jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਚੋਣਾਂ ਨੇ ਸੁਖਬੀਰ ਦਾ ਕੱਦ ਉੱਚਾ ਕੀਤਾ

www.sabblok.blogspot.com
Photo: ਚੋਣਾਂ ਨੇ ਸੁਖਬੀਰ ਦਾ ਕੱਦ ਉੱਚਾ ਕੀਤਾ

ਚੰਡੀਗੜ੍ਹ  ਹਰੀਸ਼ਚੰਦਰ ਬਾਗਾਂਵਾਲਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਵਿੱਚ ਹੁੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕੱਦ ਹੁਣ ਰਾਸ਼ਟਰੀ ਪੱਧਰ ’ਤੇ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੇ ਨਾਅਰੇ ਪੂਰੀ ਤਰ੍ਹਾਂ ਕਾਮਯਾਬ ਰਹੇ। ਜੋ ਕਹੋਗੇ ਉਹ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਇਹ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ  ਸਭਾਵਾਂ ਤੇ ਜਲਸਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਸੀਂ ਲੋਕਾਂ ਅੱਗੇ ਆਪਣੇ ਕੀਤੇ ਵਿਕਾਸ ਕਰਕੇ ਵੋਟਾਂ ਮੰਗ ਰਹੇ ਹਾਂ। ਸਾਡੀਆਂ ਨੀਤੀਆਂ ਤੇ ਪ੍ਰੋਗਰਾਮ ਤੋਂ ਹੀ ਵੋਟਾਂ ਮਿਲਣੀਆਂ ਹਨ ਜੋ ਇਕ ਵਾਰ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਰਾਜ ਵਿੱਚ ਸ਼ਾਂਤੀ ਕਾਇਮ ਰੱਖਣ ਆਪਸੀ ਭਾਈਚਾਰਾ, ਵਿਕਾਸ ਕਰਨ ਅਤੇ ਜਨਸੇਵਾ ਕਰਨ ਦੀਆਂ ਨੀਤੀਆਂ ਦਾ ਸਿੱਟਾ ਹੈ। ਆਪਣੀਆਂ ਚੋਣ ਸਭਾਵਾਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਜਿੱਤ ਕੀਤੇ ਵਿਕਾਸ ਦੇ ਦਮ ’ਤੇ ਹੋਵੇਗੀ।
ਅੰਤ ਅੱਜ ਨਤੀਜੇ ਆਉਣ ’ਤੇ ਅਜਿਹਾ ਹੋਇਆ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਾਦੂ ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਦੇ ਸਿਰ ਚੜ੍ਹਕੇ ਬੋਲਿਆ। ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀਆਂ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਫੇਰ ਮੋਗਾ ਅਸੈਂਬਲੀ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਤੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਤੋਂ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਉਤਸ਼ਾਹ , ਸਿਆਸੀ ਮਜ਼ਬੂਤੀ ਪਾਰਟੀ ਵਿੱਚ ਕੱਦ ਉੱਚਾ ਹੋਇਆ ਹੈ। ਉਥੇ ਹੀ ਕਾਂਗਰਸ ਵਿੱਚ ਵੀ ਭਾਰੀ ਮਾਯੂਸੀ ਛਾਂ ਗਈ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਚੋਣਾਂ ਤੋਂ ਪਹਿਲਾਂ ਫੜ੍ਹਾ ਮਾਰਨ ਵਾਲੇ ਮੁਧੇ ਮੂੰਹ ਡਿਗੇ ਹਨ। ਜਦੋਂ ਕਿ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਇਕ ਵਾਰ ਫਿਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੁਪਰ ਸੁਖਬੀਰ ਸਿੰਘ ਬਾਦਲ ਬਣ ਕੇ ਉੱਭਰੇ ਹਨ। ਕਹਿੰਦੇ ਹਨ ਕਿ ਕਾਠ ਨਾਲ ਲੋਹਾ ਵੀ ਤਰ ਜਾਂਦਾ ਹੈ। ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੀ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ਕਮਲ ’ਤੇ ਮੈਦਾਨ ਵਿੱਚ ਉੱਤਰੀ ਸੀ ਇਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਹਨਾਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਆਪਣੇ ਹੋਰ ਨੇਤਾਵਾਂ ਨਾਲ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ । ਇਸ ਜਿੱਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੂੰ ਆਪਣੀ ਕਰਾਰੀ ਹਾਰ ਬਰਦਾਸ਼ਤ ਨਹੀਂ ਹੋਈ। ਅਕਾਲੀ ਦਲ ਦੀ ਹੁੂੰਝਾ ਫੇਰ ਜਿੱਤ ਗਲੇ ਨਹੀਂ ਨਿਕਲੀ ਤਾਂ ਉਹਨਾਂ ਨੇ ਚੋਣਾਂ ਦੌਰਾਨ ਚੋਣਾਂ ਵਿੱਚ ਹਿੰਸਾ ਦਾ ਰਾਗ ਛੇੜ ਦਿੱਤਾ। ਕਿ ਵੱਡੀ ਪੱਧਰ ’ਤੇ ਹੇਰਾ ਫੇਰੀ ਹੋਈ ਹੈ। ਜੋ ਕਿ ਕਾਂਗਰਸ ਦੀ ਇਹਨਾਂ ਗੱਲਾਂ ਨੂੰ ਲੈ ਕੇ ਪੁਰਾਣੀ ਆਦਤ ਹੈ। ਜਦੋਂ ਵੀ ਕਾਂਗਰਸ ਦੀ ਚੋਣਾਂ ਵਿੱਚ ਹਾਰ ਹੁੰਦੀ ਹੈ। ਚਾਹੇ ਸਥਾਨਿਕ ਸਰਕਾਰਾਂ ਦੀਆਂ ਚਾਹੇ ਪੰਚਾਇਤਾਂ ਦੀ । ਕਾਂਗਰਸ ਪਾਸ ਘੜੇ ਘੜਾਏ ਇਹ ਲਫ਼ਜ਼ ਹਨ ਬੱਸ ਵੱਡੀ ਪੱਧਰ ’ਤੇ ਹੇਰਾ ਫੇਰੀ ਹੋਈ ਹੈ। ਚਲੋ ਕੁਲ ਮਿਲਾਕੇ ਇਹਨਾਂ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਕੱਦ ਨੂੰ ਉੱਚਾ ਕੀਤਾ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਵਿੱਚ ਆਪਣਾ ਵੋਟ ਬੈਂਕ ਹੋਰ ਪੱਕਾ ਤੇ ਮਜ਼ਬੂਤ ਕੀਤਾ ਹੈ। ਜਦੋਕਿ ਦੂਸਰੇ ਪਾਸੇ ਉਹ ਅਰਬਨ ਏਰੀਏ ਵਿੱਚ ਵੀ ਮਜ਼ਬੂਤੀ ਵਲ ਜਾ ਰਹੇ ਹਨ। ਉਥੇ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਅਗੇ ਨਾਲੋਂ ਵੀ ਜਿਆਦਾ ਗਿਣਤੀ ਵਿੱਚ ਜਿੱਤੇ ਹਨ। ਜੋ ਸ਼੍ਰੋਮਣੀ ਅਕਾਲੀ ਦਲ ਲਈ ਪਾਰਲੀਮੈਂਟ ਚੋਣਾਂ ਵਿੱਚ ਸ਼ੁਭ ਕਦਮ ਹੈ।

No comments: