ਪਟਿਆਲਾ-(ਪੀ ਟੀ  ਆਈ ) ਬਲਵੰਤ ਸਿੰਘ ਰਾਜੋਆਣਾ ਨੂੰ ਆਰਮਸ ਐਕਟ ਤਹਿਤ ਦਰਜ ਹੋਈ ਸ਼ਿਕਾਇਤ ਦੀ ਸੁਣਵਾਈ ਲਈ ਪਟਿਆਲਾ ਦੀ ਜ਼ਿਲਾ ਸੈਸ਼ਨ ਅਦਾਲਤ 'ਚ ਪੇਸ਼ ਕੀਤਾ ਗਿਆ। ਰਾਜੋਆਣਾ ਨੇ ਇਸ ਮੌਕੇ ਦੋ ਪੱਤਰ ਮੀਡੀਆ ਨੂੰ ਜਾਰੀ ਕੀਤੇ ਜਿਸ 'ਚ 1984 ਦੇ ਸ਼ਹੀਦਾਂ ਲਈ ਬਣੀ ਯਾਦਗਾਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਂ ਅਤੇ ਸੱਜਣ ਕੁਮਾਰ ਨੂੰ ਅਦਾਲਤ ਤੋਂ ਰਾਹਤ ਮਿਲਣ 'ਤੇ ਟਿੱਪਣੀ ਕੀਤੀ।
ਬਲਵੰਤ ਸਿੰਘ ਰਾਜੋਆਣਾ ਨੂੰ ਸਖਤ ਸੁਰੱਖਿਆ ਘੇਰੇ ਦਰਮਿਆਨ ਪਟਿਆਲਾ ਦੀ ਜ਼ਿਲਾ ਅਦਾਲਤ 'ਚ ਲਿਆਇਆ ਗਿਆ। ਰਾਜੋਆਣਾ ਨੇ ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸੱਜਣ ਕੁਮਾਰ ਦੀ ਰਿਹਾਈ ਨੂੰ ਮੰਦਭਾਗਾ ਫੈਸਲਾ ਦੱਸਿਆ। ਰਾਜੋਆਣਾ ਨੇ ਅੰਮ੍ਰਿਤਸਰ 'ਚ ਵਿਵਾਦਿਤ ਸ਼ਹੀਦਾਂ ਦੀ ਯਾਦਗਾਰ ਦੇ ਬਾਰੇ ਵੀ ਇਕ ਪੱਤਰ ਜਾਰੀ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਂ ਨੂੰ ਸਹੀ ਦੱਸਿਆ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਵਿਵਾਦ ਅਜੇ ਵੀ ਰਾਜਨੀਤੀ ਦੇ ਗਲਿਆਇਰਆਂ 'ਚ ਚਰਚਾ ਅਧੀਨ ਹੈ।