www.sabblok.blogspot.com
ਨਵੀਂ
ਦਿੱਲੀ- ਆਈ. ਪੀ. ਐੱਲ. ਮੈਚ 'ਚ ਸਪਾਟ ਫਿਕਸਿੰਗ ਦੇ ਦੋਸ਼ੀ ਕ੍ਰਿਕਟਰ ਐੱਸ. ਸ਼੍ਰੀਸੰਥ
ਦੁਆਰਾ ਖੁਦ ਨੂੰ ਨਿਰਦੋਸ਼ ਕਹੇ ਜਾਣ ਤੋਂ ਬਾਅਦ ਦਿੱਲੀ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ
ਕੋਲ ਸ਼੍ਰੀਸੰਥ ਦੇ ਖਿਲਾਫ ਪੁਖਤਾ ਸਬੂਤ ਹਨ। ਪੁਲਸ ਮੁਤਾਬਕ ਕਿੰਗਜ਼ ਇਲੈਵਨ ਪੰਜਾਬ ਨਾਲ
ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਉਸ ਵਿਵਾਦ ਪੂਰਨ ਓਵਰ ਤੋਂ ਬਾਅਦ ਸ਼੍ਰੀਸੰਥ ਨੇ ਆਪਣੇ
ਦੋਸਤ ਤੇ ਬੁਕੀ ਜੀਜੂ ਜਨਾਰਦਨ ਨਾਲ ਗੱਲ ਕੀਤੀ ਸੀ। ਪੁਲਸ ਕੋਲ ਉਸ ਗੱਲਬਾਤ ਦੇ ਰਿਕਾਰਡ
ਹਨ। ਪੁਲਸ ਅਨੁਸਾਰ ਬੁਕੀਜ਼ ਨਾਲ ਸਮਝੌਤੇ ਤਹਿਤ ਸ਼੍ਰੀਸੰਥ ਨੂੰ ਇਕ ਓਵਰ 'ਚ 14 ਦੌੜਾਂ
ਦੇਣੀਆਂ ਸਨ। ਸ਼੍ਰੀਸੰਥ ਨੇ ਡੀਲ ਕੀਤੀ ਕਿ 14 ਦੌੜਾਂ ਵਾਲਾ ਓਵਰ ਸੁੱਟਣ ਸਮੇਂ ਉਹ ਆਪਣੀ
ਕਮਰ 'ਚ ਤੌਲੀਆ ਲਾਵੇਗਾ। ਮੈਚ 'ਚ ਅਜਿਹਾ ਹੀ ਹੋਇਆ। ਸ਼੍ਰੀਸੰਥ ਨੇ ਪਹਿਲਾ ਓਵਰ ਤਾਂ ਆਮ
ਵਾਂਗ ਕੀਤਾ ਪਰ ਅਗਲੇ ਓਵਰ 'ਚ ਉਸ ਨੇ ਕਮਰ 'ਚ ਤੌਲੀਆ ਲਗਾ ਲਿਆ। ਉਸ ਓਵਰ ਦੀਆਂ ਪਹਿਲੀਆਂ
ਪੰਜ ਗੇਂਦਾਂ 'ਚ ਸ਼੍ਰੀਸੰਥ ਨੇ 13 ਦੌੜਾਂ ਦੇਣੀਆਂ ਸਨ 14ਵੀਂ ਦੌੜ ਦੇਣ ਲਈ ਆਖਰੀ ਗੇਂਦ
ਨੂੰ ਨੋ-ਬਾਲ ਸੁੱਟਿਆ ਪਰ ਅੰਪਾਇਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ
ਘਰਬਰਾਏ ਹੋਏ ਸ਼੍ਰੀਸੰਥ ਨੇ ਜੀਜੂ ਨਾਲ ਗੱਲ ਕੀਤੀ ਕਿ ਕੀ ਬੁਕੀਜ਼ ਇਸ ਦੇ ਬਾਵਜੂਦ ਉਸ
ਨੂੰ ਭੁਗਤਾਨ ਕਰਨਗੇ। ਇਸ ਤੋਂ ਪਹਿਲਾਂ ਸ਼੍ਰੀਸੰਥ ਨੇ ਕਿਹਾ ਸੀ ਕਿ ਮੈਂ ਨਿਰਦੋਸ਼ ਹਾਂ
ਅਤੇ ਮੈਂ ਕਦੀਂ ਸਪਾਟ ਫਿਕਸਿੰਗ ਵਰਗਾ ਕੋਈ ਗਲਤ ਕੰਮ ਨਹੀਂ ਕੀਤਾ।
No comments:
Post a Comment