jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਪੰਜਾਬ ’ਚੋਂ ਕਾਂਗ਼ਰਸ ਦਾ ਭੋਗ ਪਿਆ:ਸੁਖਬੀਰ

www.sabblok.blogspot.com
 
ਚੰਡੀਗੜ੍ਹ.22 ਮਈ.– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਭੋਗ ਪੈ ਗਿਆ ਹੈ ਅਤੇ ਇਸ ਦੇ ਨਵੇਂ ਬਣੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਹਿਲੇ ਗੇੜ ’ਚ ਹੀ ਮੂਧੇ ਮੂੰਹ ਜਾ ਡਿੱਗੇ ਹਨ।
ਉਪ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਬੜੇ ਚਿਰਾਂ ਤੋਂ ਇਹ ਕਹਿ ਰਹੇ ਸਾਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਓਹੀ ਹਸ਼ਰ ਕਰਕੇ ਛੱਡਣਗੇ ਜੋ ਸਿਧਾਰਥ ਸ਼ੰਕਰ ਰੇਅ ਨੇ ਇਸ ਪਾਰਟੀ ਦਾ ਪੱਛਮੀ ਬੰਗਾਲ ਵਿੱਚ ਕੀਤਾ ਸੀ। ਮੁੱਖ ਮੰਤਰੀ ਵਜੋਂ ਸ੍ਰੀ ਰੇਅ ਦੀ ਮਿਆਦ ਪੁੱਗਣ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਕਾਂਗਰਸ ਸੱਤਾ ਵਿੱਚ ਤਾਂ ਕੀ ਆਉਣੀ ਸੀ, ਕਿਸੇ ਗਿਣਤੀ ਵਿੱਚ ਹੀ ਨਹੀਂ ਰਹੀ। ਇਹੀ ਇਤਿਹਾਸ ਪੰਜਾਬ ਵਿੱਚ ਵੀ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਸਨੀਖੇਜ਼ ਗੱਲਾਂ ਉਤੇ ਨਿੱਗਰ ਕੰਮ ਦੀ ਜਿੱਤ ਹੈ।  ਉਨ੍ਹਾਂ ਅਕਾਲੀ-ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵੱਲੋਂ ਪੈਦਾ ਕੀਤੀ ਭੜਕਾਹਟ ਦੇ ਬਾਵਜੂਦ ਬੜੇ ਜ਼ਾਬਤੇ ਵਿੱਚ ਰਹਿ ਕੇ ਆਪਣੇ ਉਮੀਦਵਾਰਾਂ ਦੀ ਸਫ਼ਲਤਾ ਲਈ ਦਿਨ ਰਾਤ ਕੰਮ ਕੀਤਾ।’’
ਉਨ੍ਹਾਂ ਕਿਹਾ ਕਿ ਕਾਂਗਰਸ ਦੇ  ਪ੍ਰਧਾਨ ਸ੍ਰੀ ਬਾਜਵਾ ਨੂੰ ਪੰਜਾਬ ਵਿੱਚ ਆਖਰੀ ਸਾਹ ਲੈ ਰਹੀ ਕਾਂਗਰਸ ਪਾਰਟੀ ਦੀ ਚਿਤਾ ਨੂੰ ਅਗਨੀ ਦਿਖਾਉਣ ਲਈ ਹੀ ਬੁਲਾਇਆ ਗਿਆ ਸੀ। ਸ੍ਰੀ ਬਾਜਵਾ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਕੀਤਾ ਗਿਆ ਪਿੱਟ ਸਿਆਪਾ ਕਾਂਗਰਸ ਪਾਰਟੀ ਦੀ ਮੌਤ ਦੀ ਭਵਿੱਖਬਾਣੀ ਸਾਬਤ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੀ ਸਫ ਧੁਰ ਪਿੰਡਾਂ ਤਕ ਲਪੇਟੀ ਜਾ ਚੁੱਕੀ ਹੈ।  ਇਨ੍ਹਾਂ ਚੋਣ ਨਤੀਜਿਆਂ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਲੋਕਾਂ ਨੇ ਫੋਕੀ ਨਾਅਰੇਬਾਜ਼ੀ, ਬੇਲੋੜੇ ਟਕਰਾਅ ਅਤੇ ਬਦਲਾਖੋਰੀ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।  ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸੀ ਆਗੂਆਂ ਨੂੰ ਪੰਜਾਬ ਦੀ ਤੁਲਨਾ ਬਿਹਾਰ ਜਾਂ ਉਤਰ ਪ੍ਰਦੇਸ਼ ਨਾਲ ਕਰਕੇ ਸੂਬੇ ਨੂੰ ਬਦਨਾਮ ਕਰਨ ਦੀ ਸਜ਼ਾ ਦਿੱਤੀ ਹੈ।

No comments: