www.sabblok.blogspot.com
ਦਿੱਲੀ
ਦੀ ਇੱਕ ਅਦਾਲਤ ਨੇ ਗੀਤਿਕਾ ਸ਼ਰਮਾ ਆਤਮ ਹੱਤਿਆ ਕਾਂਡ ਦੇ ਮਾਮਲੇ ਵਿੱਚ ਹਰਿਆਣਾ ਦੇ
ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡ ਦੇ ਖਿਲਾਫ਼ ਆਤਮ ਹੱਤਿਆ ਨੂੰ ਉਤਸ਼ਾਹਿਤ ਕਰਨ ਦੇ
ਦੋਸ਼ ਤਹਿ ਕਰ ਦਿੱਤੇ ਗਏ ਹਨ ।
46 ਵਰਿਆਂ ਦੇ ਕਾਂਡਾ ਦੇ ਨਾਲ ਨਾਲ ਉਸਦੀ ਸਹਿਯੋਗੀ ਅਤੇ ਉਸੇ ਦੀ ਹੀ ਕੰਪਨੀ ਵਿੱਚ ਕੰਮ ਕਰਨ ਵਾਲੀ ਅਰੁਣਾ ਚੱਢਾ ਦੇ ਖਿਲਾਫ਼ ਵੀ ਇਹੀ ਦੋਸ਼ ਲੱਗੇ ਹਨ ।
ਅਦਾਲਤ ਨੇ ਆਪਣੇ ਵੱਲੋਂ ਕਾਂਡਾ ਦੇ ਖਿਲਾਫ਼ ਬਲਾਤਕਾਰ ਅਤੇ ਗੈਰਕੁਦਰਤੀ ਸੈਕਸ ਸਬੰਧ ਬਣਾਉਣ ਦੇ ਦੋਸ਼ ਵੀ ਤਹਿ ਕੀਤੇ ਹਨ ਹਾਲਾਂਕਿ ਪੁਲੀਸ ਵੱਲੋਂ ਇਹ ਵਿਅਕਤੀਆਂ ਨੂੰ ਇਹਨਾਂ ਦੋਸ਼ਾਂ ਤਹਿਤ ਨਾਮਜ਼ਦ ਨਹੀਂ ਕੀਤਾ ਗਿਆ ਸੀ ।
ਕਾਂਡਾ ਤੇ ਅਰੁਣਾ ਦੇ ਖਿਲਾਫ਼ ਧੋਖਾ ਧੜੀ ਅਤੇ ਮ੍ਰਿਤਕ ਦੇ ਅਕਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਵੀ ਲੱਗੇ ਹਨ । ਦੋਸ਼ ਤਹਿ ਤੋਂ ਬਾਅਦ ਜਿਲ੍ਹਾ ਜੱਜ ਏ ਸਰਵਰਿਆ ਨੇ ਇਸ ਮਾਮਲੇ ਨੂੰ ਯੋਨ ਅਪਰਾਧਾ ਨਾਲ ਜੁੜੀ ਫਾਸਟ ਟਰੈਕ ਅਦਾਲਤ ਕੋਲ ਭੇਜ ਦਿੱਤਾ ਹੈ।
ਇਸ ਮਾਮਲੇ ਦੀ ਅਗਲੀ ਕਾਰਵਾਈ 27 ਮਈ ਨੂੰ ਹੋਵੇਗੀ ।
ਸਾਬਕਾ ਏਅਰ ਹੋਸਟੈਸ ਗੀਤਿਕਾ ਪਹਿਲਾਂ ਗੋਪਾਲ ਕਾਂਡਾ ਦੀ ਐਮਡੀਐਲਆਰ ਏਅਰਲਾਈਨਜ਼ ਵਿੱਚ ਕਰਮਚਾਰੀ ਸੀ ਪਿਛਲੇ 5 ਅਗਸਤ ਨੂੰ ਉਹ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਆਪਣੇ ਨਿਵਾਸ ਵਿੱਚੋਂ ਮ੍ਰਿਤਕ ਬਰਾਮਦ ਹੋਈ ਸੀ ।
ਉਸਨੇ ਆਪਣੇ ਆਤਮ ਹੱਤਿਆ ਨੋਟ ਵਿੱਚ ਲਿਖਿਆ ਸੀ ਕਿ ਉਹ ਕਾਂਡਾ ਅਤੇ ਅਰੁਣਾ ਚੱਢਾ ਦੁਆਰਾ ਪਰੇਸ਼ਾਨ ਕੀਤੇ ਜਾਣ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੋਪਾਲ ਕਾਂਡਾ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ।
ਅਦਾਲਤ ਨੇ ਦੋਸ਼ ਤਹਿ ਕਰਦੇ ਹੋਏ ਕਿਹਾ ਕਿ ਪੁਲੀਸ ਵੱਲੋਂ ਮੁਹੱਈਆ ਕਰਾਏ ਗਏ ਸਬੂਤਾਂ ਤੋਂ ਪ੍ਰਤੱਖ ਵਿੱਚ ਇਹ ਲੱਗਦਾ ਹੈ ਕਿ ਕਾਂਡਾ ਨੇ ਗੀਤਿਕ ਦੇ ਆਪਣੀ ਏਅਰਲਾਈਨ ਵਿੱਚ ਕਰਮਚਾਰੀ ਹੋ ਦੌਰਾਨ ‘ ਵਾਰ ਵਾਰ ਬਲਾਤਕਾਰ ਕੀਤਾ’ ਅਤੇ ਇਸ ਵਜਾਅ ਨਾਲ ਉਸਨੂੰ ਵਾਰ ਵਾਰ ਇਹ ਕੰਪਨੀ ਛੱਡਣ ਲਈ ਮਜਬੂਰ ਹੋ ਪਿਆ ।
ਜਿ਼ਕਰਯੋਗ ਹੈ ਕਿ ਏਅਰਲਾਈਨ ਵਿੱਚ ਨੌਕਰੀ ਦੌਰਾਨ ਸਧਾਰਣ ਪਰਿਵਾਰ ਦੀ ਜੰਮਪਲ ਗੀਤਿਕਾ ਨੂੰ ਲਗਜ਼ਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ। ਫਲੈਟ ਅਤੇ ਮਹਿੰਗੀ ਗੱਡੀ ਵੀ ਕਾਂਡਾ ਵੱਲੋਂ ਦਿੱਤੀ ਗਈ ਸੀ ।
ਜਿ਼ਕਰਯੋਗ ਹੈ ਕਿ ਜਿਸ ਕਮਰੇ ਵਿੱਚ ਗੀਤਿਕਾ ਨੇ ਖੁਦਕਸ਼ੀ ਕੀਤੀ ਸੀ ਉਸੇ ਕਮਰੇ ਵਿੱਚ ਉਸਦੀ ਮਾਂ ਨੇ ਕੁਝ ਸਮੇਂ ਬਾਅਦ ਖੁਦਕਸ਼ੀ ਕਰ ਲਈ ਸੀ ।
ਦਿੱਲੀ
ਦੀ ਇੱਕ ਅਦਾਲਤ ਨੇ ਗੀਤਿਕਾ ਸ਼ਰਮਾ ਆਤਮ ਹੱਤਿਆ ਕਾਂਡ ਦੇ ਮਾਮਲੇ ਵਿੱਚ ਹਰਿਆਣਾ ਦੇ
ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡ ਦੇ ਖਿਲਾਫ਼ ਆਤਮ ਹੱਤਿਆ ਨੂੰ ਉਤਸ਼ਾਹਿਤ ਕਰਨ ਦੇ
ਦੋਸ਼ ਤਹਿ ਕਰ ਦਿੱਤੇ ਗਏ ਹਨ ।46 ਵਰਿਆਂ ਦੇ ਕਾਂਡਾ ਦੇ ਨਾਲ ਨਾਲ ਉਸਦੀ ਸਹਿਯੋਗੀ ਅਤੇ ਉਸੇ ਦੀ ਹੀ ਕੰਪਨੀ ਵਿੱਚ ਕੰਮ ਕਰਨ ਵਾਲੀ ਅਰੁਣਾ ਚੱਢਾ ਦੇ ਖਿਲਾਫ਼ ਵੀ ਇਹੀ ਦੋਸ਼ ਲੱਗੇ ਹਨ ।
ਅਦਾਲਤ ਨੇ ਆਪਣੇ ਵੱਲੋਂ ਕਾਂਡਾ ਦੇ ਖਿਲਾਫ਼ ਬਲਾਤਕਾਰ ਅਤੇ ਗੈਰਕੁਦਰਤੀ ਸੈਕਸ ਸਬੰਧ ਬਣਾਉਣ ਦੇ ਦੋਸ਼ ਵੀ ਤਹਿ ਕੀਤੇ ਹਨ ਹਾਲਾਂਕਿ ਪੁਲੀਸ ਵੱਲੋਂ ਇਹ ਵਿਅਕਤੀਆਂ ਨੂੰ ਇਹਨਾਂ ਦੋਸ਼ਾਂ ਤਹਿਤ ਨਾਮਜ਼ਦ ਨਹੀਂ ਕੀਤਾ ਗਿਆ ਸੀ ।
ਕਾਂਡਾ ਤੇ ਅਰੁਣਾ ਦੇ ਖਿਲਾਫ਼ ਧੋਖਾ ਧੜੀ ਅਤੇ ਮ੍ਰਿਤਕ ਦੇ ਅਕਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਵੀ ਲੱਗੇ ਹਨ । ਦੋਸ਼ ਤਹਿ ਤੋਂ ਬਾਅਦ ਜਿਲ੍ਹਾ ਜੱਜ ਏ ਸਰਵਰਿਆ ਨੇ ਇਸ ਮਾਮਲੇ ਨੂੰ ਯੋਨ ਅਪਰਾਧਾ ਨਾਲ ਜੁੜੀ ਫਾਸਟ ਟਰੈਕ ਅਦਾਲਤ ਕੋਲ ਭੇਜ ਦਿੱਤਾ ਹੈ।
ਇਸ ਮਾਮਲੇ ਦੀ ਅਗਲੀ ਕਾਰਵਾਈ 27 ਮਈ ਨੂੰ ਹੋਵੇਗੀ ।
ਸਾਬਕਾ ਏਅਰ ਹੋਸਟੈਸ ਗੀਤਿਕਾ ਪਹਿਲਾਂ ਗੋਪਾਲ ਕਾਂਡਾ ਦੀ ਐਮਡੀਐਲਆਰ ਏਅਰਲਾਈਨਜ਼ ਵਿੱਚ ਕਰਮਚਾਰੀ ਸੀ ਪਿਛਲੇ 5 ਅਗਸਤ ਨੂੰ ਉਹ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਆਪਣੇ ਨਿਵਾਸ ਵਿੱਚੋਂ ਮ੍ਰਿਤਕ ਬਰਾਮਦ ਹੋਈ ਸੀ ।
ਉਸਨੇ ਆਪਣੇ ਆਤਮ ਹੱਤਿਆ ਨੋਟ ਵਿੱਚ ਲਿਖਿਆ ਸੀ ਕਿ ਉਹ ਕਾਂਡਾ ਅਤੇ ਅਰੁਣਾ ਚੱਢਾ ਦੁਆਰਾ ਪਰੇਸ਼ਾਨ ਕੀਤੇ ਜਾਣ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੋਪਾਲ ਕਾਂਡਾ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ।
ਅਦਾਲਤ ਨੇ ਦੋਸ਼ ਤਹਿ ਕਰਦੇ ਹੋਏ ਕਿਹਾ ਕਿ ਪੁਲੀਸ ਵੱਲੋਂ ਮੁਹੱਈਆ ਕਰਾਏ ਗਏ ਸਬੂਤਾਂ ਤੋਂ ਪ੍ਰਤੱਖ ਵਿੱਚ ਇਹ ਲੱਗਦਾ ਹੈ ਕਿ ਕਾਂਡਾ ਨੇ ਗੀਤਿਕ ਦੇ ਆਪਣੀ ਏਅਰਲਾਈਨ ਵਿੱਚ ਕਰਮਚਾਰੀ ਹੋ ਦੌਰਾਨ ‘ ਵਾਰ ਵਾਰ ਬਲਾਤਕਾਰ ਕੀਤਾ’ ਅਤੇ ਇਸ ਵਜਾਅ ਨਾਲ ਉਸਨੂੰ ਵਾਰ ਵਾਰ ਇਹ ਕੰਪਨੀ ਛੱਡਣ ਲਈ ਮਜਬੂਰ ਹੋ ਪਿਆ ।
ਜਿ਼ਕਰਯੋਗ ਹੈ ਕਿ ਏਅਰਲਾਈਨ ਵਿੱਚ ਨੌਕਰੀ ਦੌਰਾਨ ਸਧਾਰਣ ਪਰਿਵਾਰ ਦੀ ਜੰਮਪਲ ਗੀਤਿਕਾ ਨੂੰ ਲਗਜ਼ਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ। ਫਲੈਟ ਅਤੇ ਮਹਿੰਗੀ ਗੱਡੀ ਵੀ ਕਾਂਡਾ ਵੱਲੋਂ ਦਿੱਤੀ ਗਈ ਸੀ ।
ਜਿ਼ਕਰਯੋਗ ਹੈ ਕਿ ਜਿਸ ਕਮਰੇ ਵਿੱਚ ਗੀਤਿਕਾ ਨੇ ਖੁਦਕਸ਼ੀ ਕੀਤੀ ਸੀ ਉਸੇ ਕਮਰੇ ਵਿੱਚ ਉਸਦੀ ਮਾਂ ਨੇ ਕੁਝ ਸਮੇਂ ਬਾਅਦ ਖੁਦਕਸ਼ੀ ਕਰ ਲਈ ਸੀ ।

No comments:
Post a Comment