jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਰੇਲ ਮੰਤਰੀ ਦੇ ਭਣੇਵੇਂ ਸਣੇ ਚਾਰ ਗ੍ਰਿਫ਼ਤਾਰ

www.sabblok.blogspot.com
ਨਵੀਂ ਦਿੱਲੀ/ਮੁੰਬਈ, 4 ਮਈ: ਸੀ.ਬੀ.ਆਈ. ਨੇ ਅੱਜ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਣੇਵੇਂ ਵਿਜੇ ਸਿੰਗਲਾ ਅਤੇ ਤਿੰਨ ਹੋਰਨਾਂ ਨੂੰ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੂੰ ਬਾਅਦ 'ਚ ਦਿੱਲੀ ਦੀ ਇਕ ਅਦਾਲਤ ਨੇ ਸੀ.ਬੀ.ਆਈ. ਦੇ ਚਾਰ ਦਿਨਾਂ ਰਿਮਾਂਡ ਵਿਚ ਭੇਜ ਦਿਤਾ। ਵਿਸ਼ੇਸ਼ ਸੀ.ਬੀ.ਆਈ. ਜੱਜ ਸਵਰਨ ਕਾਂਤਾ ਸ਼ਰਮਾ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਛਗਿਛ ਦੀ ਇਜਾਜ਼ਤ ਦੇ ਦਿਤੀ ਤਾਕਿ ਅਸਲ ਲਾਭਪਾਤਰੀਆਂ ਦਾ ਪਤਾ ਲਗਾਇਆ ਜਾ ਸਕੇ। ਸੀ.ਬੀ.ਆਈ. ਮੁਤਾਬਕ ਰੇਲਵੇ ਦੇ ਜਨਰਲ ਮੈਨੇਜਰ (ਪੱਛਮ) ਮਹੇਸ਼ ਕੁਮਾਰ ਨੂੰ ਹਾਲ ਹੀ 'ਚ ਰੇਲਵੇ ਬੋਰਡ ਦੇ ਮੈਂਬਰ ਵਜੋਂ ਤਰੱਕੀ ਦਿਤੀ ਗਈ ਸੀ ਅਤੇ ਉਹ ਮੈਂਬਰ (ਇਲੈਕਟ੍ਰੀਕਲ) ਦਾ ਅਹੁਦਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮਹੇਸ਼ ਕੁਮਾਰ ਨੂੰ ਇਹ ਅਹੁਦਾ ਦਿਵਾਉਣ ਲਈ 10 ਕਰੋੜ ਰੁਪਏ 'ਚ ਸੌਦਾ ਤੈਅ ਹੋਇਆ। ਸੀ.ਬੀ.ਆਈ. ਦੇ ਵਕੀਲ ਅਕਸ਼ੇ ਗੌਤਮ ਨੇ ਕਿਹਾ ਕਿ ਜੀ.ਜੀ. ਟਰੌਨਿਕਸ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਨਰਾਇਣ ਰਾਉ ਮੰਜੂ ਨਾਥ ਲਗਾਤਾਰ ਮਹੇਸ਼ ਕੁਮਾਰ ਦੇ ਸੰਪਰਕ ਵਿਚ ਸੀ। ਇਸ ਤੋਂ ਇਲਾਵਾ ਮੰਜੂ ਨਾਥ ਅਤੇ ਮਹੇਸ਼ ਕੁਮਾਰ ਇਕ ਹੋਰ ਕਾਰੋਬਾਰੀ ਗੋਇਲ ਦੇ ਵੀ ਸੰਪਰਕ ਵਿਚ ਸਨ। ਗੋਇਲ ਨੇ ਮਹੇਸ਼ ਕੁਮਾਰ ਨੂੰ ਭਰੋਸਾ ਦਿਤਾ ਸੀ ਕਿ ਉਹ ਇਕ ਨਿਰਧਾਰਤ ਰਕਮ ਦੇ ਇਵਜ਼ ਵਿਚ ਮੈਂਬਰ ਇਲੈਕਟ੍ਰੀਕਲ ਦਾ ਅਹੁਦਾ ਦਿਵਾ ਸਕਦਾ ਹੈ। ਇਸ ਸਾਜ਼ਸ਼ ਬਾਰੇ ਸੀ.ਬੀ.ਆਈ. ਨੇ ਅੱਗੇ ਦਸਿਆ ਕਿ 10 ਕਰੋੜ ਰੁਪਏ ਦੇ ਸੌਦੇ ਵਿਚੋਂ 90 ਲੱਖ ਰੁਪਏ ਦੀ ਪੇਸ਼ਗੀ ਅਦਾਇਗੀ ਕੀਤੀ ਗਈ।
ਇਸੇ ਦਰਮਿਆਨ ਪਵਨ ਕੁਮਾਰ ਬਾਂਸਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਮੌਕੇ ਅਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਰੇਲ ਮੰਤਰੀ ਸਨਿੱਚਰਵਾਰ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਗਏ ਅਤੇ ਲਗਭਗ 20 ਮਿੰਟ ਤਕ ਉਥੇ ਰਹੇ। ਵਾਪਸੀ 'ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਤੋਂ ਪਹਿਲਾਂ ਬਾਂਸਲ ਨੇ ਇਕ ਬਿਆਨ ਜਾਰੀ ਕਰਦਿਆਂ ਖ਼ੁਦ ਨੂੰ ਘਟਨਾ ਤੋਂ ਵੱਖ ਕਰ ਲਿਆ। ਉਨ੍ਹਾਂ ਕਿਹਾ, ''ਵਿਜੇ ਸਿੰਗਲਾ ਮੇਰੇ ਕਰੀਬੀ ਰਿਸ਼ਤੇਦਾਰ ਹਨ ਪਰ ਉਹ ਜਾਂ ਮੇਰਾ ਕੋਈ ਵੀ ਰਿਸ਼ਤੇਦਾਰ ਸਰਕਾਰੀ ਕੰਮ-ਕਾਜ ਵਿਚ ਕੋਈ ਦਖ਼ਲ ਨਹੀਂ ਦਿੰਦਾ। ਨਾ ਹੀ ਉਹ ਅਜਿਹਾ ਕਰ ਸਕਦੇ ਹਨ ਅਤੇ ਨਾ ਹੀ ਮੇਰੇ ਫ਼ੈਸਲੇ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹਨ। ਮੇਰੇ ਪਰਵਾਰ ਅਤੇ ਵਿਜੇ ਸਿੰਗਲਾ ਦਰਮਿਆਨ ਕੋਈ ਕਾਰੋਬਾਰੀ ਸਾਂਝ ਨਹੀਂ ਹੈ।

No comments: