www.sabblok.blogspot.com
ਯਮੁਨਾਨਗਰ-
ਯਮੁਨਾਨਗਰ ਵਿਖੇ ਇਕ ਵਾਰ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ
ਆਇਆ ਹੈ। ਦਰਅਸਲ ਯਮੁਨਾਨਗਰ ਦੇ ਜਗਾਧਰੀ ਸਥਿਤ ਅਸ਼ੋਕ ਵਿਹਾਰ ਕਾਲੋਨੀ ਦੀ ਰਹਿਣ ਵਾਲੀ
ਰਾਵਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਉੱਤਰ ਪ੍ਰਦੇਸ਼ 'ਚ ਸਥਿਤ ਆਪਣੀ ਜ਼ਮੀਨ
'ਤੇ ਕਣਕ ਦੀ ਫਸਲ ਦੀ ਕਟਾਈ ਕਰਵਾਉਣ ਲਈ ਗਿਆ ਹੋਇਆ ਸੀ। 2-3 ਦਿਨ ਬੀਤ ਜਾਣ ਤੋਂ ਬਾਅਦ
ਵੀ ਜਦੋਂ ਉਹ ਵਾਪਸ ਨਹੀਂ ਆਏ ਤਾਂ ਉਸ ਦੇ ਸਹੁਰੇ ਨੇ ਮੌਕਾ ਪਾਉਂਦੇ ਹੀ ਉਸ ਦੀ ਇਜ਼ੱਤ
ਨੂੰ ਤਾਰ-ਤਾਰ ਕਰ ਦਿੱਤਾ। ਸਹੁਰੇ ਨੇ ਕਈ ਵਾਰ ਉਸ ਨੂੰ ਆਪਣੀ ਹਵਾਸ ਦਾ ਸ਼ਿਕਾਰ ਬਣਾਇਆ।
ਆਖਰਕਾਰ ਨੂੰਹ ਨੇ ਆਪਣੇ ਸਹੁਰੇ ਦੀ ਇਕ ਹਰਕਤ ਤੋਂ ਦੁਖੀ ਹੋ ਕੇ ਇਸ ਮਾਮਲੇ ਦੀ ਸੂਚਨਾ
ਥਾਣਾ ਜਗਾਧਰੀ ਪੁਲਸ ਨੂੰ ਦੇ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਲਸ ਨੇ ਦੋਸ਼ੀ ਸਹੁਰੇ ਨੂੰ
ਗ੍ਰਿਫਤਾਰ ਕਰ ਲਿਆ। ਪੁਲਸ ਦੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਨੂੰਹ ਦੀ
ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀੜਤਾ
ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
No comments:
Post a Comment