jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਹਲਕਾ ਮਹਿਲ ਕਲਾਂ 'ਚ ਚੋਣ ਸਰਗਰਮੀਆਂ ਤੇਜ਼------- ਜਥੇ: ਕਮਿੱਕਰ ਸਿੰਘ ਸੋਢਾ ਨੂੰ ਸੈਂਕੜੇ ਲੋਕਾਂ ਵੱਲੋਂ ਹਮਾਇਤ ਦਾ ਐਲਾਨ

www.sabblok.blogspot.com
ਮਹਿਲ ਕਲਾਂ, 
ਪੰਚਾਇਤੀ ਸੰਮਤੀ ਜ਼ੋਨ ਮਹਿਲ ਕਲਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ: ਕਮਿੱਕਰ ਸਿੰਘ ਸੋਢਾ ਦੇ ਹੱਕ 'ਚ ਪਿੰਡ ਵਾਸੀਆਂ ਦਾ ਇਕੱਠ ਹੋਇਆ | ਇਸ ਮੌਕੇ ਇਕੱਤਰ ਸੈਂਕੜੇ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਜਥੇ: ਸੋਢਾ ਨੂੰ ਭਰਵੀਂ ਹਮਾਇਤ ਦਾ ਵਿਸ਼ਵਾਸ ਦੁਆਇਆ | ਇਕੱਠ ਨੂੰ ਸੰਬੋਧਨ ਕਰਦਿਆਂ ਜਥੇ: ਸੋਢਾ ਨੇ ਕਿਹਾ ਕਿ ਉਹ ਹਰ ਸਮੇਂ ਲਈ ਲੋਕਾਂ ਦੀਆਂ ਦੱੁਖ ਤਕਲੀਫ਼ਾਂ ਨੂੰ ਹੱਲ ਕਰਨ ਲਈ ਪਹਿਲਾਂ ਹੀ ਜੁਟੇ ਹੋਏ ਹਨ | ਇਸ ਚੋਣ ਵਿਚ ਸੰਗਤਾਂ ਦੇ ਆਸ਼ੀਰਵਾਦ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਹੋਰ ਵਧੇਰੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ | ਯੂਥ ਅਕਾਲੀ ਦਲ ਦੇ ਕੌਮੀ ਨੇਤਾ ਸੁਖਵਿੰਦਰ ਸਿੰਘ ਸੱੁਖਾ, ਗਿਆਨੀ ਕਰਮ ਸਿੰਘ ਮਹਿਲ ਕਲਾਂ, ਤੇਜਿੰਦਰ ਦੇਵ ਸਿੰਘ ਮਿੰਟੂ, ਸੰਦੀਪ ਕੁਮਾਰ ਰਿੰਕੂ, ਗੁਰਦੀਪ ਸਿੰਘ ਟਿਵਾਣਾ, ਮਜ਼ਦੂਰ ਆਗੂ ਰਾਜ ਸਿੰਘ ਭਾਂਬੜ ਆਦਿ ਆਗੂਆਂ ਨੇ ਵੀ ਜਥੇ: ਸੋਢਾ ਦੀ ਕਾਮਯਾਬੀ ਲਈ ਅੱਜ ਤੋਂ ਹੀ ਮੋਰਚੇ ਸੰਭਾਲ ਲੈਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਡਿਪਟੀ ਚੇਅਰਮੈਨ ਮਲਕੀਤ ਸਿੰਘ ਚੀਮਾ, ਸਾਬਕਾ ਉਪ ਚੇਅਰਪਰਸਨ ਬੀਬੀ ਅਮਰਜੀਤ ਕੌਰ, ਪਵਨ ਕੁਮਾਰ ਬਾਂਸਲ, ਮੰਦਰ ਸਿੰਘ ਹਲਵਾਈ, ਜਰਨੈਲ ਸਿੰਘ ਭੋਲਾ, ਪ੍ਰਸੋਤਮ ਲਾਲ ਕੱਕੜੀਆ, ਚਮਕੌਰ ਸਿੰਘ ਬੈਨੀਪਾਲ, ਮਲਕੀਤ ਸਿੰਘ ਖੜਕੇਕਾ, ਪੰਚ ਗੁਰਮੇਲ ਸਿੰਘ, ਪੰਚ ਤੇਜਾ ਸਿੰਘ, ਮਲਕੀਤ ਸਿੰਘ ਦੋਧੀ, ਸਤੀਸ਼ ਕੁਮਾਰ ਵੀਸਾ, ਗੁਰਦੀਪ ਸਿੰਘ ਸੋਢਾ, ਕੁਲਵਿੰਦਰ ਸਿੰਘ ਹੈਪੀ, ਗਿੰਦਰ ਸਿੰਘ ਸੰਧੂ, ਚੰਦ ਸਿੰਘ ਆੜ੍ਹਤੀਏ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਜਥੇ: ਸੋਢਾ ਨੂੰ ਡਟਵੀਂ ਹਮਾਇਤ ਦਾ ਐਲਾਨ ਕੀਤਾ |

No comments: