jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਕਾਰਲ ਮਾਰਕਸ ਦੇ ਜਨਮ ਦਿਹਾੜੇ 'ਤੇ ਵਿਚਾਰ-ਚਰਚਾ

www.sabblok.blogspot.com

ਲੋਕਾਂ ਦਾ ਵਿਨਾਸ਼ ਕਰਕੇ ਹੋ ਰਿਹੈ ਪੂੰਜੀਪਤੀਆਂ ਦਾ ਵਿਕਾਸ: ਪ੍ਰੋ. ਅਰਚਨਾ
ਬੰਦੂਕ ਦੀ ਨੋਕ 'ਤੇ ਲੋਕ-ਜੀਵਨ ਉਜਾੜਨਾ ਕੀ ਜਮਹੂਰੀਅਤ ਹੈ?


ਜਲੰਧਰ, 5 ਮਈ:     ਅੱਜ ਕਾਰਲ ਮਾਰਕਸ ਦੇ 195ਵੇਂ ਜਨਮ ਦਿਨ ਤੇ 'ਮੇਲਾ ਗ਼ਦਰ ਸ਼ਤਾਬਦੀ ਦਾ' ਅਤੇ ਭਾਈ ਸੰਤੋਖ ਸਿੰਘ 'ਕਿਰਤੀ' ਭਾਸ਼ਣ ਲੜੀ ਨੂੰ ਸਮਰਪਤ ਵਿਚਾਰ-ਚਰਚਾ 'ਚ ਜੁੜੇ ਬੁੱਧੀਜੀਵੀ ਅਤੇ ਮਿਹਨਤਕਸ਼ ਸੰਘਰਸ਼ਸ਼ੀਲ ਤਬਕਿਆਂ ਨਾਲ ਜੁੜੇ ਜਨਤਕ ਘੁਲਾਟੀਆਂ ਨੂੰ ਸੰਬੋਧਨ ਕਰਦਿਆਂ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਦਿੱਲੀ ਦੇ ਪ੍ਰੋ. ਅਰਚਨਾ ਅਗਰਵਾਲ ਨੇ ਆਪਣੇ ਮੁੱਖ ਕੁੰਜ਼ੀਵਤ ਭਾਸ਼ਣ 'ਚ ਬੋਲਦਿਆਂ ਕਿਹਾ ਕਿ 80 ਪ੍ਰਤੀਸ਼ਤ ਵਸੋਂ ਕੋਲੋਂ ਰੋਟੀ, ਰੋਜੀ, ਪਾਣੀ, ਬਿਜਲੀ, ਜੰਗਲ, ਜ਼ਮੀਨ, ਖਣਿਜ ਪਦਾਰਥ, ਸਿੱਖਿਆ, ਸਿਹਤ, ਜਮਹੂਰੀ ਅਧਿਕਾਰ ਇਥੋਂ ਤੱਕ ਕਿ ਜਿਉਣ ਦਾ
ਹੱਕ ਤੱਕ ਖੋਹਕੇ ਅਤੇ ਉਨ•ਾਂ ਨੂੰ ਬੁਰੀ ਤਰ•ਾਂ ਵਿਨਾਸ਼ ਦੇ ਨਰਕ 'ਚ ਸੁੱਟਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨਾ ਭਲਾ ਕਿੱਥੋਂ ਦਾ ਵਿਕਾਸ ਹੈ?
ਪ੍ਰੋ. ਅਰਚਨਾ ਅਗਰਵਾਲ ਨੇ ਬੋਲਦਿਆਂ ਕਿਹਾ ਕਿ ਵਿਕਾਸ ਦੇ ਫੋਕੇ ਅਤੇ ਥੋਥੇ ਦਾਅਵੇ, ਮੂੰਹ ਬੋਲਦੀਆਂ ਹਕੀਕਤਾਂ ਅੱਗੇ ਲਾਜਵਾਬ ਹਨ।  ਵਿਸ਼ੇਸ਼ ਆਰਥਕ ਜੋਨਾਂ, ਨਵੀਆਂ ਸੰਸਾਰੀਕਰਣ ਦੀਆਂ ਆਰਥਕ ਨੀਤੀਆਂ ਤਹਿਤ ਜਿਵੇਂ ਮੁਲਕ ਦੇ ਕੁਦਰਤੀ ਸਾਧਨਾਂ ਅਤੇ ਸਰਕਾਰੀ ਖਜ਼ਾਨਿਆਂ ਦੇ ਮੂੰਹ ਖੋਲ•ਕੇ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਘਰਾਣਿਆਂ ਦੇ ਢਿੱਡ ਭਰੇ ਜਾ ਰਹੇ ਹਨ ਜਿਵੇਂ ਸਰਕਾਰੀ ਤੰਤਰ, ਇਨ•ਾਂ ਘਰਾਣਿਆਂ ਦੀ ਸੇਵਾ 'ਤੇ ਲੱਗਾ ਹੈ, ਇਸ ਨਾਲ ਜ਼ਮੀਨ ਆਸਮਾਨ ਦੇ ਫ਼ਰਕ ਵਾਲੀ ਆਸਮਾਨਤਾ ਦਾ ਪਾੜਾ ਦਿਨ-ਬ-ਦਿਨ ਹੋਰ ਵਧਦਾ ਜਾਏਗਾ।
ਉਨ•ਾਂ ਕਿਹਾ ਕਿ ਸਨਅਤੀ ਕਾਮੇ, ਖੇਤ ਮਜ਼ਦੂਰ, ਕਿਸਾਨ, ਮਛੇਰੇ, ਲੂਣ ਬਣਾਉਣ ਵਾਲੇ, ਨੌਜਵਾਨ, ਵਿਦਿਆਰਥੀ ਸਭ ਭੁੱਖ, ਨੰਗ, ਗਰੀਬੀ, ਮੰਦਹਾਲੀ ਅਤੇ ਖੁਦਕੁਸ਼ੀਆਂ ਦੀ ਮਾਰ ਝੱਲ ਰਹੇ ਹਨ।  ਅਜੇ ਵੀ ਕਿਹੜੇ ਮੂੰਹ ਨਾਲ ਉੱਚੀ ਵਿਕਾਸ ਦਰ ਦੇ ਦਮਗਜ਼ੇ ਮਾਰੇ ਜਾ ਰਹੇ ਹਨ?
ਸਮੁੰਦਰੀ ਕੰਢਿਆਂ 'ਤੇ ਭਵਨ ਉਸਾਰੀ ਕਰਕੇ, ਜੰਗਲ, ਖਣਿਜ ਪਦਾਰਥ ਆਦਿ ਬਾਰੇ ਆਪਣੇ ਹੱਥੀਂ ਬਣਾਏ ਕਾਨੂੰਨਾਂ ਦੀ ਮਿੱਟੀ ਪਲੀਤ ਕਰਕੇ ਜਿਵੇਂ ਅੰਨੇ• ਮੁਨਾਫ਼ੇ ਹੜੱਪਣ ਦੀ ਦੌੜ ਲੱਗੀ ਹੈ ਇਸਨੇ ਵਿਸ਼ਾਲ ਬਹੁ ਗਿਣਤੀ ਵਸੋਂ ਨੂੰ 20 ਰੁਪਏ ਦਿਹਾੜੀ 'ਤੇ ਡੰਗ ਟਪਾਉਣ ਦੇ ਸਾਹ ਘੁੱਟਵੇਂ ਮਾਹੌਲ 'ਚ ਧੱਕ ਦਿੱਤਾ ਹੈ।
ਪ੍ਰੋ. ਅਰਚਨਾ ਨੇ ਕਿਹਾ ਕਿ ਦੇਸ਼ ਦੇ ਅਨੇਕਾਂ ਹੀ ਕੋਨਿਆਂ ਅੰਦਰ ਇਸ ਝੂਠੇ ਮੂਠੇ ਵਿਕਾਸ ਮਾਡਲ ਦੇ ਖਿਲਾਫ਼ ਬੱਚੇ, ਔਰਤਾਂ ਅਤੇ ਮਰਦ ਨਿਰੰਤਰ ਸੰਘਰਸ਼ ਦੇ ਮੈਦਾਨ 'ਚ ਹਨ।  ਉਹ ਹਾਈਵੇ, ਥਰਮਲ ਹਾਈਡਲ ਡੈਮਾਂ, ਜੰਗਲ, ਜਲ, ਜ਼ਮੀਨ ਅਤੇ ਅਨਮੋਲ ਕੌਮੀ ਖਜ਼ਾਨਿਆਂ ਦੇ ਉਜਾੜੇ ਖਿਲਾਫ਼ ਜਾਨ ਹੂਲਵੇਂ ਸੰਘਰਸ਼ ਲੜ ਰਹੇ ਹਨ ਅਤੇ ਸਾਨੂੰ ਵੀ ਡਟਕੇ ਇਸ ਸੰਘਰਸ਼ ਦੇ ਮੈਦਾਨ 'ਚ ਨਿਤਰਨਾ ਚਾਹੀਦਾ ਹੈ।
ਹਾਜ਼ਰ ਸਰੋਤਿਆਂ ਵੱਲੋਂ ਕੀਤੇ ਸੁਆਲਾਂ ਦੇ ਪ੍ਰੋ. ਅਰਚਨਾ ਅਗਰਵਾਲ ਅਤੇ ਉਨ•ਾਂ ਦੇ ਨਾਲ ਡਾ. ਅੰਬੇਦਕਰ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਹੀ ਆਏ ਬੁੱਧਾ ਦਿੱਤਿਆ ਨੇ ਜਵਾਬ ਦਿੱਤੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਕਮੇਟੀ ਮੈਂਬਰ ਡਾ. ਪਰਮਿੰਦਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਅਤੇ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ ਹੇਠ ਚੱਲੀ ਇਸ ਵਿਚਾਰ-ਚਰਚਾ ਦੇ ਆਰੰਭ 'ਚ 'ਜੀ ਆਇਆ' ਡਾ. ਪਰਮਿੰਦਰ ਸਿੰਘ ਅਤੇ ਅਖੀਰ 'ਚ ਧੰਨਵਾਦ ਦੇ ਸ਼ਬਦ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਹੇ।  ਡਾ. ਰਘਬੀਰ ਕੌਰ ਨੇ ਕਿਹਾ ਕਿ ਕਮੇਟੀ ਨੇ ਜਿਸ ਵਿਸ਼ੇ 'ਤੇ ਅੱਜ ਦੀ ਵਿਚਾਰ-ਚਰਚਾ ਕੇਂਦਰਤ ਕਰਨਾ ਮਿਥਿਆ ਸੀ, ਦਿੱਲੀ ਤੋਂ ਆਏ ਵਿਦਵਾਨਾਂ ਨੇ ਉਸ 'ਤੇ ਭਰਪੂਰ ਚਾਨਣਾ ਪਾਇਆ ਹੈ।
ਪ੍ਰੋ. ਅਰਚਨਾ ਅਗਰਵਾਲ (ਦਿੱਲੀ ਯੂਨੀਵਰਸਿਟੀ), ਬੁੱਧਾ ਦਿੱਤਿਆ (ਡਾ. ਅੰਬੇਦਕਰ ਯੂਨੀਵਰਸਿਟੀ, ਨਵੀਂ ਦਿੱਲੀ), ਮਾਨਿਕਾ (ਜਵਾਹਰ ਲਾਲ ਯੂਨੀਵਰਸਿਟੀ, ਨਵੀਂ ਦਿੱਲੀ) ਦਾ ਪ੍ਰਧਾਨਗੀ ਮੰਡਲ ਅਤੇ ਹਾਜ਼ਰ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਹਰਵਿੰਦਰ ਭੰਡਾਲ (ਸਹਾਇਕ ਸਕੱਤਰ), ਰਘਬੀਰ ਸਿੰਘ ਛੀਨਾ (ਖਜ਼ਾਨਚੀ), ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰਾਨ ਚੈਨ ਸਿੰਘ ਚੈਨ, ਅਜਮੇਰ ਸਿੰਘ, ਕੁਲਵੰਤ ਸੰਧੂ, ਗੁਰਮੀਤ ਢੱਡਾ, ਰਣਜੀਤ ਸਿੰਘ, ਦੇਵ ਰਾਜ ਨਈਅਰ, ਅਮਰਜੀਤ ਢੁੱਡੀਕੇ, ਪ੍ਰਗਟ ਜਾਮਾਰਾਏ ਨੇ ਗ਼ਦਰ ਪਾਰਟੀ ਦਾ ਇਤਿਹਾਸ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੈਲੰਡਰ ਨਾਲ ਸਨਮਾਨਤ ਕੀਤਾ।
ਇਸ ਵਿਚਾਰ-ਚਰਚਾ 'ਚ 1 ਨਵੰਬਰ 2013 ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਣ ਵਾਲੇ 'ਮੇਲਾ ਗ਼ਦਰ ਸ਼ਤਾਬਦੀ ਦਾ' ਨੂੰ ਸਫ਼ਲ ਕਰਨ ਦਾ ਸੱਦਾ ਦਿੱਤਾ ਗਿਆ।

No comments: