jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਸਰਬਜੀਤ ਦੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ

www.sabblok.blogspot.com
ਧੜਕਣ ਰੁਕਣ ਨਾਲ ਨਹੀਂ, ਸਿਰ 'ਤੇ ਗੰਭੀਰ ਸੱਟਾਂ ਨਾਲ ਹੋਈ ਮੌਤ
* ਦਿਲ, ਕਿਡਨੀ, ਪਿੱਤਾ ਤੇ ਅੰਤੜੀਆਂ ਸਨ ਗਾਇਬ * ਖੋਪੜੀ ਸੀ ਦੋਫਾੜ n ਕਈ ਜ਼ਖਮਾਂ 'ਤੇ ਨਹੀਂ ਲਾਏ ਗਏ ਸਨ ਟਾਂਕੇ
ਅੰਮ੍ਰਿਤਸਰ/ ਤਰਨਤਾਰਨ, (ਦਲਜੀਤ, ਰਾਜੂ)- ਪਾਕਿਸਤਾਨ ਨੇ ਸਰਬਜੀਤ ਦੀ ਮੌਤ ਦੇ ਮਾਮਲੇ ਵਿਚ ਭਾਰਤ ਨਾਲ ਝੂਠ ਬੋਲਿਆ ਹੈ। ਸਰਬਜੀਤ ਦੀ ਮੌਤ ਦਿਲ ਦੀ ਧੜਕਨ ਰੁਕਣ ਨਾਲ ਨਹੀਂ ਸਗੋਂ ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਹੈ। ਸਰਬਜੀਤ ਦੇ ਸਰੀਰ 'ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ, ਸਰੀਰ ਦੇ ਕਈ ਹਿੱਸੇ ਨੀਲੇ ਪਏ ਹੋਏ ਸਨ ਤੇ ਸਰੀਰ ਵਿਚੋਂ ਦਿਲ, ਕਿਡਨੀ, ਪਿੱਤਾ ਤੇ ਅੰਤੜੀਆਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਮੌਤ ਦੇ ਘਾਟ ਉਤਾਰਨ ਲਈ ਹੀ ਸਰਬਜੀਤ 'ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਗਿਆ ਸੀ ਤੇ ਇਸ ਹਮਲੇ ਵਿਚ ਦੋ ਤੋਂ ਜ਼ਿਆਦਾ ਵਿਅਕਤੀ ਸ਼ਾਮਲ ਸਨ। ਇਹ ਖੁਲਾਸਾ ਅੱਜ ਸਰਬਜੀਤ ਦਾ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਮੁਖੀ ਡਾ. ਗੁਰਮਨਜੀਤ ਰਾਏ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ। ਡਾ. ਗੁਰਮਨਜੀਤ ਨੇ ਦੱਸਿਆ ਕਿ ਉਹ ਲਾਸ਼ ਵਿਚੋਂ ਵਿਸਰਾ ਨਹੀਂ ਲੈ ਸਕੇ। ਉਨ੍ਹਾਂ ਮੁਤਾਬਕ ਸਰਬਜੀਤ ਦੀ ਛਾਤੀ ਦੀਆਂ 5-7 ਹੱਡੀਆਂ ਟੁੱਟੀਆਂ ਹੋਈਆਂ ਸਨ। ਸਿਰ ਵਿਚ ਕਈ ਜਗ੍ਹਾ 'ਤੇ ਟਾਂਕੇ ਨਹੀਂ ਲੱਗੇ ਸਨ। ਜਬਾੜੇ ਵੀ ਟੁੱਟੇ ਹੋਏ ਸਨ ਤੇ ਸਿਰ ਦੀ ਖੋਪੜੀ ਵੀ ਦੋਫਾੜ ਸੀ। ਸਰੀਰ 'ਤੇ ਸੱਟਾਂ ਦੇ ਨਿਸ਼ਾਨ 6-7 ਦਿਨ ਪੁਰਾਣੇ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਪੋਸਟਮਾਰਟਮ ਤੋਂ 24 ਘੰਟੇ ਪਹਿਲਾਂ ਹੀ ਸਰਬਜੀਤ ਦੀ ਮੌਤ ਹੋਈ ਸੀ। ਪਾਕਿਸਤਾਨ ਵਲੋਂ ਸਰਬਜੀਤ ਦੀ ਪੋਸਟਮਾਰਟਮ ਰਿਪੋਰਟ ਨਹੀਂ ਭੇਜੀ ਗਈ ਹੈ, ਸਗੋਂ ਜਿਨਾਹ ਹਸਪਤਾਲ ਲਾਹੌਰ ਵਲੋਂ ਜਾਰੀ ਡੈੱਥ ਸਰਟੀਫਿਕੇਟ ਭੇਜਿਆ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਿਰ 'ਤੇ ਗੰਭੀਰ ਸੱਟਾਂ ਲੱਗਣ ਨਾਲ ਨਹੀਂ ਹਾਰਟ ਅਟੈਕ ਨਾਲ ਸਰਬਜੀਤ ਦੀ ਮੌਤ ਹੋਈ ਹੈ। ਇਸ ਰਿਪੋਰਟ ਮੁਤਾਬਕ ਸਰਬਜੀਤ ਦੀ ਮੌਤ 1 ਮਈ ਨੂੰ ਰਾਤ 12.45 ਵਜੇ ਹੋਈ ਸੀ। ਸਰਬਜੀਤ ਦਾ ਸਰੀਰ ਕਾਫ਼ੀ ਲੰਮਾ ਚੌੜਾ ਸੀ ਤੇ ਉਸ 'ਤੇ ਦੋ ਵਿਅਕਤੀ ਹਮਲਾ ਨਹੀਂ ਕਰ ਸਕਦੇ ਸਨ। ਇਸ ਹਮਲੇ ਵਿਚ ਭਾਰੀ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਪਾਕਿਸਤਾਨ ਤੋਂ  ਪੋਸਟਮਾਰਟਮ ਰਿਪੋਰਟ ਮੰਗੀ ਹੈ ਜੋ ਅਜੇ ਤਕ ਉਨ੍ਹਾਂ ਨੂੰ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੇ ਕਈ ਮਹੱਤਵਪੂਰਨ ਅੰਗਾਂ ਦੇ ਟੈਸਟ ਲੈ ਕੇ ਉਨ੍ਹਾਂ ਨੂੰ ਲੈਬ ਵਿਚ ਭੇਜਿਆ ਜਾ ਰਿਹਾ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਐੱਸ. ਐੱਸ. ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮ ਮਿਲਦੇ ਹੀ ਉਨ੍ਹਾਂ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਗੁਰਮਨਜੀਤ ਰਾਏ ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ, ਜਿਸ ਵਿਚ ਸਰਜਰੀ ਵਿਭਾਗ ਦੇ ਮੁਖੀ ਡਾ. ਸੁਧੀਰ ਖਿੱਚੀ, ਮੈਡੀਸਨ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਸੋਹਲ, ਪੈਥਾਲੋਜੀ ਵਿਭਾਗ ਦੇ ਮੁਖੀ ਡਾ.  ਅਮਰਜੀਤ ਸਿੰਘ ਤੇ ਐਨਸਥੀਸੀਆ ਵਿਭਾਗ ਦੀ ਮੁਖੀ ਡਾ. ਵੀਨਾ ਚਤਰਥ ਨੂੰ ਸ਼ਾਮਲ ਕੀਤਾ ਗਿਆ। ਉਕਤ ਡਾਕਟਰਾਂ ਵਲੋਂ ਕੱਲ ਦੇਰ ਰਾਤ ਤਕ ਸਰਬਜੀਤ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਉਪਰੰਤ ਅੱਜ ਰਿਪੋਰਟ ਆਉਣ 'ਤੇ ਕਈ ਮਹੱਤਵਪੂਰਨ ਗੱਲਾਂ ਦਾ ਖੁਲਾਸਾ ਹੋਇਆ ਹੈ।

No comments: