jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 8 May 2013

ਸੀਬੀਆਈ ‘ ਪਿੰਜਰੇ ਦਾ ਤੋਤਾ ’ – ਸੁਪਰੀਮ ਕੋਰਟ

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ
 
 ਨਵੀਂ ਦਿੱਲੀ ::  IST :  6:07 Pm / 8/5/13 ਸੁਪਰੀਮ ਕੋਰਟ ਨੇ ਕੋਇਲਾ ਘੋਟਾਲੇ ਦੀ ਸੁਣਵਾਈ  ਦੌਰਾਨ ਕਿਹਾ ਕਿ   ਜਾਂਚ ਏਜੰਸੀ ਸੀਬੀਆਈ  ਨੂੰ ਆਜ਼ਾਦ ਹੋ ਕੇ ਕੰਮ ਕਰਨਾ ਚਾਹੀਦਾ ਹੈ।
 ਇਸਦੇ ਨਾਲ ਹੀ  ਅਦਾਲਤ ਨੇ ਕਿਹਾ ਕਿ ਸਟੇਟਸ  ਰਿਪੋਰਟ  ਵਿੱਚ ਸਰਕਾਰ  ਵੱਲੋਂ  ਕੀਤੇ ਬਦਲਾਅ ਦੀ ਵਜਾਅ ਨਾਲ ਉਸਦਾ ਭਾਵ  ਹੀ ਬਦਲ ਗਿਆ । ਸੀਬੀਆਈ  ਨਿਰਦੇਸ਼ਕ  ਰੰਜੀਤ ਸਿਨਹਾ  ਦੇ ਹਲਫ਼ਨਾਮੇ ਵਿੱਚ ਕੋਲਗੇਟ ਦੀ ਸਟੇਟਸ ਰਿਪੋਰਟ ਵਿੱਚ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਅਤੇ ਹੋਰ ਅਧਿਕਾਰੀਆਂ ਦੁਆਰਾ ਬਦਲਾਅ ਕੀਤੇ ਜਾਣ ਦੇ ਕਬੂਲਨਾਮੇ ਤੋਂ  ਨਾਰਾਜ਼ ਸੁਪਰੀਮ ਕੋਰਟ ਨੇ ਸਰਕਾਰ ਉਪਰ ਸਖਤ  ਨਰਾਜ਼ਗੀ ਹੈ।
 ਤਿੰਨ  ਜੱਜਾਂ ਦੇ ਬੈਂਚ ਨੇ ਕਿਹਾ ਸੀਬੀਆਈ ਦਾ ਕੰਮ ਜਾਂਚ ਕਰਨਾ ਹੈ ਨਾ ਕਿ  ਅਲੱਗ ਮੰਤਰਾਲੇ ਵਿੱਚ ਜਾ ਕੇ ਰਿਪੋਰਟ  ਦਿਖਾਉਣਾ ਹੈ।
 ਸੁਪਰੀਮ ਕੋਰਟ  ਨੇ ਸੀਬੀਆਈ ਦੇ ਦੁਰਪ੍ਰਯੋਗ ਨੂੰ ਲੈ ਕੇ ਗੰਭੀਰ ਸਵਾਲ ਉਠਾਉਂਦੇ ਹੋਏ ਸਰਕਾਰ ਨੂੰ ਪੁੱਛਿਆ ਕਿ ਇਹ ਜਾਂਚ  ਏਜੰਸੀ  ਕਦੋਂ  ਆਜ਼ਾਦ ਹੋ ਕੇ ਕੰਮ ਕਰੇਗੀ ? 
 ਜਸਟਿਸ ਆਰ ਐਸ ਲੋਢਾ ਦੀ ਅਗਵਾਈ  ਵਾਲੀ ਬੈਂਚ ਨੇ ਕਿਹਾ ਕਿ ਸੀਬੀਆਈ ਨਿਰਦੇਸ਼ਕ ਦੇ ਹਲਫ਼ਨਾਮੇ ਨਾਲ ਸਾਬਿਤ ਹੁੰਦਾ ਹੈ ਕਿ  ਉਸਦੇ ਕਈ ਮਾਲਿਕ ਹਨ ਅਤੇ ਉਸ ਤੋਂ ਆਦੇਸ਼   ਲੈਂਦੀ ਹੇ।
ਕੋਰਟ ਨੇ ਤਲਖ ਟਿੱਪਣੀ ਕਰਦੇ  ਹੋਏ ਕਿਹਾ ਕਿ ਸੀਬੀਆਈ ਪਿੰਜਰੇ ਵਿੱਚ ਬੰਦ ਤੋਤੇ ਦੀ ਤਰ੍ਹਾਂ ਹੈ ਅਤੇ ਉਹ ਦੁਹਰਾਉਂਦੀ ਹੈ, ਜੋ ਉਸਦੇ ਮਾਲਕ ਕਹਿੰਦੇ ਹਨ।
ਅਦਾਲਤ ਨੇ ਸਰਕਾਰ ਵੱਲੋਂ  ਪੇਸ਼ ਹੋਏ ਅਟਾਰਨੀ ਜਨਰਲ ਗੁਲਾਮ  ਵਾਹਨਵਤੀ ਨੂੰ ਪੁੱਛਿਆ  ਕਿ ਕੀ ਸਰਕਾਰ  ਸੀਬੀਆਈ ਦੀ  ਸੁਤੰਤਰਤਾ  ਨਿਸ਼ਚਿਤ ਕਰਨ ਦੇ ਲਈ ਕੋਈ ਕਦਮ ਉਠਾਵੇਗੀ ? ਕੋਰਟ ਨੇ ਕਿਹਾ ਕੇਸ ਦਰਜ ਹੋਣ ਤੋਂ ਬਾਅਦ ਹੁਣ  ਤੱਕ   ਕੋਈ ਜਾਂਚ ਨਹੀਂ ਹੋਈ ਹੈ । ਅਜਿਹੀ ਸਥਿਤੀ ਵਿੱਚ ਕਿਵੇ ਮੰਨ ਲਿਆ ਜਾਵੇ ਅੱਗੇ ਵੀ ਨਿਰਪੱਖ  ਜਾਂਚ ਹੋਵੇਗੀ । 

No comments: