jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸ਼ਹੀਦੀ ਯਾਦਗਾਰ ਨੂੰ ਲੈ ਕੇ ਸੰਤ ਸਮਾਜ ਨੇ ਐਸ. ਜੀ. ਪੀ. ਸੀ ‘ਤੇ ਦਬਾਅ ਵਧਾਇਆ

www.sabblok.blogspot.com
ਸ੍ਰੀ ਦਰਬਾਰ ਸਾਹਿਬ ਵਿਖੇ ਬਣਾਈ ਗਈ ਆਪ੍ਰੇਸ਼ਨ ਬਲਿਊ ਸਟਾਰ ਦੀ ਯਾਦਗਾਰ ਨੂੰ ਲੈ ਕੇ ਐਸ. ਜੀ. ਪੀ. ਸੀ. ਅਤੇ ਦਮਦਮੀ ਟਕਸਾਲ ਵਿਚਾਲੇ ਚੱਲ ਰਹੇ ਵਿਵਾਦ ਦੇ ਦਰਮਿਆਨ ਸੰਤ ਸਮਾਜ ਨੇ ਇਸ ਪੂਰੇ ਮਾਮਲੇ ਵਿਚ ਐਸ. ਜੀ. ਪੀ. ਸੀ. ‘ਤੇ ਦਬਾਅ ਬਣਾਉਣ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਵਿਖੇ ਸ਼ੁੱਕਰਵਾਰ ਨੂੰ ਹੋਈ ਸੰਤ ਸਮਾਜ ਦੀ ਬੈਠਕ ਦੌਰਾਨ ਇਸ ਯਾਦਗਾਰ ਵਿਚ ਸਿੱਖਾਂ ‘ਤੇ ਹੋਏ 1978 ਤੋਂ ਲੈ ਕੇ ਹੁਣ ਤੱਕ ਦੇ ਜ਼ੁਲਮ ਦੀ ਕਹਾਣੀ ਨੂੰ ਟੱਚ ਸਕਰੀਨਾਂ ਲਾ ਕੇ ਦਿਖਾਉਣ ਦੀ ਮੰਗ ਕੀਤੀ ਗਈ ਹੈ। ਦਮਦਮੀ ਟਕਸਾਲ ਸੰਘਰਾਵਾਂ ਦੇ ਮੁਖੀ ਭਾਈ ਰਾਮ ਸਿੰਘ ਨੇ ਕਿਹਾ ਕਿ ਇਸ ਯਾਦਗਾਰ ਨੂੰ ਜਿਸ ਮਕਸਦ ਨਾਲ ਕਾਇਮ ਕੀਤਾ ਗਿਆ ਹੈ ਉਹ ਮਕਸਦ ਅਜੇ ਅਧੂਰਾ ਹੈ ਅਤੇ ਇਸ ਨੂੰ ਪੂਰਾ ਕਰਨ ਦੀ ਲੋੜ ਹੈ। 
ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਵਲੋਂ ਬਣਾਈ ਗਈ ਇਸ ਯਾਦਗਾਰ ਦਾ ਪ੍ਰਬੰਧ ਐਸ. ਜੀ. ਪੀ. ਸੀ. ਨੂੰ ਸੌਂਪੇ ਜਾਣ ਤੋਂ ਬਾਅਦ ਐਸ. ਜੀ. ਪੀ. ਸੀ. ਨੇ ਯਾਦਗਾਰ ਅੰਦਰ ਲਾਈ ਗਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੀ ਘੜੀ ਸ਼੍ਰੋਮਣੀ ਕਮੇਟੀ ਨੇ ਉਤਾਰ ਦਿੱਤੀ ਸੀ ਅਤੇ ਯਾਦਗਾਰ ਦੇ ਬੋਰਡ ‘ਤੇ ਲਿਖੇ ਗਏ ਭਿੰਡਰਾਂਵਾਲੇ ਦੇ ਨਾਂ ਨੂੰ ਲੈ ਕੇ ਅਜੇ ਵੀ ਵਿਵਾਦ ਕਾਇਮ ਹੈ। ਇਸ ਪੂਰੇ ਮਾਮਲੇ ਨੂੰ ਸੁਲਝਾਉਣ ਲਈ ਅਕਾਲ ਤਖਤ ਸਾਹਿਬ ਵਲੋਂ ਬੁਲਾਈ ਗਈ ਬੈਠਕ ਵੀ ਬੇਨਤੀਜਾ ਰਹੀ ਹੈ। ਪਿਛਲੇ ਸਾਲ ਇਸ ਯਾਦਗਾਰ ਦੇ ਨਿਰਮਾਣ ਦੇ ਸਮੇਂ ਪੈਦਾ ਹੋਏ ਵਿਵਾਦ ਦੌਰਾਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿਵਾਇਆ ਸੀ ਕਿ ਇਹ ਯਾਦਗਾਰ ਸਿਰਫ ਇਕ ਗੁਰਦੁਆਰੇ ਦੇ ਰੂਪ ਵਿਚ ਹੋਵੇਗੀ ਅਤੇ ਯਾਦਗਾਰ ਵਿਚ ਅਜਿਹਾ ਕੁਝ ਨਹੀਂ ਹੋਵੇਗਾ ਜਿਸ ਨਾਲ ਵੱਖਵਾਦੀ ਤਾਕਤਾਂ ਨੂੰ ਹੁਲਾਰਾ ਮਿਲੇ ਪਰ ਜਿਸ ਤਰੀਕੇ ਨਾਲ ਸੰਤ ਸਮਾਜ ਵਲੋਂ ਗੁਰਦੁਆਰੇ ਵਿਚ 1978 ਦੇ ਬਾਅਦ ਦੀ ਦਾਸਤਾਨ ਦਿਖਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹ ਅਕਾਲੀ ਦਲ ਅਤੇ ਮੁੱਖ ਮੰਤਰੀ ਨੂੰ ਕਸੂਤੀ ਸਥਿਤੀ ‘ਚ ਫਸਾ ਸਕਦੀ ਹੈ।

No comments: