jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਮਾਮਲਾ ਏਅਰ ਫੋਰਸ ਸਟੇਸ਼ਨ ਹਲਵਾਰਾ ਬਾਹਰੋਂ ਬਾਰੂਦੀ ਕਾਰ ਮਿਲਣ ਦਾ:-ਭਾਈ ਬਖਸ਼ੀਸ਼ ਸਿੰਘ ਬਾਬਾ ਸਮੇਤ ਚਾਰ ਖਾੜਕੂ ਬਰੀ

www.sabblok.blogspot.com

baba bakshish singh bailਲੁਧਿਆਣਾ, 23 ਮਈ (ਪੱਤਰ ਪਰੇਰਕ)- 24 ਜਨਵਰੀ 2010 ਨੂੰ ਏਅਰ ਫੋਰਸ ਸਟੇਸ਼ਨ, ਹਲਵਾਰਾ ਦੇ ਬਾਹਰੋਂ ਇਕ ਲਾਵਾਰਿਸ ਸ਼ੱਕੀ ਕਾਰ ਮਿਲਣ ਤੋਂ ਬਾਅਦ ਪੁਲਿਸ ਥਾਣਾ ਸੁਧਾਰ ਦੀ ਪੁਲਿਸ ਨੇ ਮੁੱਕਦਮਾ ਨੰਬਰ ੮ ਮਿਤੀ 25 ਜਨਵਰੀ 2010 ਵਿਚ ਬਾਰੂਦ ਐਕਟ ਦੀਆਂ ਧਾਰਾਵਾਂ ਤਹਿਤ ਨਾ-ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ਼ ਕੀਤਾ ਗਿਆ ਸੀ ਅਤੇ ਬਾਅਦ ਵਿਚ ਜੂਨ 2010 ਤੱਕ ਿਸ ਕੇਸ ਵਿਚ ਭਾਈ ਬਖਸ਼ੀਸ਼ ਸਿੰਘ ਬਾਬਾ, ਭਾਈ ਜਸਵੀਰ ਸਿੰਘ ਜੱਸਾ ਮਾਣਕੀ, ਭਾਈ ਹਰਜੰਟ ਸਿੰਘ ਡੀਸੀ, ਭਾਈ ਪਰਗਟ ਸਿੰਘ ਭਲਵਾਨ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਕੇਸ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਸੀ। ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਅੱਜ ਸ੍ਰੀ ਹਰੀ ਸਿੰਘ ਗਰੇਵਾਲ, ਵਧੀਕ ਸੈਸ਼ਨ ਜੱਜ ਲੁਧਿਆਣਾ ਨੇ ਚਾਰਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਬਹਿਸ ਦੌਰਾਨ ਸਰਕਾਰੀ ਵਕੀਲ ਸ੍ਰੀ ਲਤਾਲਾ ਨੇ ਦਲੀਲਾਂ ਦਿੰਦਿਆਂ ਕੇਸ ਪਰੂਫ ਹੋਣ ਦੀ ਗੱਲ ਕੀਤੀ ਪਰ ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਰਕਾਰੀ ਧਿਰ ਦੀਆਂ ਦਲੀਲਾਂ ਨੂੰ ਬਾ-ਦਲੀਲ ਨਕਾਰਦਿਆਂ, ਕੇਸ ਵਿਚਲੀਆਂ ਤਕਨੀਕੀ ਤੇ ਜ਼ਾਹਰਾ ਖਾਮੀਆਂ ਨੂੰ ਉਜਾਗਰ ਕੀਤਾ। ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਦੋਂ ਲਾਵਾਰਿਸ ਕਾਰ ਨੂੰ 25 ਪੁਲਿਸ ਐਕਟ ਅਧੀਨ ਕਬਜੇ ਵਿਚ ਲਿਆ ਗਿਆ ਸੀ ਤਾਂ ਉਸ ਸਮੇਂ ਬਰਾਮਦ ਹੋਏ ਸਮਾਨ ਦੀ ਬਣਾਈ ਲਿਸਟ ਵਿਚ ਡੈਟੋਨੇਟਰ ਨਹੀਂ ਸੀ ਪਰ ਅਗਲੇ ਦਿਨ ਤਿਆਰ ਕੀਤੀ ਲਿਸਟ ਵਿਚ ਡੈਟੋਨੇਟਰ ਸ਼ਾਮਲ ਕਰ ਦਿੱਤਾ ਗਿਆ ਜਿਸਨੂੰ ਕਾਰ ਦੀ ਪਿਛਲੀ ਸੀਟ ਉਪਰ ਪਿਆ ਦਿਖਾਇਆ ਗਿਆ, ਜਿਸ ਤੋਂ ਪੁਲਿਸ ਕੇਸ ਵਿਚ ਦੁਬਿਧਾ ਤੇ ਸ਼ੱਕ ਖੜ੍ਹਾ ਹੁੰਦਾ ਸੀ ਅਤੇ ਇਸ ਤੋਂ ਅੱਗੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਧਾਰਵਾਂ ਦਾ ਵਾਧਾ ਕਰ ਦਿੱਤਾ ਗਿਆ ਪਰ ਉਸ ਐਕਟ ਅਧੀਨ ਦਰਜ਼ ਕੇਸ ਦੀ ਜਾਂਚ ਡੀ.ਐੱਸ.ਪੀ ਪੱਧਰ ਦਾ ਅਧਿਕਾਰੀ ਹੀ ਕਰ ਸਕਦਾ ਹੈ ਪਰ ਇਸ ਕੇਸ ਵਿਚ ਸਾਰੀ ਜਾਂਚ ਸਬ-ਇੰਸਪੈਕਟਰ ਨੇ ਹੀ ਕੀਤੀ ਹੈ ਅਤੇ ਹੋਰ ਵੀ ਕਈ ਤਕਨੀਕੀ ਨੁਕਸਾਂ ਤੇ ਠੋਸ ਸਬੂਤਾਂ ਦੀ ਅਣਹੋਂਦ ਦਾ ਲਾਭ ਦਿੰਦਿਆਂ ਜੱਜ ਸਾਹਿਬ ਨੇ ਚਾਰਾਂ ਦੋਸ਼ੀਆਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

No comments: