ਕਿਉਂ ਹਰ ਰੋਜ਼ ਮਰ-ਮਰ ਕੇ 

www.sabblok.blogspot.com
(ਵਰਿੰਦਰ ਸਿੰਘ 'ਗੋਲਡੀ')
 
 ਕਿਉਂ ਹਰ ਰੋਜ਼ ਮਰ-ਮਰ ਕੇ ਐਥੇ ਜਿਉਂਦੇ ਹੋ?
 ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ ਹੋ?
 
 ਜਿਹਨਾਂ ਨੇ ਗਲਾਂ ਵਿੱਚ ਟਾਇਰ ਪਾ-ਪਾ ਕੇ ਅੱਗ ਲਾਈ,
 ਮਾਵਾਂ ਭੈਣਾ ਦੀਆਂ ਇੱਜ਼ਤਾਂ ਲੁੱਟਦਿਆਂ ਵੀ ਸ਼ਰਮ ਨਾ ਆਈ,
 ਹੋ ਗਈ ਸੀ ਸ਼ਰਮਸਾਰ ਜਦੋਂ ਵੇਖ ਕੇ ਸਾਰੀ ਲੋਕਾਈ,
 ਮਰਨ ਵਾਲਾ ਹਰ ਇੱਕ ਸੀ ਕਿਸੇ ਦਾ ਪੁੱਤਰ ਤੇ ਕਿਸੇ ਦਾ ਭਾਈ,
 ਕਿਉਂ ਇਹ ਭਾਰ ਆਪਣੇ ਮੋਢਿਆਂ ਤੇ ਹਾਲੇ ਵੀ ਸਹਿੰਦੇ ਹੋ?
 ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ ਹੋ?
 
 
 ਉਨੱਤੀ ਸਾਲ ਹੋ ਗਏ ਇਨਸਾਫ਼ ਦੀ ਉਡੀਕ ਕਰਦਿਆਂ,
 ਇਸ ਦੇਸ਼ ਨੂੰ ਆਪਣਾ ਸਮਝ ਕੇ ਇਸ ਵਾਸਤੇ ਮਰਦਿਆਂ,
 ਸ਼ਾਇਦ ਕਦੇ ਸਮਾਂ ਬਦਲੇ ਏਹੀ ਸੋਚ ਕੇ ਸਭ ਕੁਝ ਜਰਦਿਆਂ,
 ਇਹਨਾਂ ਦੀ ਚਾਲ ਵਿੱਚ ਫਸ ਕੇ ਆਪਸ ਵਿੱਚ ਹੀ ਲੜਦਿਆਂ,
 ਕਿਉਂ ਮੁੜ-ਮੁੜ ਇਹਨਾ ਦੇ ਵਿੱਚ ਜਾ-ਜਾ ਬਹਿੰਦੇ ਹੋ?
 ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ ਹੋ
 
 
 
 
          
      
 
  
 
 
 
 
 
 
 
 
 
 
No comments:
Post a Comment