jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਅਧਿਆਪਕਾਂ ਵੱਲੋਂ ਕੀਤੇ ਪਥਰਾਓ ਵਿਰੁੱਧ ਰੋਸ ਰੈਲੀ

www.sabblok.blogspot.com

ਮੋਹਾਲੀ/24 ਮਈ-----ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਬੀਤੀ ਸ਼ਾਮ ਸਾਂਝਾ ਮੋਰਚਾ ਅਧਿਆਪਕ ਪੰਜਾਬ ਵੱਲੋ ਦਿਤੇ ਗਏ ਧਰਨੇ ਤੋਂ ਬਾਅਦ ਸਿੱਖਿਆ ਬੋਰਡ ਦੇ ਕਰਮਚਾਰੀਆਂ ਤੇ ਕੀਤੇ ਗਏ ਪਥਰਾਓ ਦਾ ਸਖਤ ਨੋਟਿਸ ਲਂੈਦਿਆਂ ਅੱਜ ਸਿੱਖਿਆ ਬੋਰਡ ਦੇ ਦਫਤਰ ਅੱਗੇ ਜਬਰਦਸ਼ਤ ਰੋਸ ਰੈਲੀ ਕੀਤੀ ਗਈ । ਰੈਲੀ ਕਾਰਨ ਸਿੱਖਿਆ ਬੋਰਡ ਅਤੇ ਡੀæਪੀæਆਈ ਦਾ ਕੋਈ ਵੀ ਕਰਮਚਾਰੀ ਅੰਦਰ ਨਹੀ ਜਾ ਸਕਿਆ। ਮੁੱਖ ਸੜਕ ਉਤੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਟ੍ਰੇਫਿਕ ਵੀ ਪ੍ਰਭਾਵਿਤ ਹੋਇਆ।
ਸਿੱਖਿਆ ਬੋਰਡ ਦੇ ਕਰਮਚਾਰੀਆਂ ਵੱਲੋ ਕੀਤੇ ਗਏ ਸਖਨ ਐਲਾਨ ਤੋਂ ਬਾਅਦ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂੰ ਵੱਲੋਂ ਸਿੱਖਿਆ ਬੋਰਡ ਦੀ ਚੇਅਰਪਰਸ਼ਨ ਡਾ ਤੇਜਿੰਦਰ ਕੌਰ ਧਾਲੀਵਾਲ, ਮੀਤ ਪ੍ਰਧਾਨ ਡਾ ਸੁਰੇਸ ਕੁਮਾਰ ਟੰਡਨ , ਸਕੱਤਰ ਡਾ ਬਲਵਿੰਦਰ ਸਿੰਘ ਅਤੇ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨਾਲ ਵਿਸੇਸ ਮੀਟਿੰਗ ਕੀਤੀ ਅਤੇ ਬੀਤੀ ਸਾਮ ਅਧਿਅਪਕਾਂ ਵੱਲੋਂ ਕੀਤੇ ਗਏ ਪਥਰਾਓ ਨੂੰ ਮੰਦਭਾਗਾ ਦੱਸਿਆ। ਉਨ੍ਰਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਦੇ ਧਰਨੇ ਅਤੇ ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ, ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਨਰਲ ਸਕੱਤਰ ਪਰਮਿੰਦਰ; ਸਿੰਘ ਪੰਮਾਂ ਨੇ ਕਿਹਾ ਕਿ ਬੀਤੇ ਕਲ ਬੋਰਡ ਦੇ ਕੰਪਲੈਕਸ ਵਿੱਚ ਆਧਿਆਪਕਾਂ ਅਤੇ ਬੋਰਡ ਮੁਲਾਜਮਾਂ ਦੇ ਵਿੱਚ ਹੋਏ ਟਕਰਾਓ ਲਈ ਬੋਰਡ ਦੀ ਜਥੇਬੰਦੀ ਨੇ ਸਿੱਧੇ ਤੌਰ ਤੇ ਸਿੱਖਿਆ ਮੰਤਰੀ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਬੋਰਡ ਦੇ ਗੇਟ 'ਤੇ ਹੋਈ ਲੜਾਈ 'ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਇਸ ਲੜਾਈ ਲਈ ਕੁਝ ਸ਼ਰਾਰਤੀ ਅਨਸਰਾਂ ਨੂੰ ਦੋਸ਼ੀ ਠਹਿਰਾਇਆ ਹੈ। ਮੁਲਾਜਮ ਆਗੂਆਂ ਨੇ ਸਿੱਖਿਆ ਮੰਤਰੀ ਦੀ ਕਾਰਗੁਜਾਰੀ ਦੀ ਸਖਤ ਨਿਖੇਧੀ ਕੀਤੀ। ਸਿੱਖਿਆ ਦੇ ਅਹਿਮ ਮਹਿਕਮਾ ਚਲਾਉਣ ਵਿੱਚ ਨਾਕਾਮਯਾਬ ਰਹਿਣ ਲਈ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਮੁਲਾਜਮ ਆਗੂਆਂ ਨੇ ਅੱਜ ਬੋਰਡ ਦੇ ਕੈਂਪਸ ਵਿੱਚ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸਿਕੰਦਰ ਸਿੰਘ ਮਲੂਕਾ, ਆਈ ਏ ਐਸ਼ ਚੰਨੀ ਅਤੇ ਆਈ ਏ ਹੁਸਨ ਲਾਲ ਉੱਤੇ ਬੋਰਡ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਇਸਦੀ ਸਖਤ ਨਿਖੇਧੀ ਕੀਤੀ ਗਈ। ਕਰਮਚਾਰੀਆਂ ਅਨੁਸਾਰ ਇਹਨਾਂ ਤਿੰਨਾਂ ਨੇ ਵਾਅਦਾ ਕੀਤਾ ਸੀ ਕਿ ਡੀਆਈ ਦਾ ਮਹਿਕਮਾ ਨਿਯਮਾਂ ਅਧੀਨ ਬਣਦਾ ਕਿਰਾਇਆ ਬੋਰਡ ਨੂੰ ਅਦਾ ਕਰੇਗਾ ਅਤੇ 2 ਸਾਲਾਂ ਦੇ ਵਿੱਚ ਆਪਣੀ ਬਿਲਡਿੰਗ ਬਣਾ ਕੇ ਬੋਰਡ ਕੰਪਲੈਕਸ ਖਾਲੀ ਕਰ ਦੇਵੇਗਾ। ਪਰ ਲਗਭਗ ਇਕ ਸਾਲ ਤੋਂ ਡੀ ਪੀਆਈ ਨੇ ਕਿਰਾਏ ਦਾ ਇੱਕ ਧੇਲਾ ਵੀ ਬੋਰਡ ਨੂੰ ਨਹੀਂ ਦਿੱਤਾ ਅਤੇ ਨਾ ਹੀ ਡੀਦੇ ਦਫਤਰ ਲਈ ਬਿਲਡਿੰਗ ਬਨਾਉਣੀ ਸ਼ੁਰੂ ਕੀਤੀ ਹੈ। ਰੈਲੀ ਨੂੰ ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ ਮਾਨ ਲਖਵਿੰਦਰ ਸਿੰਘ ਘੰੜੂਆਂ ਅਤੇ ਸੁਖਵਿੰਦਰ ਸਿੰਘ ਸੁੱਖਾ ਨੇ ਵੀ ਸੰਬੋਧਨ ਕੀਤਾ।

No comments: