jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 8 May 2013

ਘੁਟਾਲਿਆਂ ਦੇ ਮਾਮਲੇ ਵਿੱਚ ਸੋਨੀਆ ਮਨਮੋਹਨ ਸਿੰਘ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਤਿਆਰ ?

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ
  ਘੁਟਾਲਿਆਂ  ਖੇਤਰ ਵਿੱਚ  ਦਿਨੋ ਦਿਨ ਰਿਕਾਰਡ ਹੋਲਡਰ ਹੋ ਰਹੀ ਯੂਪੀਏ ਸਰਕਾਰ ਦਾ ਜਿੱਥੇ ਮੁੱਖ ਵਿਰੋਧੀ ਦਲ ਬੀਜੇਪੀ ਨੇ  ਸੰਸਦ ਦਾ ਕੰਮ ਠੱਪ ਕਰ ਰੱਖਿਆ । ਦੂਜੇ  ਪਾਸੇ ਸਰਕਾਰ ਵਿੱਚ ਭਾਈਵਾਲ ਵੱਲੋਂ ਕਾਂਗਰਸ ਨੂੰ ਖਾਸ ਹੰਗਾਰਾ ਨਹੀਂ ਮਿਲ  ਰਿਹਾ ।
 ਹੁਣ ਖ਼ਬਰ ਆ ਰਹੀ ਹੈ ਕਿ  ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਵਿਚਕਾਰ ਮਤਭੇਦ ਸਾਹਮਣੇ ਆ ਰਹੇ ਹਨ ।
ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ  ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ  ਚਾਹੁੰਦੀ ਹੈ ਕਿ  ਸਰਕਾਰ ਜਿਸ ਤਰ੍ਹਾਂ ਇੱਕ ਤੋਂ ਇੱਕ  ਘੁਟਾਲੇ ਵਿੱਚ ਘਿਰਦੀ ਜਾ ਰਹੀ ਹੈ, ਇਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਅੱਗੇ ਆਉਣ । 
 ਕਾਂਗਰਸ ਪ੍ਰਧਾਨ ਦੀ ਇੱਛਾ ਹੈ ਕਿ  2ਜੀ ਘੋਟਾਲੇ ਤੋਂ ਲੈ ਕੇ ਰੇਲ ਰਿਸ਼ਵਤ ਕਾਂਡ ਤੱਕ ਸਾਰੇ ਮਾਮਲਿਆਂ ਬਾਰੇ ਸਰਕਾਰ ਦਾ ਪੱਖ  ਮਨਮੋਹਨ ਸਿੰਘ ਮੀਡੀਆ ਸਾਹਮਣੇ ਲੈ ਕੇ ਜਾਣ ਅਤੇ ਮਜਬੂਤੀ ਨਾਲ ਸਰਕਾਰ ਦਾ ਪੱਖ ਰੱਖਣ।
ਫਿਲਹਾਲ ਸਰਕਾਰ ਆਪਣਾ ਪੱਖ ਚੰਗੀ ਤਰ੍ਹਾਂ  ਪੇਸ਼ ਨਹੀਂ ਸਕੀ ਇਸ ਕਰਕੇ ਵਿਰੋਧੀ ਧਿਰ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਜਿਸਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਕੋਲ ਕਹਿਣ ਲਈ ਕੁਝ ਨਹੀਂ ।
ਪਰ  ਪ੍ਰਧਾਨ ਮੰਤਰੀ  ਮਨਮੋਹਨ ਸਿੰਘ  ਇਸ ਸੋਨੀਆ ਗਾਂਧੀ ਦੀ ਇਸ ਰਾਇ ਨੂੰ ਜਿ਼ਆਦਾ ਅਹਿਮੀਅਤ ਨਹੀਂ ਦੇ ਰਹੇ। ਉਹ ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਨ ।
ਪ੍ਰਧਾਨ ਮੰਤਰੀ ਦਾ ਕਰੀਬੀਆਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਸ ਮਸਲੇ ਉਪਰ ਜਿ਼ਆਦਾ ਮਜਬੂਤੀ ਨਾਲ ਸਰਕਾਰ ਦਾ ਬਚਾਅ ਕਰਨਾ ਚਾਹੀਦਾ ।
 ਰਾਜਨੀਤਕ ਹਲਕਿਆਂ ਵਿੱਚ ਚੱਲ ਰਹੀ ਚਰਚਾ ਦੇ ਮੁਤਾਬਿਕ ਪ੍ਰਧਾਨ ਮੰਤਰੀ ਦੇ ਕਰੀਬੀਆਂ ਦੀ ਸਿ਼ਕਾਇਤ ਵੀ ਨਿਰਾਧਾਰ ਨਹੀਂ ਹੈ।  ਕਾਨੂੰਨ ਮੰਤਰੀ  ਅਸ਼ਵਨੀ ਕੁਮਾਰ ਅਤੇ ਰੇਲ ਮੰਤਰੀ ਪਵਨ ਬਾਂਸਲ  ਦੇ ਪੱਖ ਵਿੱਚ ਪਾਰਟੀ ਉਸ ਤਰ੍ਹਾਂ ਸਰਗਰਮ ਨਹੀਂ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਹੈ। ਦੋਵੇ ਮੰਤਰੀ ਮਨਮੋਹਨ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਹਨ । ਮਨਮੋਹਨ ਸਿੰਘ ਅਸ਼ਵਨੀ ਕੁਮਾਰ ਦੀ  ਮੰਗ ਨੂੰ ਖਾਰਜ ਕਰ ਚੁੱਕੇ ਹਨ । ਪਰ ਪਾਰਟੀ ਉਸਦਾ ਬਚਾਅ ਕਰਨ ਲਈ ਤਿਆਰ ਨਹੀਂ ਹੈ।
ਕਾਂਗਰਸੀ ਬੁਲਾਰਿਆਂ ਦੇ ਨਾਲ ਕਾਨੂੰਨ ਮੰਤਰੀ ਦੀ ਬੈਠਕ ਵਿੱਚ ਵੀ ਕੋਈ ਹੱਲ  ਨਹੀਂ ਨਿਕਲਿਆ।
 ਕਾਂਗਰਸ ਦੇ ਬੁਲਾਰਿਆਂ ਦਾ ਸੁਝਾਅ ਸੀ ਕਿ ਅਸਵ਼ਨੀ ਕੁਮਾਰ ਪਹਿਲਾਂ ਲੋਕ ਸਭਾ ਵਿੱਚ ਬਿਆਨ ਦੇ ਕੇ ਆਪਣਾ  ਪੱਖ ਰੱਖਣ ਅਤੇ ਬਾਅਦ ਵਿੱਚ ਉਹ ਮੀਡੀਆ ਵਿੱਚ ਉਸਦਾ ਬਚਾਅ ਕਰਨਗੇ ।

No comments: