www.sabblok.blogspot.com
ਨਵੀਂ
ਦਿੱਲੀ, 9 ਮਈ (ਏਜੰਸੀ) - ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਭਾਰਤ ਸਰਕਾਰ ਤੋਂ
ਪਾਕਿਸਤਾਨੀ ਕੈਦੀ ਸਨਾਉੱਲਾ ਦੀ ਮੌਤ 'ਤੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਸ਼ੁਰੂ ਕੀਤੇ
ਜਾਣ ਦੀ ਅਪੀਲ ਕੀਤੀ ਹੈ। ਸਨਾਉੱਲਾ ਨਾਲ ਮੁਲਾਕਾਤ ਕਰਨ ਵਾਲੇ ਤਿੰਨ ਪਾਕਿਸਤਾਨੀ
ਕੁਟਨੀਤਕਾਂ ਵਿਚ ਸ਼ਾਮਿਲ ਰਹੇ ਮੰਜੂਰ ਅਲੀ ਮੇਮਨ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਕਿਹਾ
ਕਿ ਅਸੀਂ ਪਾਕਿਸਤਾਨੀ ਕੈਦੀ 'ਤੇ ਹੋਏ ਹਮਲੇ ਦੇ ਮਾਮਲੇ ਦੀ ਅੰਤਰਰਾਸ਼ਟਰੀ ਪੱਧਰ ਦੀ ਜਾਂਚ
ਕੀਤੇ ਜਾਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਸਨਾਉੱਲਾ ਦੀ ਮ੍ਰਿਤਕ
ਦੇਹ ਦੀ ਮੰਗ ਕੀਤੀ ਹੈ ਤਾਂ ਜੋ ਉਸ ਦਾ ਅੰਤਿਮ ਸਸਕਾਰ ਇਸਲਾਮਿਕ ਰੀਤੀ-ਰਿਵਾਜਾਂ ਅਨੁਸਾਰ
ਹੋ ਸਕੇ। ਵਰਣਨਯੋਗ ਹੈ ਕਿ ਸਨਾਉੱਲਾ ਨੂੰ ਹਿੰਦੂਆਂ ਦੇ ਧਾਰਮਿਕ ਸਥਾਨ ਮਾਤਾ ਵੈਸ਼ਨੂੰ
ਦੇਵੀ ਦੇ ਨਜ਼ਦੀਕ ਕਟਰਾ ਵਿਖੇ 1994 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ 1996 ਨੂੰ
ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ।
No comments:
Post a Comment