jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਕੋਈ ਗੱਲ ‘ਨੀ, ਕਾਂਗਰਸ ਘਬਰਾਹਟ ‘ਚ ਹੈ : ਸੁਖਬੀਰ

www.sabblok.blogspot.com
ਬਠਿੰਡਾ.25 ਮਈ. – ਸੱਤਾਧਾਰੀ ਪਾਰਟੀ ਵਲੋਂ ਪੁਲਸ ਦੇ ਜ਼ੋਰ ‘ਤੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਜਿੱਤਣ ਦੇ ਲੱਗ ਰਹੇ ਦੋਸ਼ਾਂ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਈ ਗੱਲ ‘ਨੀ ਕਾਂਗਰਸ ਨੂੰ ਬੇਤੁਕਾ ਬੋਲ ਲੈਣ ਦਿਓ, ਵਿਚਾਰੇ ਅਜੇ ਘਬਰਾਹਟ ਵਿਚ ਹਨ ਕਿਉਂਕਿ ਮਾੜੇ ਖਿਡਾਰੀ ਹਾਰ ਕੇ ਰੋਂਦੇ ਹੀ ਹੁੰਦੇ ਨੇ। ਸ. ਬਾਦਲ ਅੱਜ ਇਥੇ 37 ਕਰੋੜੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੋਸ਼ ਲਗਾ ਰਹੀ ਹੈ ਕਿ ਅਕਾਲੀ-ਭਾਜਪਾ ਨੇ ਪੁਲਸ ਦੇ ਜ਼ੋਰ ‘ਤੇ ਚੋਣਾਂ ਜਿੱਤ ਲਈਆਂ। ਜੇਕਰ ਅਜਿਹਾ ਹੁੰਦਾ ਤਾਂ ਕਿਸੇ ਵੀ ਰਾਜ ਦੀ ਸੱਤਾਧਾਰੀ ਧਿਰ ਹਾਰਦੀ ਹੀ ਨਾ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਦੋਂ ਉਹ ਚੋਣ ਹਾਰ ਕਿਉਂ ਗਿਆ, ਪੁਲਸ ਦੇ ਜ਼ੋਰ ‘ਤੇ ਜਿੱਤ ਲੈਂਦਾ। ਜੇਕਰ ਇਹੀ ਗੱਲ ਹੈ ਤਾਂ ਲੋਕ ਸਭਾ ਚੋਣਾਂ ‘ਚ ਕਾਂਗਰਸ ਆਪਣਾ ਕੇਂਦਰ ‘ਚ ਵਜੂਦ ਬਚਾ ਲਵੇ ਕਿਉਂਕਿ ਉਸ ਕੋਲ ਤਾਂ ਪੁਲਸ ਛੱਡੋ, ਦੇਸ਼ ਦੀ ਮਿਲਟਰੀ ਵੀ ਹੈ। ਦਰਅਸਲ ਕਾਂਗਰਸ ਨੂੰ ਪੂਰੇ ਦੇਸ਼ ਨੇ ਹੀ ਨਕਾਰ ਦਿੱਤਾ ਹੈ ਇਸ ਲਈ ਕਾਂਗਰਸ ਜਿਥੇ ਰਾਜਾਂ ‘ਚ ਬੁਰੀ ਤਰ੍ਹਾਂ ਹਾਰ ਰਹੀ ਹੈ, ਉਥੇ ਹੀ ਲੋਕ ਸਭਾ ਚੋਣਾਂ ਵੀ ਬੁਰੀ ਤਰ੍ਹਾਂ ਹਾਰੇਗੀ।  
ਸ. ਬਾਦਲ ਨੇ ਅੱਜ 2.85 ਲੱਖ ਦੀ ਆਬਾਦੀ ਵਾਲੇ ਬਠਿੰਡਾ ਸ਼ਹਿਰ ਵਿਚ 37 ਕਰੋੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਅੱਠ ਏਕੜ ‘ਚ ਬਣੇ ਇਸ ਪਲਾਂਟ ਦੀ ਸਮਰੱਥਾ 42 ਮਿਲੀਅਨ ਲੀਟਰ ਰੋਜ਼ਾਨਾ ਦੀ ਹੈ। ਹੁਣ ਤੱਕ ਬਠਿੰਡਾ ਦੀ 80 ਪ੍ਰਤੀਸ਼ਤ ਆਬਾਦੀ ਨੂੰ ਪਾਣੀ ਅਤੇ 75 ਪ੍ਰਤੀਸ਼ਤ ਆਬਾਦੀ ਨੂੰ ਸੀਵਰੇਜ ਦੀਆਂ ਸਹੂਲਤਾਂ ਉਪਲੱਬਧ ਹਨ। ਉਕਤ ਸਹੂਲਤਾਂ ਨੂੰ 100 ਪ੍ਰਤੀਸ਼ਤ ਕਰਨ ਲਈ 36 ਕਰੋੜ ਅਤੇ 99 ਕਰੋੜ ਰੁਪਏ ਦੀਆਂ ਯੋਜਨਾਵਾਂ ਤਿਆਰ ਹਨ, ਜੋ ਜਲਦੀ ਹੀ ਪੂਰੀਆਂ ਹੋਣ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ 2016 ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕਰਨਾ ਹੈ, ਜਿਸ ਦਾ ਸੋਧਿਆ ਪਾਣੀ ਸਿੰਚਾਈ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਅਨੁਸਾਰ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿਚ ਸੀਵਰੇਜ ਸਿਸਟਮ ਦੀ ਸੁਵਿਧਾ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਲੱਗਭਗ ਸਾਰੇ ਪਿੰਡਾਂ ‘ਚ ਪਾਣੀ ਦੀ ਸਮੱਸਿਆ ਖਤਮ ਹੋ ਚੁੱਕੀ ਹੈ, ਜਦੋਂਕਿ ਬਾਕੀ ਰਹਿੰਦੇ ਕਰੀਬ 1300 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਅੱਠ ਸੌ ਕਰੋੜ ਰੁਪਏ ਦੀ ਅਹਿਮ ਯੋਜਨਾ ਵੀ ਪਾਸ ਕਰ ਦਿੱਤੀ ਹੈ, ਜੋ ਦੋ ਸਾਲਾਂ ‘ਚ ਮੁਕੰਮਲ ਹੋ ਜਾਵੇਗੀ।
ਸਮਾਗਮ ਵਿਚ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਡੀ. ਸੀ. ਕਮਲ ਕਿਸ਼ੋਰ ਯਾਦਵ, ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਚਮਕੌਰ ਸਿੰਘ ਮਾਨ ਅਤੇ ਹੋਰ ਹਾਜ਼ਰ ਸਨ।

No comments: