jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਦੋ ਅਕਾਲੀ ਧੜਿਆਂ ਵਿੱਚ ਖੜਕੀ

www.sabblok.blogspot.com
ਕਾਦੀਆਂ.25 ਮਈ – ਅਕਾਲੀ ਆਗੂਆਂ ਉਪਰ ਦੋਸ਼ ਲੱਗਦੇ ਰਹੇ ਹਨ ਕਿ ਉਹ ਕਾਂਗਰਸੀ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨੁੰਮਾਇੰਦਿਆਂ ਤੇ ਵਰਕਰਾਂ  ਉਪਰ ਜਾਨਲੇਵਾ ਹਮਲੇ ਕਰਾ ਰਹੇ ਹਨ ਪਰ  ਤਾਜ਼ਾ ਘਟਨਾਕ੍ਰਮ ਵਿੱਚ  ਹੁਕਮਰਾਨ ਪਾਰਟੀ ਦੇ ਹੀ ਦੋ ਧੜਿਆਂ ਵਿੱਚ   ਗੋਲੀਆਂ ਚੱਲਣ ਦੀ  ਜਾਣਕਾਰੀ ਹੈ।
 ਥਾਣਾ ਕਾਦੀਆਂ ਨੇੜੇ  ਸਾਬਕਾ ਮੰਤਰੀ  ਸੇਵਾ ਸਿੰਘ ਸੇਖਵਾਂ ਦੇ ਨਜ਼ਦੀਕੀ ਭਾਜਪਾ ਆਗੂ ਕਮਲ ਜਯੋਤੀ  ਅਤੇ ਅਕਾਲੀ ਆਗੂ  ਪਰਮਜੀਤ ਸੋਹਲ ਉਪਰ  30 ਤੋਂ ਵੱਧ ਵਿਅਕਤੀਆਂ ਵੱਲੋਂ  ਜਾਨਲੇਵਾ ਹਮਲਾ ਕੀਤਾ ਗਿਆ ।  ਇੱਥੇ ਲਗਭਗ 20 ਮਿੰਟ ਤੱਕ ਗੋਲੀਆਂ ਚੱਲਦੀਆਂ ਰਹੀਆਂ ਪਰ 100ਮੀਟਰ  ਸਥਿਤ ਥਾਣੇ ਦੇ ਕਰਮਚਾਰੀਆਂ ਦੇ ਕੰਨਾਂ ਵਿੱਚ ਇਸਦੀ ਆਵਾਜ਼ ਨਹੀਂ ਪਈ ਅਤੇ ਪੁਲੀਸ ਪਾਰਟੀ ਵੀ 30 ਮਿੰਟ ਬਾਅਦ ਵਿੱਚ ਘਟਨਾ ਸਥਾਨ ਤੇ ਪਹੁੰਚੀ ।
 ਇਸ ਹਮਲੇ ਵਿੱਚ   ਭਾਜਪਾ ਕਾਦੀਆਂ ਮੰਡਲ ਪ੍ਰਧਾਨ ਕਮਲ ਜਯੋਤੀ ਅਤੇ  ਗੁਰਦਾਸਪੁਰ ਤੋਂ ਅਕਾਲੀ ਦਲ ਜਨਰਲ ਸਕੱਤਰ  ਪਰਮਜੀਤ ਸਿੰਘ ਸੋਹਲ ਗੰਭੀਰ ਰੂਪ ਵਿੱਚ  ਫੱਟੜ ਹੋ ਗਏ  ਅਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ।
 ਵੇਰਵਿਆਂ ਮੁਤਾਬਿਕ  ਜਦੋਂ  ਕਮਲ ਜਯੋਤੀ ਤੇ ਪਰਮਜੀਤ ਸੋਹਲ ਸਫਾਰੀਗੱਡੀ ‘ਤੇ ਜਦੋਂ  ਗਰੀਬ ਹਸਪਤਾਲ ਦੇ ਨੇੜੇ ਪਹੁੰਚੇ ਤਾਂ ਅਕਾਲੀ ਦਲ ਨਾਲ ਹੀ  ਸਬੰਧਤ  ਅਕਾਲੀ ਦਲ ਨਾਲ ਸਬੰਧਤ ਹੀ ਕੁਝ ਨੌਜਵਾਨਾਂ  ਜਿਹੜੇ ਅਕਾਲੀ ਆਗੂ ਜਰਨੈਲ ਸਿੰਘ ਮਾਹਲ ਤੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ ਦੇ ਨਾਲ ਤਕਰਾਰ ਹੋ ਗਈ । ਮਾਮਲਾ ਜਦੋਂ ਵੱਧ ਗਿਆ ਤਾਂ ਇੱਕ ਧਿਰ ਨੇ ਹਵਾਈ ਫਾਇਰ ਕਰ ਸ਼ੁਰੂ ਕਰ ਦਿੱਤੇ । ਜਿਸ ਦੌਰਾਨ ਕਮਲ ਜਯੋਤੀ  ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
 ਜਰਨੈਲ ਸਿੰਘ ਮਾਹਲ  ਅਕਾਲੀ ਦਲ ਸੀਨੀਅਰ ਆਗੂ ਹਨ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਹਨ।
ਅਕਾਲੀ ਆਗੂ ਸੇਖਵਾਂ ਨੇ ਦੋਸ਼ ਲਾਇਆ ਕਿ ਹਮਲਾਵਰ ਉਹਨਾ ਦੇ ਸਿਆਸੀ  ਵਿਰੋਧੀ  ਜਰਨੈਲ ਸਿੰਘ ਮਾਹਲ  ਦੇ ਹਮਾਇਤੀ ਹਨ ।
 ਅਕਾਲੀ ਦਲ ਨਾਲ ਹੀ ਸਬੰਧਿਤ  ਸੇਖਵਾਂ ਅਤੇ ਮਾਹਲ ਗਰੁੱਪ ਵਿੱਚ ਪੁਰਾਣੀ ਰੰਜਿਸ਼ ਹੈ।
 ਖ਼ਬਰ ਹੈ ਕਿ ਮਾਹਲ ਦੇ ‘ਸਪੁੱਤਰਾਂ’ ਨੇ ਕਮਲ ਜਯੋਤੀ ਦੇ ਭਰਾ ਉਪਰ ਵੀ ਛੇ ਮਹੀਨੇ ਪਹਿਲਾ ਹਮਲਾ ਕੀਤਾ ਸੀ।
 ਦੂਜੇ ਪਾਸੇ ਅਕਾਲੀ ਦਲ ਦੇ ਯੁਵਾ ਨੇਤਾ ਅਮਰਇਕਬਾਲ ਸਿੰਘ ਸਾਭਾ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਭਾਜਪਾ ਨੇਤਾ ਨਾਲ ਗਰਮੋ ਗਰਮੀ ਹੋਈ ਤਾਂ ਇਨ੍ਹਾਂ ਨੇ ਹਵਾਈ ਫ਼ਾਇਰਿੰਗ ਸ਼ੁਰੂ ਕਰ ਦਿੱਤੀ।ਜੇ ਇਨ੍ਹਾਂ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਹੈ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੈ ਅਤੇ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਹਨ, ਤਾਂ ਇਨ੍ਹਾਂ  ਦੇ ਹਥਿਆਰ  ਜਮ੍ਹਾਂ ਕਿਉਂ ਨਾ ਕੀਤੇ ਗਏ?  ਦੂਜੇ ਪਾਸੇ ਸੋਹਲ ਨੇ ਕਿਹਾ ਹੈ ਕਿ ਉਨ੍ਹਾਂ ਗੋਲੀ ਨਹੀਂ ਚਲਾਈ। 
ਸਥਾਨਕ ਡੀ ਐਸ ਪੀ ਰਣਜੀਤ ਸਿੰਘ ਕੋਲੋਂ ਜਦੋਂ ਪੱਤਰਕਾਰਾਂ ਨੇ ਚੋਣ ਜ਼ਾਬਤੇ ਕਾਰਨ ਚੱਲਦਿਆਂ ਭਾਜਪਾ ਆਗੂ ਦੇ ਹਥਿਆਰ ਕਿਉਂ ਜਮ੍ਹਾਂ ਨਾ ਕਰਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਭਾਜਪਾ ਪ੍ਰਧਾਨ ਦੇ ਹਥਿਆਰ ਥਾਣੇ ਵਿੱਚ ਜਮ੍ਹਾਂ ਹਨ। ਪਰਚਾ ਕੱਟਣ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਅਜੇ ਕੋਈ ਵੀ ਪਾਰਟੀ ਬਿਆਨ ਦਰਜ ਕਰਵਾਉਣ ਲਈ ਨਹੀਂ ਆਈ ਹੈ।

No comments: