www.sabblok.blogspot.com
ਬਾਂਕਾ,
22 ਮਈ (ਏਜੰਸੀ) - ਬਿਹਾਰ ਦੇ ਬਾਂਕਾ ਜਿਲ੍ਹੇ 'ਚ ਆਪਣੇ ਪੁਰਸ਼ ਦੋਸਤ ਦੇ ਨਾਲ ਮੰਦਾਰ
ਪਰਬਤ ਘੁੰਮਣ ਆਈ ਇਕ ਬੀ. ਏ. ਦੀ ਵਿਦਿਆਰਥਣ ਦੇ ਨਾਲ ਤਿੰਨ ਲੜਕਿਆਂ ਦੁਆਰਾ ਕਥਿਤ ਰੂਪ
ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਉਸਦੇ ਦੋਸਤ ਨਾਲ ਕੁੱਟ-ਮਾਰ ਵੀ ਕੀਤੀ ਗਈ
ਅਤੇ ਉਨ੍ਹਾਂ ਦੇ ਪੈਸੇ ਵੀ ਲੁੱਟ ਲਏ। ਪੁਲਿਸ ਨੇ ਬੁੱਧਵਾਰ ਸਵੇਰੇ 2 ਦੋਸ਼ੀਆਂ ਨੂੰ
ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 22 ਸਾਲਾਂ ਵਿਦਿਆਰਥਣ ਆਪਣੇ ਮਿੱਤਰ ਨਾਲ
ਮੰਗਲਵਾਰ ਸ਼ਾਮ ਮੰਦਾਰ ਪਰਬਤ ਵੇਖਣ ਲਈ ਆਈ ਸੀ ਅਤੇ ਚੜਾਈ ਦੇ ਦੌਰਾਨ ਤਿੰਨ ਚਰਵਾਹਿਆਂ ਨੇ
ਦੋਵਾਂ ਨੂੰ ਬੰਧਕ ਬਣਾ ਕੇ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਦੋਸ਼ੀਆਂ ਨੇ
ਲੜਕੇ ਦੇ ਨਾਲ ਕੁੱਟ-ਮਾਰ ਕੀਤੀ ਅਤੇ ਉਸ ਕੋਲੋਂ 3,500 ਅਤੇ ਮੋਬਾਈਲ ਫੋਨ ਵੀ ਲੁੱਟ ਲਿਆ।
No comments:
Post a Comment