www.sabblok.blogspot.com
ਅੰਮ੍ਰਿਤਸਰ.25 ਮਈ. – ਫਿਰੋਜ਼ਾਬਾਦ ਤੋਂ ਕਾਂਗਰਸ ਦੇ ਸਾਂਸਦ ਅਤੇ ਅਭਿਨੇਤਾ ਰਾਜ ਬੱਬਰ ਦੀ ਨਜ਼ਰ ਹੁਣ
ਅੰਮ੍ਰਿਤਸਰ
ਲੋਕ ਸਭਾ ਸੀਟ ‘ਤੇ ਹੈ। ਅੰਮ੍ਰਿਤਸਰ ਦੇ ਕਾਂਗਰਸ ਕਾਰਕੁੰਨਾਂ ਦੀ ਨਜ਼ਰ ਟਟੋਲਣ ਲਈ
ਸ਼ੁੱਕਰਵਾਰ ਨੂੰ ਰਾਜ ਬੱਬਰ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਰਾਜ ਬੱਬਰ ਨੇ ਕਰਤਾਰ ਸਿੰਘ
ਸਰਾਭਾ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।
ਪੱਤਰਕਾਰਾਂ ਵਲੋਂ ਜਦੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਬਾਰੇ ਉਨ੍ਹਾਂ ਤੋਂ
ਪੁੱਛਿਆ ਗਿਆ ਤਾਂ ਰਾਜ ਬੱਬਰ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦਾ ਹੈ।ਹਾਲਾਂਕਿ ਰਾਜ ਬੱਬਰ
ਪੰਜਾਬ ਤੋਂ ਚੋਣ ਲੜਨ ਦੀ ਆਪਣੀ ਇੱਛਾ ਨੂੰ ਦਬਾ ਨਹੀਂ ਸਕੇ ਅਤੇ ਕਿਹਾ ਕਿ ਪੰਜਾਬੀ ਹੋਣ
ਦੇ ਨਾਤੇ ਉਹ ਤਾਂ ਜ਼ਰੂਰ ਚਾਹੁਣਗੇ ਕਿ ਉਹ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਰਹਿਣ ਅਤੇ
ਰੋਜ਼ ਦਰਬਾਰ ਸਾਹਿਬ ਮੱਥਾ ਟੇਕਣ। ਰਾਜ ਬੱਬਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਸਮਾਜ ਸੇਵਾ
ਅਤੇ ਪਾਰਟੀ ਜਿੱਥੇ ਉਨ੍ਹਾਂ ਨੂੰ ਕੰਮ ਕਰਨ ਲਈ ਭੇਜੇਗੀ, ਉਥੇ ਉਹ ਕੰਮ ਕਰਨਗੇ।
ਅੰਮ੍ਰਿਤਸਰ
ਦੀ ਲੋਕ ਸਭਾ ਸੀਟ ਤੋਂ ਮੌਜੂਦਾ ਸਮੇਂ ‘ਚ ਨਵਜੋਤ ਸਿੰਘ ਸਿੱਧੂ ਭਾਜਪਾ ਦੀ ਟਿਕਟ ‘ਤੇ ਲੋਕ
ਸਭਾ ਮੈਂਬਰ ਹਨ ਅਤੇ ਸਿੱਧੂ ਨੇ ਪਿਛਲੀਆਂ ਤਿੰਨ ਚੋਣਾਂ ਦੌਰਾਨ ਅੰਮ੍ਰਿਤਸਰ ‘ਚ ਕਾਂਗਰਸ
ਦੇ ਪੈਰ ਨਹੀਂ ਲੱਗਣ ਦਿੱਤੇ ਹਨ। ਹਾਲਾਂਕਿ ਪਹਿਲਾਂ ਅੰਮ੍ਰਿਤਸਰ ਸੀਟ ਤੋਂ ਪ੍ਰਧਾਨ ਮੰਤਰੀ
ਮਨਮੋਹਨ ਸਿੰਘ ਦੇ ਚੋਣ ਮੈਦਾਨ ‘ਤੇ ਉਤਰਨ ਦੀਆਂ ਵੀ ਖਬਰਾਂ ਆ ਰਹੀਆਂ ਸਨ ਪਰ ਮਨਮੋਹਨ
ਸਿੰਘ ਦੇ ਅਸਾਮ ਤੋਂ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਕਾਂਗਰਸ ਲਈ ਇਹ ਸੀਟ
ਖੁੱਲ੍ਹਾ ਮੈਦਾਨ ਬਣ ਗਈ ਹੈ ਲਿਹਾਜ਼ਾ ਟਿਕਟ ਦਾ ਚਾਹਵਾਨ ਹਰ ਕੋਈ ਨੇਤਾ ਇਥੇ ਇਹ ਸੋਚ ਕੇ
ਹੱਥ
No comments:
Post a Comment