www.sabblok.blogspot.com
ਰਾਜ ਚੇਂਗੱਪਾ
ਲਾਹੌਰ ਤੋਂ
ਪਾਕਿਸਤਾਨ ਲਈ ਭਲਕੇ 11 ਮਈ ਦਾ ਦਿਨ ਇਤਿਹਾਸਕ ਹੈ, ਕਿਉਂਕਿ ਇਸ ਦਿਨ ਦੇਸ਼ ਦੀ ਜਮਹੂਰੀ ਸਰਕਾਰ ਨੂੰ ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਸਗੋਂ ਸ਼ਾਂਤਮਈ ਢੰਗ ਨਾਲ ਬਦਲਣ ਲਈ ਲੋਕ ਵੋਟਾਂ ਪਾਉਣਗੇ। ਦੇਸ਼ ਦੀ ਕੌਮੀ ਅਸੈਂਬਲੀ ਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ 8 ਕਰੋੜ 60 ਲੱਖ ਵੋਟਰ ਆਪਣੀ ਸੂਝ-ਬੂਝ ਦਾ ਸਬੂਤ ਦੇ ਕੇ ਦੇਸ਼ ਦਾ ਭਵਿੱਖ ਤੈਅ ਕਰਨਗੇ।
342 ਮੈਂਬਰੀ ਕੌਮੀ ਅਸੈਂਬਲੀ (ਸੰਸਦ ਦਾ ਹੇਠਲਾ ਸਦਨ) ਲਈ 272 ਉਮੀਦਵਾਰ ਸਿੱਧੇ ਚੁਣੇ ਜਾਣਗੇ ਤੇ 70 ਸੀਟਾਂ ਔਰਤਾਂ ਤੇ ਹੋਰ ਘੱਟ ਗਿਣਤੀਆਂ ਲਈ ਰਾਖਵੀਆਂ ਹਨ। ਸੰਵਿਧਾਨ ਅਨੁਸਾਰ ਇਹ ਰਾਖਵੀਆਂ ਸੀਟਾਂ ਪਾਰਟੀਆਂ ਨੂੰ ਚੋਣਾਂ ਵਿਚ ਸੀਟਾਂ ਜਿੱਤਣ ਦੇ ਅਨੁਪਾਤ ਮੁਤਾਬਕ ਮਿਲਦੀਆਂ ਹਨ। ਕੌਮੀ ਅਸੈਂਬਲੀ ਲਈ ਕਰੀਬ 4600 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ। ਦੇਸ਼ ਦੇ ਚਾਰ ਸੂਬਿਆਂ ਪੰਜਾਬ, ਸਿੰਧ, ਬਲੋਚਿਸਤਾਨ ਤੇ ਖ਼ੈਬਰ ਪਖਤੂਨਖਵਾਂ ਵਿਚਲੀਆਂ ਕੁੱਲ 577 ਸੀਟਾਂ ਲਈ 11000 ਉਮੀਦਵਾਰ ਆਪਣੇ ਤੇ ਸੂਬਿਆਂ ਦੇ ਭਵਿੱਖ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਦੇਸ਼ ਵਿਚ ਚੋਣਾਂ ਕਾਰਨ ਤਾਲਿਬਾਨ ਵੀ ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਤਕ ਕੀਤੇ ਵੱਖ-ਵੱਖ ਹਮਲਿਆਂ ‘ਚ 121 ਜਾਨਾਂ ਜਾ ਚੁੱਕੀਆਂ ਹਨ। ਹਾਲੇ ਕੱਲ੍ਹ ਹੀ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦਾ ਪੁੱਤ ਵੀ ਅਗਵਾ ਕਰ ਲਿਆ ਗਿਆ ਹੈ।
ਹੁਣ ਤਕ ਦੇਸ਼ ਦੇ ਜੋ ਸਿਆਸੀ ਹਾਲਾਤ ਹਨ, ਉਸ ਮੁਤਾਬਕ ਕੇਂਦਰੀ ਚੋਣ ਕਮਿਸ਼ਨਰ ਪੂਰੇ ਨੰਬਰਾਂ ਦਾ ਹੱਕਦਾਰ ਹੈ। ਫੌਜ ਵੀ ਆਪਣੇ ਸੁਭਾਅ ਤੋਂ ਉਲਟ ਜਮਹੂਰੀ ਕਵਾਇਦ ਵਿਚ ਦਖਲ ਨਾ ਦੇ ਕੇ ਸਹਿਯੋਗ ਦੇ ਰਹੀ ਹੈ। ਉਸ ਵੱਲੋਂ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। 70,000 ਬੂਥਾਂ ‘ਤੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਇਕ ਹਮਾਇਤੀ ਪਾਰਟੀ ਨੇਤਾ ਇਮਰਾਨ ਖਾਨ ਦੀਆਂ ਤਸਵੀਰਾਂ ਵਾਲਾ ਲਿਬਾਸ ਪਾ ਕੇ ਪ੍ਰਚਾਰ ਕਰਦੀ ਹੋਈ (ਫੋਟੋ: ਏ.ਐਫ.ਪੀ.)
ਕੌਂਮੀ ਅਸੈਂਬਲੀ ਬਾਰੇ ਸਿਆਸੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਨਹੀਂ ਲੈ ਸਕੇਗੀ। ਕਿਸੇ ਵੀ ਪਾਰਟੀ ਲਈ 137 ਸੀਟਾਂ ਦਾ ਸਾਧਾਰਨ ਬਹੁਮਤ ਹਾਸਲ ਕਰਨਾ ਟਿੱਸੀ ਦਾ ਬੇਰ ਤੋੜਨ ਦੇ ਬਰਾਬਰ ਹੈ।
ਪਿਛਲੀਆਂ ਚੋਣਾਂ ‘ਚ ਮੁਕਾਬਲਾ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਪਾਕਿਸਤਾਨ ਪੀਪਲ’ਜ਼ ਪਾਰਟੀ ਵਿਚਾਲੇ ਹੀ ਸੀ, ਜਿਸ ਕਾਰਨ ਕਿਸੇ ਇਕ ਧਿਰ ਦਾ ਸੱਤਾ ‘ਤੇ ਕਾਬਜ਼ ਹੋਣਾ ਤੈਅ ਸੀ, ਪਰ ਇਸ ਵਾਰ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਵਿਗਾੜ ਦਿੱਤੀਆਂ ਹਨ। ਇਸ ਸਭ ਦੇ ਬਾਵਜੂਦ ਮੀਆਂ ਨਵਾਜ਼ ਸ਼ਰੀਫ਼ ਨੂੰ ਸੱਤਾ ਦੇ ਨੇੜੇ ਜਾਂਦਿਆਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਗੜ੍ਹ ਵੀ ਪੰਜਾਬ ਹੈ, ਜਿੱਥੇ ਕੌਮੀ ਅਸੈਂਬਲੀ ਦੀਆਂ ਸਿੱਧੀਆਂ ਚੁਣੀਆਂ ਜਾਣ ਵਾਲੀਆਂ 272 ਸੀਟਾਂ ਵਿੱਚੋਂ 148 ਇਕੱਲੇ ਪੰਜਾਬ ‘ਚ ਹੀ ਹਨ। ਨਵਾਜ਼ ਸਰੀਫ਼ ਦੇ ਇਸ ਗੜ੍ਹ ਵਿਚ ਇਮਰਾਨ ਵੱਲੋਂ ਵੱਡੀ ਸੰਨ੍ਹ ਮਾਰੇ ਜਾਣ ਦੀ ਸੰਭਾਵਨਾ ਹੈ।
ਭਾਵੇਂ ਸੱਟ ਲੱਗਣ ਕਾਰਨ ਇਮਰਾਨ ਮੰਜੇ ‘ਤੇ ਪਏ ਹਨ, ਪਰ ਉਨ੍ਹਾਂ ਦੀ ਪਾਰਟੀ ਨੇ ਨੌਜਵਾਨ ਵਰਗ ਨੂੰ ਆਪਣੇ ਨਾਲ ਜੋੜ ਕੇ ਦੂਜੀਆਂ ਪਾਰਟੀਆਂ ਲਈ ‘ਸੁਨਾਮੀ ਲੈਆਂਦੀ ਹੈ। ਤਹਿਰੀਕ-ਏ-ਇਨਸਾਫ਼ ਨਵਾਜ਼ ਦੀ ਪਾਰਟੀ ਦੀਆਂ ਜੜ੍ਹਾਂ ਵਿਚ ਬੈਠ ਗਈ ਹੈ। ਭਾਵੇਂ ਪਾਕਿਸਤਾਨ ਪੀਪਲ’ਜ਼ ਪਾਰਟੀ ਸੱਤਾ ਤੋਂ ਬਾਹਰ ਜਾਂਦੀ ਨਜ਼ਰ ਆ ਰਹੀ ਹੈ। ਉਸ ਦੇ ਆਗੂ ਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਬਿਲਾਵਲ ਭੁੱਟੋ ਜ਼ਰਦਾਰੀ ਭਾਵੇਂ ਦੇਸ਼ ‘ਚ ਪਹਿਲੀ ਵਾਰ ਜਮਹੂਰੀ ਸਰਕਾਰ ਨੂੰ ਪੰਜ ਸਾਲਾਂ ਤਕ ਚਲਾਉਣ ਕਰਕੇ ਪੂਰੇ ਨੰਬਰ ਲੈ ਗਏ, ਪਰ ਦੇਸ਼ ਦੀ ਜ਼ਰਜ਼ਰ ਆਰਥਿਕਤਾ, ਬਿਜਲੀ ਦੀ ਕਮੀ, ਬੇਰੁਜ਼ਗਾਰੀ ਤੇ ਮਹਿੰਗਾਈ ਅਜਿਹੇ ਦੈਂਤ ਹਨ, ਜਿਨ੍ਹਾਂ ਨੇ ਜਮਹੂਰੀ ਸਰਕਾਰ ਦੀਆਂ ਬੇੜੀਆਂ ਵਿਚ ਵੱਟੇ ਪਾ ਦਿੱਤੇ ਹਨ।
ਚੋਣਾਂ ਦੇ ਰੰਗ ਵਿੱਚ ਰੰਗਿਆ ਲਾਹੌਰ
ਪਾਕਿਸਤਾਨ ‘ਚ ਸ਼ਨਿਚਰਵਾਰ ਨੂੰ ਹੋ ਰਹੀਆਂ ਆਮ ਚੋਣਾਂ ਲਈ ਮੈਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ ਵੀਜ਼ਾ ਲੈ ਕੇ ਚੰਡੀਗੜ੍ਹ ਤੋਂ ਸਿੱਧਾ ਅੰਮ੍ਰਿਤਸਰ ਪੁੱਜ ਗਿਆ। ਉੱਥੋਂ ਵੀਰਵਾਰ ਬਾਅਦ ਦੁਪਹਿਰ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਮਗਰੋਂ ਲਾਹੌਰ ਲਈ ਸਫ਼ਰ ਸ਼ੁਰੂ ਕੀਤਾ। ਜਦੋਂ ਮੈਂ ਲਾਹੌਰ ਪੁੱਜਿਆ ਤਾਂ ਉੱਥੇ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਪ੍ਰਚਾਰ ਸਿਖਰ ‘ਤੇ ਸੀ। ਲਾਹੌਰ ਦੀ ਮਸ਼ਹੂਰ ਕੈਨਲ ਰੋਡ ਰੰਗ-ਬਿਰੰਗੀਆਂ ਝੰਡੀਆਂ-ਪੋਸਟਰਾਂ ਤੇ ਹੋਰਡਿੰਗ ਨਾਲ ਭਰੀ ਪਈ ਸੀ। ਇੱਥੇ ਨਵਾਜ਼ ਸ਼ਰੀਫ਼ ਦੀ ਪੀ ਐਮ ਐਨ (ਐਨ) ਤੇ ਪੀ ਪੀ ਪੀ ਤੇ ਤਹਿਰੀਕ-ਏ-ਇਨਸਾਫ਼ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣਾ ਟਿਲ ਲਗਾ ਰਹੇ ਸਨ। ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਪਾਕਿ ਸਿਆਸਤ ਦਾ ਰੁਖ਼ ਹੀ ਬਦਲ ਦਿੱਤਾ ਹੈ। ਇਮਰਾਨ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਾਂਗ ਹਾਈਟੈੱਕ ਪ੍ਰਚਾਰ ਦਾ ਸਹਾਰਾ ਲਿਆ ਹੈ। ਹਰ ਕੋਈ ਆਪੋ-ਆਪਣਾ ਦਿਮਾਗ ਲਗਾ ਕੇ ਸਿਆਸੀ ਮਾਹਿਰ ਬਣਿਆ ਹੋਇਆ ਹੈ। ਮੇਰੇ ਟੈਕਸੀ ਚਾਲਕ ਮੁਹੰਮਦ ਮੋਜ਼ਿਮ ਖ਼ਾਨ ਨੇ ਤਾਂ ਆਖ ਦਿੱਤਾ ਕਿ ਪੰਜਾਬ ਵਿਚ ਨਵਾਜ਼ ਤੇ ਇਮਰਾਨ ਦੀ ਪਾਰਟੀ ਦਾ 50-50 ‘ਚਾਂਸ’ ਹੈ।
ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਮੈਂ ਲਾਹੌਰ ‘ਚ ਮੀਆਂ ਨਵਾਜ਼ ਸ਼ਰੀਫ਼ ਦੀ ਚੋਣ ਰੈਲੀ ‘ਚ ਸ਼ਾਮਲ ਹੋਣ ਦਾ ਮਨ ਬਣਾਇਆ। ਲਾਹੌਰ ਵਿਚ ਚੱਲਦੀ ਬੱਸ ਸੇਵਾ ‘ਤੇ ਹਰ ਕਿਸੇ ਨੂੰ ਮਾਣ ਹੈ। ਇਸ ਨੂੰ ਲਾਹੌਰ ਮੈਟਰੋ ਬੱਸ ਕਹਿੰਦੇ ਹਨ। ਇਹ ਲਾਹੌਰ ਵਾਸੀਆਂ ਲਈ ਜੀਵਨ ਰੇਖਾ ਬਣ ਗਈ ਹੈ। ਰੈਲੀ ਵਾਲੀ ਥਾਂ ‘ਤੇ ਮੁਸਲਮਾਨਾਂ ਤੋਂ ਇਲਾਵਾ ਹਿੰਦੂ, ਇਸਾਈ, ਸਿੱਖ ਤੇ ਪਾਰਸੀ ਆਪਣੇ ਆਗੂ ਦਾ ਸੁਆਗਤ ਕਰ ਰਹੇ ਸਨ।
ਮੀਆਂ ਨਵਾਜ਼ ਨੇ ਕਿਹਾ ਕਿ ਅਸੀਂ ਭਾਵੇਂ ਸਾਰੇ ਵੱਖ-ਵੱਖ ਮਜ਼੍ਹਬਾਂ ਦੇ ਹਾਂ ਪਰ ਸੱਚਾਈ ਹੈ ਕਿ ਅਸੀਂ ਪਾਕਿਸਤਾਨੀ ਪਹਿਲਾਂ ਹਾਂ। ਉਨ੍ਹਾਂ ਸੂਬਾਈ, ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਆਪਣੀ ਪਾਰਟੀ ਦੀ ਨੀਤੀ ਲੋਕਾਂ ਸਾਹਮਣੇ ਰੱਖੀ। ਉਨ੍ਹਾਂ ਨੇ ਭਾਰਤ ਨਾਲ ਦੋਸਤੀ ਦੀ ਗੱਲ ਵੀ ਕੀਤੀ।
* ਕੌਮੀ ਅਸੈਂਬਲੀ ਤੇ ਚਾਰ ਵਿਧਾਨ ਸਭਾਵਾਂ ਲਈ ਵੋਟਾਂ
* ਕਿਸੇ ਵੀ ਧਿਰ ਨੂੰ ਵੀ ਬਹੁਮਤ ਨਾ ਮਿਲਣ ਦੀ ਆਸ
ਰਾਜ ਚੇਂਗੱਪਾਲਾਹੌਰ ਤੋਂ

No comments:
Post a Comment