤੇ ਜਦੋਂ ਉਹ ਨਹੀਂ ਮੰਨਿਆ ਤਾਂ ਉਸ ਨੂੰ ਜ਼ਬਰਦਸਤੀ ਗੱਡੀ ’ਚ ਬਿਠਾਇਆ, ਜਿਸ ਤੋਂ ਬਾਅਦ ਉਥੇ ਜਾਮ ’ਚ ਫਸੇ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਕੀ ਕਹਿੰਦੇ ਨੇ ਐਸ. ਐਸ. ਪੀ?
ਇਸ ਮਾਮਲੇ ਸਬੰਧੀ ਜ਼ਿਲਾ ਪੁਲਸ ਮੁਖੀ ਇੰਦਰਮੋਹਨ ਸਿੰਘ ਭੱਟੀ ਨੇ ਕਿਹਾ ਕਿ ਦੋਸ਼ੀ ਹੈਡ ਕਾਂਸਟੇਬਲ ਪਵਨਜੀਤ ਨੂੰ ਸਸਪੈਂਡ ਕਰਕੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਸ ਮੁਲਾਜ਼ਮ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਹੈਡ ਕਾਂਸਟੇਬਲ ਦੀ ਪਗੜੀ ਲੈ ਗਿਆ ਡਰਾਈਵਰ :
 ਪੰਜਾਬ ਪੁਲਸ ਦੀ ਆਣ, ਬਾਣ ਅਤੇ ਸ਼ਾਨ ਉਸ ਦੇ ਸਿਰ ਦੀ ਪਗੜੀ ਦੀ ਉਸ ਸਮੇਂ ਬੇਅਦਬੀ ਹੋਈ, ਜਦੋਂ ਨਸ਼ੇ ’ਚ ਧੁੱਤ ਟ੍ਰੈਫਿਕ ਹੈ¤ਡ ਕਾਂਸਟੇਬਲ ਦੀਆਂ ਹਰਕਤਾਂ ਦੇ ਚੱਲਦਿਆਂ ਟਰੱਕ ਚਾਲਕ ਉਸ ਦੀ ਪਗੜੀ ਵੀ ਨਾਲ ਲੈ ਗਿਆ, ਜਿਸ ਦਾ ਪਛਤਾਵਾ ਹੈਡ ਕਾਂਸਟੇਬਲ ਨੂੰ ਵਾਰ-ਵਾਰ ਹੋ ਰਿਹਾ ਸੀ ਅਤੇ ਉਸ ਦੀ ਸਥਿਤੀ ਰੋਣ ਵਰਗੀ ਬਣੀ ਹੋਈ ਸੀ।
ਹੈਡ ਕਾਂਸਟੇਬਲ ਦੀ ਡਾਕਟਰੀ ਜਾਂਚ ਹੋਈ : ਬਾਜਵਾ
 ਇਸ ਮਾਮਲੇ ਸਬੰਧੀ ਸਿਟੀ ਥਾਣਾ ਮੁਖੀ ਐਸ. ਐਚ. ਓ. ਮਨਵੀਰ ਸਿੰਘ ਬਾਜਵਾ ਨੇ ਦੱਸਿਆ ਕਿ ਪਵਨਜੀਤ ਹੈ¤ਡ ਕਾਂਸਟੇਬਲ ਦੀ ਸੋਮਵਾਰ ਨੂੰ ਸਿਵਲ ਹਸਪਤਾਲ ’ਚ ਡਾਕਟਰੀ ਜਾਂਚ ਕਰਵਾਈ ਗਈ ਅਤੇ ਇਸ ਦੀ ਰਿਪੋਰਟ ਜ਼ਿਲਾ ਪੁਲਸ ਮੁਖੀ ਇੰਦਰਮੋਹਨ ਸਿੰਘ ਨੂੰ ਭੇਜੀ ਜਾਵੇਗੀ, ਜਿਸ ਦੇ ਬਾਅਦ ਹੈਡ ਕਾਂਸਟੇਬਲ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

No comments: