www.sabblok.blogspot.com
ਭਦੌੜ/ਸ਼ਹਿਣਾ,
9 ਮਈ, (ਸਾਹਿਬ ਸੰਧੂ) - ਪੱਖੋਕੈਂਚੀਆਂ-ਤਪਾ ਰੋਡ ਤੇ ਪਿੰਡ ਨਾਨਕਪੁਰਾ ਨਜ਼ਦੀਕ ਇਨੋਵਾ
ਕਾਰ ਤੇ ਮੋਟਰਸਾਇਕਲ ਵਿਚਕਾਰ ਭਿਆਨਕ ਟੱਕਰ ਹੋ ਜਾਣ ਨਾਲ ਸਹੁਰੇ ਅਤੇ ਜਵਾਈ ਦੀ ਮੌਤ ਹੋ
ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਪਾ ਸਾਈਡ ਤੋਂ ਆ ਰਹੀ ਇਨੋਵਾ ਗੱਡੀ ਨੰ ਐਚ ਆਰ 55 ਕਿਊ
2456 ਨੇ ਪੱਚੋਕੈਂਚੀਆਂ ਸਾਈਡ ਤੋਂ ਆ ਰਹੇ ਮੋਟਰਸਾਇਕਲ ਨੰ ਪੀ ਬੀ19 ਏ 9974 ਨੂੰ ਨੇ
ਜਬਰਦਸਤ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਮੋਟਰਸਾਇਕਲ ਸਵਾਰ ਵਿੱਕੀ ਸਿੰਘ ਪੁੱਤਰ ਭੋਲਾ
ਸਿੰਘ ਵਾਸੀ ਕਰਾੜਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਹੁਰਾ ਕਾਕਾ ਸਿੰਘ
ਪੁੱਤਰ ਜੰਗੀਰ ਸਿੰਘ ਵਾਸੀ ਉਗੋਕੇ ਅਤੇ ਰਾਣੋ ਪੁੱਤਰੀ ਕਾਕਾ ਸਿੰਘ ਗੰਭੀਰ ਰੂਪ ਵਿੱਚ
ਫੱਟੜ ਹੋ ਗਏ। ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਬਰਨਾਲਾ ਹਸਪਤਾਲ ਲਿਜਾਇਆ ਗਿਆ। ਬਰਨਾਲਾ
ਹਸਪਤਾਲ ਤੋਂ ਕਾਕਾ ਸਿੰਘ ਨੂੰ ਪਟਿਆਲਾ ਹਸਪਤਾਲ ਲਿਜਾਂਦੇ ਸਮੇਂ ਉਸਦੀ ਰਸਤੇ ਵਿੱਚ ਮੌਤ
ਹੋ ਗਈ। ਇਨੋਵਾ ਗੱਡੀ ਦਾ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ।
No comments:
Post a Comment