jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਸਰਬਜੀਤ ਮਾਮਲੇ ਵਿਚ ਤਿੰਨ ਪਾਕਿ ਅਧਿਕਾਰੀ ਮੁਅੱਤਲ

www.sabblok.blogspot.com
ਲਾਹੌਰ, 4 ਮਈ: ਭਾਰਤੀ ਕੈਦੀ ਸਰਬਜੀਤ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਅੱਜ ਪਾਕਿਸਤਾਨੀ ਅਥਾਰਟੀ ਨੇ ਜੇਲ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਪਾਕਿਸਤਾਨ ਪੰਜਾਬ ਦੇ ਗ੍ਰਹਿ ਸਕੱਤਰ ਨੇ ਕੋਟ ਲਖਪਤ ਜੇਲ ਵਿਚ ਸਰਬਜੀਤ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਜੇਲ ਦੇ ਤਿੰਨ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿਤਾ। ਇਨ੍ਹਾਂ ਅਧਿਕਾਰੀਆਂ ਵਿਚ ਜੇਲ ਸੁਪਰਡੈਂਡ ਮੋਹਸਿਨ ਰਫ਼ੀਕ, ਵਧੀਕ ਸੁਪਰਡੈਂਟ ਇਸ਼ਤਿਆਕ ਗਿੱਲ ਅਤੇ ਡਿਪਟੀ ਸੁਪਰਡੈਂਟ ਗ਼ੁਲਾਮ ਸਰਵਾਰ ਸੁਮਰਾ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਅਧਿਕਾਰੀਆਂ ਦੀ ਥਾਂ 'ਤੇ ਕਾਮਰਾਨ ਅੰਜੁਮ, ਰਾਜ਼ਾ ਮਹਿਮੂਦ ਅਤੇ ਨੂਰ ਹਸਨ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਕੁੱਝ ਕੈਦੀਆਂ ਨੇ ਭਾਰਤੀ ਕੈਦੀ ਸਰਬਜੀਤ ਸਿੰਘ 'ਤੇ ਇੱਟਾਂ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ, ਜਿਸ ਦੀ ਹਾਲ ਹੀ ਵਿਚ ਪਾਕਿਸਤਾਨ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਉਸ ਦੇ ਜੱਦੀ ਪਿੰਡ ਭਿੰਖੀਵਿੰਡ ਵਿਖੇ ਉਸ ਦਾ ਅੰਤਮ ਸਸਕਾਰ ਕੀਤਾ ਗਿਆ। ਸਰਬਜੀਤ 'ਤੇ ਹਮਲਾ ਕਰਨ ਵਾਲੇ ਦੋ ਕੈਦੀਆਂ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸਰਬਜੀਤ ਸਿੰਘ ਨੂੰ ਪਾਕਿਸਤਾਨ ਵਿਚ 1990 'ਚ ਹੋਏ ਬੰਬ ਧਮਾਕਿਆਂ ਵਿਚ ਸ਼ਮੂਲੀਅਤ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਬੰਬ ਧਮਾਕਿਆਂ ਵਿਚ ਲਗਭਗ 14 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖ਼ਮੀ ਹੋਏ ਸਨ।
ਸਰਬਜੀਤ ਸਿੰਘ ਦੇ ਪਰਵਾਰ ਨੇ ਕਿਹਾ ਕਿ ਨਸ਼ੇ ਦੀ ਹਾਲ ਵਿਚ ਸਰਹੱਦ ਪਾਰ ਕਰ ਗਿਆ ਸੀ, ਜਿਹੜਾ ਗ਼ਲਤ ਪਛਾਣ ਦਾ ਸ਼ਿਕਾਰ ਬਣਿਆ। ਅਦਾਲਤ ਨੇ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਸਮਝ ਕੇ ਸਜ਼ਾ ਸੁਣਾਈ। ਹਾਲਾਂਕਿ ਸਰਬਜੀਤ ਸਿੰਘ ਨੇ ਅਦਾਲਤ ਵਿਚ ਕਈ ਵਾਰ ਕਿਹਾ ਸੀ ਕਿ ਉਹ ਮਨਜੀਤ ਸਿੰਘ ਨਹੀਂ ਬਲਕਿ ਸਰਬਜੀਤ ਸਿੰਘ ਹੈ।

No comments: