jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਹੈਰੋਇਨ, 24 ਬੋਤਲਾਂ ਸ਼ਰਾਬ ਤੇ ਜੂਏ ਦੀ ਰਾਸ਼ੀ ਸਮੇਤ ਤਿੰਨ ਗ੍ਰਿਫ਼ਤਾਰ

www.sabblok.blogspot.com

ਫਿਰੋਜ਼ਪੁਰ/24 ਮਈ---ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਨਾਕੇਬੰਦੀ ਅਤੇ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ, 24 ਬੋਤਲਾ ਸ਼ਰਾਬ ਠੇਕਾ ਅਤੇ 800 ਰੁਪਏ ਜੂਏ ਦੀ ਰਾਸ਼ੀ ਸਮੇਤ ਵੱਖ ਵੱਖ ਥਾਣਿਆਂ ਵਿਚ ਐਨæ ਡੀæ ਪੀæ ਐਸ਼ ਐਕਟ, ਆਬਕਾਰੀ ਅਤੇ ਜੂਏ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਨਾਰਕੋਟਿਕ ਸੈੱਲ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਵਿਚ ਨਾਕੇਬੰਦੀ ਦੌਰਾਨ ਪਿੰਡ ਆਰਿਫ ਕੇ ਵਿਖੇ ਜਰਮਲ ਸਿੰਘ ਵਾਸੀ ਨਿਜ਼ਾਮ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹੈੱਡਕਾਂਸਟੇਬਲ ਮਹਿੰਦਰ ਸਿੰਘ ਦੀ ਅਗਵਾਈ ਵਿਚ ਛਾਪੇਮਾਰੀ ਦੌਰਾਨ ਬਸਤੀ ਬੋਰੀਆਂ ਵਾਲੀ ਵਿਖੇ ਦਵਿੰਦਰ ਕੁਮਾਰ ਉਰਫ ਟੀਟੂ ਪੁੱਤਰ ਸ਼ਿਵ ਦਿਆਲ ਵਾਸੀ ਡਾਕਟਰ ਸਾਧੂ ਚੰਦ ਚੋਂਕ ਫਿਰੋਜ਼ਪੁਰ ਸ਼ਹਿਰ ਦੇ ਕਬਜ਼ੇ ਵਿਚੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਮੋਟਾ ਸੰਤਰਾ ਬਰਾਮਦ ਕੀਤੀ ਹੈ। ਇਸੇ ਹੀ ਥਾਣੇ ਦੇ ਹੈੱਡਕਾਂਸਟੇਬਲ ਬਿੰਦਰ ਸਿੰਘ ਦੀ ਅਗਵਾਈ ਵਿਚ ਬੀਤੀ ਸ਼ਾਮ ਦਾਣਾ ਮੰਡੀ ਵਿਖੇ ਪ੍ਰੇਮ ਉਰਫ ਗੱਬਾ ਮਾਸਟਰ ਵਾਸੀ ਬਸਤੀ ਸ਼ੇਖਾਂ ਵਾਲੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 800 ਰੁਪਏ ਜੂਏ ਦੇ ਬਰਾਮਦ ਕੀਤੇ।

No comments: