ਨਵੀਂ ਦਿੱਲੀ, 12 ਮਈ ( ਏਜੰਸੀਆਂ) - ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ 'ਚ ਆਮ ਚੋਣਾਂ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੱਤਾ 'ਚ ਆਉਂਦੇ ਹਨ ਤਾਂ ਭਾਰਤ ਦੇ ਪਾਕਸਿਤਾਨ ਨਾਲ ਹੋਰ ਚੰਗੇ ਸੰਬੰਧ ਬਣਨਗੇ। ਖੁਰਸ਼ੀਦ ਨੇ ਕਿਹਾ ਕਿ ਲੋਕਤੰਤਰ ਚੋਣਾਂ ਦਾ ਜੋ ਵੀ ਨਤੀਜਾ ਆਵੇਗਾ, ਭਾਰਤ ਸਰਕਾਰ ਉਸ ਦਾ ਸਵਾਗਤ ਕਰੇਗੀ। ਸਾਡੀ ਸਰਕਾਰ ਦੇ ਨਵਾਜ਼ ਸ਼ਰੀਫ ਨਾਲ ਸੰਬੰਧ ਸਨ। ਪ੍ਰਧਾਨ ਮੰਤਰੀ ਵਲੋਂ ਵੀ ਉਨਾ੍ਹਂ ਨੂੰ ਮੁਬਾਰਕਬਾਦ ਦਿੱਤੀ ਜਾਵੇਗੀ। ਸ਼ਰੀਫ 1999 'ਚ ਸੈਨਿਕ ਤਖਤਾ ਪਲਟ ਦਾ ਸ਼ਿਕਾਰ ਬਣੇ ਅਤੇ ਉਨਾ੍ਹਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਸ ਜਿੱਤ ਤੋਂ ਬਾਅਦ ਉਨਾ੍ਹਂ ਦੀ ਸ਼ਾਨਦਾਰ ਵਾਪਸੀ ਹੋਈ ਹੈ।