www.sabblok.blogspot.com
ਨਵੀਂ
ਦਿੱਲੀ, 22 ਮਈ (ਏਜੰਸੀ)- ਭਾਜਪਾ ਦੀ ਚੋਟੀ ਦੀ ਨੇਤਾ ਨੇ ਯੂ. ਪੀ. ਏ- 2 ਸਰਕਾਰ ਅਤੇ
ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਅੱਜ ਇਕ ਪ੍ਰੈਸ
ਕਨਫਰੰਸ 'ਚ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾ ਤਾਂ ਉਹ ਦੇਸ਼ ਦੇ ਨੇਤਾ ਹਨ ਅਤੇ
ਨਾ ਹੀ ਪਾਰਟੀ ਦੇ। ਉਨ੍ਹਾਂ ਕਿਹਾ ਕਿ ਯੂ. ਪੀ. ਏ- 2 ਦੀ ਸਰਕਾਰ ਮਹਿੰਗਾਈ ਵਧਾਉਂਦੀ ਹੈ
ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਸ 'ਚ ਥੋੜਾ ਬਹੁਤ ਰਾਹਤ ਦੇ ਕੇ ਪ੍ਰਸੰਸਾ ਲੇ
ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਮਹਿੰਗਾਈ ਆਪਣੀ ਜੋਬਨ 'ਤੇ ਹੈ , ਜਿਸ ਨਾਲ ਜਨਤਾ
ਦਾ ਬੁਰਾ ਹਾਲ ਹੋ ਚੁੱਕਾ ਹੈ। ਸੁਸ਼ਮਾ ਸਵਰਾਜ ਨੇ ਦੇਸ਼ ਦੀ ਅਰਥ ਵਿਵਸਥਾ 'ਤੇ ਚਿੰਤਾ
ਜਤਾਈ ਅਤੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਦਾ ਹਾਲ ਚਿੰਤਾਜਨਕ ਹੈ ਅਤੇ ਉਨ੍ਹਾਂ ਕਿਹਾ
ਕਿ ਯੂ. ਪੀ. ਏ- 2 ਸਰਕਾਰ ਨੇ ਦੇਸ਼ 'ਚ ਘੁਟਾਲਿਆ ਦੀ ਹੱਦ ਪਾਰ ਕਰ ਦਿੱਤੀ ਹੈ। ਹਰ
ਘੁਟਾਲਾ ਪਹਿਲੇ ਘੁਟਾਲੇ ਨਾਲੋਂ ਵੱਡਾ ਹੁੰਦਾ ਹੈ।
No comments:
Post a Comment