jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਨਸ਼ਾ

www.sabblok.blogspot.com
ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਨਸ਼ਾ: ਸ਼ਸ਼ਿਕਾਂਤ (ਵੀਡੀਓ)
ਪੰਜਾਬ 'ਚ ਨਸ਼ਿਆਂ ਖਿਲਾਫ ਜੰਗ ਲੜ ਰਹੇ ਸਾਬਕਾ ਡੀ. ਜੀ. ਪੀ. (ਜੇਲ) ਸ਼ਸ਼ੀਕਾਂਤ ਨੇ ਕਿਹਾ ਹੈ ਕਿ ਸੂਬੇ ਵਿਚ ਵੇਚੇ ਜਾ ਰਹੇ ਨਸ਼ੇ ਪਿੱਛੇ ਪੁਲਿਸ ਦੇ ਇਕ ਤਬਕੇ ਦਾ ਵੀ ਹੱਥ ਹੈ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਸ਼ੀਕਾਂਤ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਮਰਜ਼ੀ ਤੋਂ ਬਿਨਾਂ ਕਿਸੇ ਵੀ ਜਗ੍ਹਾ 'ਤੇ ਨਸ਼ੇ ਦੀ ਵਿਕਰੀ ਨਹੀਂ ਹੋ ਸਕਦੀ ਲਿਹਾਜ਼ਾ ਇਹ ਗੱਲ ਸਾਫ ਹੈ ਕਿ ਜੇਕਰ ਨਸ਼ੇ ਵਿਕ ਰਹੇ ਹਨ ਤਾਂ ਉਨ੍ਹਾਂ ਲਈ ਪ੍ਰਸ਼ਾਸਨ ਅਤੇ ਪੁਲਿਸ ਵੀ ਜ਼ਿੰਮੇਵਾਰ ਹੈ।  
ਸ਼ਸ਼ੀਕਾਂਤ ਨੇ ਕਿਹਾ ਕਿ ਪੁਲਿਸ ਨੂੰ ਪੁਰਾਣੇ ਤਸਕਰਾਂ ਦੇ ਨਾਲ-ਨਾਲ ਨਵੇਂ ਫੜੇ ਜਾਣ ਵਾਲੇ ਤਸਕਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਨਸ਼ਿਆਂ ਦੀ ਜੜ੍ਹ ਤੱਕ ਪੁੱਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਹੀ ਨਸ਼ਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਡੀ. ਜੀ. ਪੀ. ਜੇਲ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਸ਼ਸ਼ੀਕਾਂਤ ਨੇ ਜੇਲਾਂ ਵਿਚ ਨਸ਼ੇ ਬੰਦ ਕਰਾਉਣ ਲਈ ਇਕ ਮੁਹਿੰਮ ਛੇੜੀ ਸੀ ਜਿਸ ਤਹਿਤ ਵੱਡੀ ਮਾਤਰਾ ਵਿਚ ਜੇਲਾਂ ਵਿਚੋਂ ਨਸ਼ੇ ਦਾ ਸਾਮਾਨ ਬਰਾਮਦ ਕੀਤਾ ਗਿਆ ਸੀ। ਡੀ. ਜੀ. ਪੀ. ਰਹਿੰਦਿਆਂ ਸ਼ਸ਼ੀਕਾਂਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਜਿਹੇ 195 ਅਫਸਰਾਂ ਦੀ ਲਿਸਟ ਦਿੱਤੀ ਸੀ ਜਿਨ੍ਹਾਂ 'ਤੇ ਸ਼ਸ਼ੀਕਾਂਤ ਨੇ ਨਸ਼ਾ ਵੇਚਣ ਅਤੇ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਲਾਏ ਸਨ। ਉਸ ਮਾਮਲੇ ਵਿਚ ਹਾਈ ਕੋਰਟ ਵਿਚ ਅਜੇ ਵੀ ਸੁਣਵਾਈ ਜਾਰੀ ਹੈ।

No comments: