ਨਵੀਂ ਦਿੱਲੀ, 12 ਮਈ (ਏਜੰਸੀ) - ਰੇਲ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੰਦੇ ਹੀ ਪਵਨ ਕੁਮਾਰ ਬਾਂਸਲ ਦੀਆਂ ਮੁਸ਼ਕਿਲਾਂ ਹੋਰ ਵੱਧ ਗਇਆਂ ਹਨ। ਰਿਸ਼ਵਤ ਕਾਂਡ ਦੀ ਜਾਂਚ ਕਰ ਰਹੀ ਸੀ. ਬੀ. ਆਈ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ। ਗ੍ਰਿਫ਼ਤਾਰ ਦੋਸ਼ੀਆਂ ਦੇ ਫੋਨ ਦੀ ਰਿਕਾਰਡਿੰਗ ਦੇ ਬਾਅਦ ਸੀ. ਬੀ. ਆਈ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਰਿਸ਼ਵਤ ਖੋਰੀ ਦੀ ਜਾਣਕਾਰੀ ਪਵਨ ਬਾਂਸਲ ਨੂੰ ਸ਼ੁਰੂਆਤ ਤੋਂ ਹੀ ਸੀ।