jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਮੁਲਾਜ਼ਮ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਸੀਨੀਅਰ ਵਕੀਲ 'ਤੇ ਕੇਸ ਦਰਜ





ਝੁਨੀਰ/24 ਮਈ----ਸਰਦੂਲਗੜ ਕਚਿਹਰੀਆਂ ਅੱਜ ਉਸ ਸਮੇ ਬੰਦ ਵੇਖਣ ਨੂੰ ਮਿਲਿਆਂ ਜਦੋ ਇੱਥੇ ਇੱਕ ਬਜੁਰਗ ਸੀਨੀਅਰ ਵਕੀਲ ਤੇ ਨੌਜਵਾਨ ਲੜਕੀ ਨਾਲ ਗਲਤ ਹਰਕਤਾਂ ਕਰਨ ਦੇ ਕਥਿਤ ਦੋਸ਼ ਤੇ ਝੁਨੀਰ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਕੌਰ(32) ਪਤਨੀ ਚਮਨਦੀਪ ਸਿੰਘ ਵਾਸੀ ਵਾਰਡ ਨੰæ3 ਨੇੜੇ ਸਬਜੀ ਮੰਡੀ ਮਾਨਸਾ ਸਰਦੂਲਗੜ ਵਿਖੇ ਬੀ ਐਸ ਐਨ ਐਲ ਵਿਭਾਗ ਚ ਮੁਲਾਜਮ ਹੈ।ਜੋ ਰੋਜਾਨਾ ਦੀ ਤਰਾਂ ਬੱਸ ਰਾਹੀ ਕਰੀਬ 9 ਵਜੇ ਮਾਨਸਾ ਤੋਂ ਸਰਦੂਲਗੜ ਆਪਣੀ ਡਿਊਟੀ ਤੇ ਜਾਂਦੇ ਸੀ। ਉਸੇ ਹੀ ਬਸ ਚ ਇੱਕ 68 ਸਾਲਾਂ ਸੀਨੀਅਰ ਵਕੀਲ ਸਰਦੂਲਗੜ ਵਿਖੇ ਆਪਣੀ ਪ੍ਰੈਕਟਿਸ ਕਰਨ ਲਈ ਆਉਦਾ ਸੀ। ਗੁਰਜੀਤ ਕੌਰ ਨਾਂ ਦੀ ਲੜਕੀ ਨੇ ਪੁਲਿਸ ਨੂੰ ਫੋਨ ਕੀਤਾ ਕਿ ਮੈਨੂੰ ਇੱਕ ਬਜੁਰਗ ਗਲਤ ਹਰਕਤਾਂ ਕਰ ਰਿਹਾ ਹੈ।
ਪੁਲਿਸ ਨੇ ਝੁਨੀਰ ਬੱਸ ਸਟੈਂਡ ਤੇ ਬੱਸ ਰੋਕ ਕੇ ਉਕਤ ਪੀੜਿਤ ਲੜਕੀ ਦੇ ਕਹਿਣ ਤੇ ਉਸ ਬਜੁਰਗ ਨੂੰ ਥਾਣਾ ਝੁਨੀਰ ਵਿਖੇ ਲਿਜਾਇਆ ਗਿਆ।ਝੁਨੀਰ ਪੁਲਿਸ ਮੁਖੀ ਨੇ ਦੱਸਿਆ ਕਿ ਗੁਰਜੀਤ ਕੌਰ ਪਤਨੀ ਚਮਨਦੀਪ ਸਿੰਘ ਵਾਸੀ ਮਾਨਸਾ ਨੇ ਪੁਲਿਸ ਕੋਲ ਬਿਆਨ ਦਿੱਤੇ ਕਿ ਗੁਰਦਿਆਲ ਸਿੰਘ ਗਿੱਲ ਵਕੀਲ(ਨੌਟਰੀ ਪਬਲਿਕ) ਚੈਬਰ ਨੰæ8 ਸਰਦੂਲ਼ਗੜ ਵਾਸੀ ਮਾਨਸਾ ਪਿਛਲੇ ਸਮੇਂ ਤੋਂ ਉਸੇ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। ਜਿਸ 'ਤੇ ਪੁਲਿਸ ਨੇ ਵਕੀਲ਼ ਗੁਰਦਿਆਲ ਸਿੰਘ 68 ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।ਉਧਰ ਸਰਦੂਲ਼ਗੜ ਦੀ ਬਾਰ ਐਸੋਸੀਏਸਨ ਦੇ ਪ੍ਰਧਾਨ ਸੰਦੀਪ ਖਹਿਰਾ ਨੇ ਉਕਤ ਵਕੀਲ ਤੇ ਕੀਤੇ ਗਏ ਦਰਜ ਮੁਕੱਦਮੇ ਨੂੰ ਸਿਆਸੀ ਤੇ ਸੋਚੀ ਸਮਝੀ ਚਾਲ ਦੱਸਿਆ ਹੈ। ਜਿਸ ਦੇ ਰੋਸ ਵਜੋਂ ਉਹਨਾਂ ਅੱਜ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। www.sabblok.blogspot.com

No comments: