jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਜ਼ਿਲ੍ਹੇ ‘ਚ 8500 ਹੈਕਟੇਅਰ ਰਕਬਾ ਮੱਕੀ ਅਤੇ ਦਾਲਾਂ ਅਧੀਨ ਲਿਆਂਦਾ ਜਾਵੇਗਾ : ਡਾ. ਪਰਮਿੰਦਰ ਸਿੰਘ

www.sabblok.blogspot.com
 ਕਿਸਾਨਾਂ ਨੂੰ 38 ਲੱਖ 90 ਹਜ਼ਾਰ ਰੁਪਏ ਦੀ ਮਸ਼ੀਨਰੀ ਉਪਦਾਨ ਤੇ ਦਿੱਤੀ
ਖੇਤੀ ਵਿਭਿੰਨਤਾ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿੰਢੀ ਵਿਸ਼ੇਸ਼ ਮੁਹਿੰਮ
ਐਸ.ਏ.ਐਸ.ਨਗਰ: 24 ਮਈ  (ਜਤਿੰਦਰ ਸਿੰਘ ਸੱਭਰਵਾਲ) :
ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਕਣਕ, ਝੋਨੇ ਦੀ ਬਜਾਏ ਫ਼ਸਲੀ ਵਿਭਿੰਨਤਾ ਲਿਆ ਕੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਿਸੇਸ਼ ਉਪਰਾਲੇ ਕਰ ਰਹੀ ਹੈ ਕਿਉਂਕਿ ਕਣਕ ਝੋਨਾ ਹੁਣ ਲਾਹੇਵੰਦ ਫ਼ਸਲਾਂ ਨਹੀਂ ਰਹੀਆਂ । ਇਹਨਾਂ ਤੇ ਖਰਚਾ ਵੱਧ ਅਤੇ ਆਮਦਨ ਘੱਟ ਹੁੰਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਿਆਉਣ ਦੀ ਲੋੜ ਤੇ ਜੋਰ ਦੇਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਮੁਹਿੰਮ ਵਿੰਢੀ ਗਈ ਹੈ ਜਿਸ ਤਹਿਤ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਕਣਕ , ਝੋਨੇ ਦੀ ਬਜਾਏ ਲਾਹੇਵੰਦ ਫ਼ਸਲਾਂ ਬੀਜਣ ਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਪਿਛਲੇ ਸਾਲ ਨਾਲੋਂ ਸਾਢੇ 7ਫ਼ੀ ਘੱਟ ਰਕਬੇ ਵਿੱਚ ਝੋਨਾ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ।
ਡਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 30 ਹਜ਼ਾਰ 500 ਹੈਕਟੇਅਰ ਰਕਬਾ ਝੋਨੇ ਹੇਠ ਸੀ ਜਦਕਿ ਇਸ ਸਾਲ 28 ਹਜ਼ਾਰ 500 ਹੈਕਟੇਅਰ ਰਕਬੇ ਵਿੱਚ ਝੋਨਾਂ ਲਗਾਇਆ ਜਾਵੇਗਾ ਜਿਸ ਵਿੱਚੋਂ ਪਰਮਲ ਵਰਾਇਟੀਆਂ ਦੀ ਥਾਂ 1000 ਹੈਕਟੇਅਰ ਰਕਬੇ ਵਿੱਚ ਬਾਸਮਤੀ ਝੋਨਾ ਲਗਾਇਆ ਜਾਵੇਗਾ। ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਖਰਚਾ ਘਟੇਗਾ। ਡਾ. ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਸਮਤੀ ਝੋਨਾ ਜਿੱਥੇ ਵਧੀਆ ਭਾਅ ਦਿੰਦਾਂ ਹੈ ਉੱਥੇ ਬਾਸਮਤੀ ਝੋਨੇ ‘ਚ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਸਾਉਣੀ ਦੇ ਸੀਜ਼ਨ ਦੋਰਾਨ 8500 ਹੈਕਟੇਅਰ ਰਕਬਾ ਮੱਕੀ ਅਤੇ ਦਾਲਾਂ ਅਧੀਨ ਲਿਆਂਦਾ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੱਕੀ ਦੀਆਂ ਹਾਈਬ੍ਰਿਡ ਫਸਲਾਂ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀਆਂ ਹਨ ਅਤੇ ਕਿਸਾਨਾਂ ਨੂੰ 175 ਏਕੜ ਲਈ ਹਾਈਬ੍ਰਿਡ ਮੱਕੀ ਦਾ ਬੀਜ ਮੁਫ਼ਤ ਦਿੱਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਹੋਰ ਦੱਸਿਆ ਕਿ ਪਿਛਲੇ ਸਾਲ 6161 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਸਾਲ 7500 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦਾਲਾਂ ਹੇਠ ਰਕਬਾ ਵੀ ਵੱਧ ਲਿਆਂਦਾ ਗਿਆ ਹੈ ਅਤੇ  ਇਸ ਸਾਉਣੀ ਦੀ ਫ਼ਸਲ ਦੌਰਾਨ 1000 ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬਿਜਾਈ ਕੀਤੀ ਜਾਵੇਗੀ। ਜਿਸ ਵਿੱਚ ਮੁੱਖ ਫ਼ਸਲ ਮੁੰਗੀ ਅਤੇ ਮਾਂਹ ਹਨ। ਉਹਨਾਂ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਮੂੰਗੀ ਦੀ ਫ਼ਸਲ ਦੀ ਕਿਸਮ ਐਸ.ਐਮ. ਐਲ ਮੂੰਗੀ 668 ਵਿਰਾਇਟੀ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿਉਂਕਿ ਇਹ ਕਿਸਮ ਇਸ ਜ਼ਿਲ੍ਹੇ ਵਿੱਚ ਝਾੜ ਵੱਧ ਦਿੰਦੀ ਹੈ। ਉਹਨਾਂ ਹੋਰ ਦੱਸਿਆ ਕਿ ਸੂਰਜਮੁਖੀ ਦੀ ਫ਼ਸਲ ਵੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੁੰਦੀ ਹੈ । ਇਸ ਸਾਲ 15 ਹਜ਼ਾਰ  ਹੈਕਟੇਅਰ ਰਕਬੇ ਵਿੱਚ ਸੂਰਜਮੁਖੀ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਇਸ ਦਾ ਭਾਅ ਵੀ ਵੱਧ ਮਿਲਣ ਦੀ ਆਸ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀ ਵਿਭਿੰਨਤਾ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਉਪਦਾਨ ਤੇ ਮਸ਼ੀਨਰੀ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ 38 ਲੱਖ 90 ਹਜ਼ਾਰ ਰੁਪਏ ਦੀ ਮਸ਼ੀਨਰੀ ਉਪਦਾਨ ਤੇ ਵੰਡੀ ਗਈ । ਜਿਸ ਤੇ 10 ਲੱਖ 5 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ 26 ਰੋਟਾਵੇਟਰ, 11 ਜੀਰੋ ਟਿੱਲ ਡਰਿੱਲ ਅਤੇ ਹੋਰ ਮਸ਼ੀਨਰੀ ਦਿੱਤੀ ਗਈ । ਉਹਨਾਂ ਦੱਸਿਆ ਕਿ ਰੋਟਾਵੇਟਰ ਤੇ ਕਿਸਾਨਾ ਨੂੰ 7 ਲੱਖ 80 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਜੀਰੋ ਟਿੱਲ ਡਰਿੱਲ ਤੇ 2 ਲੱਖ 25 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਨੂੰ ਖੇਤੀਬਾੜੀ ਲਈ ਮਸ਼ੀਨਰੀ ਉਪਦਾਨ ਤੇ ਦਿੱਤੀ ਜਾਵੇਗੀ।
 Agriculture 1
ਫੋਟੋ ਕੈਪਸ਼ਨ : ਖੇਤੀ ਵਿਭਿੰਨਤਾ ਅਧੀਨ ਐਸ.ਏ.ਐਸ.ਨਗਰ ਜ਼ਿਲ੍ਹੇ ‘ਚ ਬਿਜਾਈ ਕੀਤੀ ਮੱਕੀ ਦੀ ਫ਼ਸਲ ਦਾ ਦ੍ਰਿਸ਼  (ਫੋਟੋ : ਸੋਨੂੰ ਸੱਭਰਵਾਲ)

No comments: